Barnala Crime : ਘਰੇਲੂ ਕਲੇਸ਼ ਬਣਿਆ ਮੌਤ ਦਾ ਕਾਰਨ, ਸਕੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਪਿੰਡ ਕੁੱਬੇ ਵਿਖੇ ਹਰਜੀਤ ਸਿੰਘ (30) ਪੁੱਤਰ ਕਰਨੈਲ ਸਿੰਘ ਦਾ ਸਕੇ ਭਰਾ ਗੁਰਦੀਪ ਸਿੰਘ ਵਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਖੇਤ ਬੁਰਾਂ ਵਾਲੇ ਪਾਸੇ ਮੋਟਰ 'ਤੇ ਪਈ ਮਿਲੀ।
Publish Date: Wed, 21 Jan 2026 05:40 PM (IST)
Updated Date: Wed, 21 Jan 2026 05:46 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਕੁੱਬੇ ਵਿਖੇ ਹਰਜੀਤ ਸਿੰਘ (30) ਪੁੱਤਰ ਕਰਨੈਲ ਸਿੰਘ ਦਾ ਸਕੇ ਭਰਾ ਗੁਰਦੀਪ ਸਿੰਘ ਵਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਖੇਤ ਬੁਰਾਂ ਵਾਲੇ ਪਾਸੇ ਮੋਟਰ 'ਤੇ ਪਈ ਮਿਲੀ।
ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਪਿੰਡ ਕੁੱਬੇ ਦਾ ਰਹਿਣ ਵਾਲਾ ਹੈ ਜਿਹੜਾ ਕਿ ਥਾਣਾ ਧਨੌਲਾ ਅਧੀਨ ਆਉਂਦਾ ਹੈ ਅਤੇ ਇਨ੍ਹਾਂ ਦਾ ਖੇਤ ਪਿੰਡ ਬੁਗਰਾਂ ’ਚ ਪੈਂਦਾ ਹੈ ਜਿਹੜਾ ਕਿ ਲੌਂਗੋਵਾਲ ਅਧੀਨ ਧਨੌਲਾ ਲਖਬੀਰ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਅਤੇ ਗੁਰਦੀਪ ਸਿੰਘ ਦਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਆਪਸੀ ਤਕਰਾਰ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਭਰਾਵਾਂ ਦਰਮਿਆਨ ਅਚਾਨਕ ਝਗੜਾ ਹੋ ਗਿਆ। ਜਿਸ ਦੌਰਾਨ ਗੁਰਦੀਪ ਸਿੰਘ ਨੇ ਹਰਜੀਤ ਸਿੰਘ ਦਾ ਕਤਲ ਕਰ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।