ASI ਮਨਜਿੰਦਰ ਕੌਰ ਦੀ ਪ੍ਰਾਪਤੀ: ਮਿਹਨਤ ਨੂੰ ਲੱਗੇ ਬੂਰ, ਤਰੱਕੀ ਮਿਲਣ 'ਤੇ ਅਧਿਕਾਰੀਆਂ ਨੇ ਸਜਾਏ ਸਟਾਰ ਪੁਲਿਸ ਥਾਣਾ ਠੁੱਲੀਵਾਲ ਵਿਖੇ ਤਾਇਨਾਤ ਏਐਸਆਈ ਮਨਜਿੰਦਰ ਕੌਰ ਨੂੰ ਤਰੱਕੀ ਮਿਲਣ ’ਤੇ ਥਾਣਾ ਮੁਖੀ ਐਸਐਚਓ ਅਜੈਬ ਸਿੰਘ ਤੇ ਏਐਸਆਈ ਜਸਵਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਮੋਢਿਆਂ ’ਤੇ ਤਰੱਕੀ ਦੇ ਸਟਾਰ ਲਗਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੁਲਿਸ ਥਾਣੇ ਦੇ ਸਟਾਫ਼ ਵੱਲੋਂ ਵੀ ਏਐਸਆਈ ਮਨਜਿੰਦਰ ਕੌਰ ਨੂੰ ਤਰੱਕੀ ਦੀ ਵਧਾਈ ਦਿੱਤੀ ਗਈ।ਇਸ ਮੌਕੇ ਐਸਐਚਓ ਅਜੈਬ ਸਿੰਘ ਨੇ ਕਿਹਾ ਕਿ ਪੁਲਿਸ ਵਿਭਾਗ ’ਚ ਤਰੱਕੀ ਮਿਲਣਾ ਮੁਲਾਜ਼ਮ ਦੀ ਮਿਹਨਤ, ਲਗਨ, ਇਮਾਨਦਾਰੀ ਤੇ ਡਿਊਟੀ ਪ੍ਰਤੀ ਸਮਰਪਣ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਏਐਸਆਈ ਮਨਜਿੰਦਰ ਕੌਰ ਨੇ ਆਪਣੀ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਇਆ ਹੈ, ਜਿਸ ਦੇ ਚੱਲਦਿਆਂ
Publish Date: Sat, 08 Aug 2026 02:05 PM (IST)
Updated Date: Sat, 08 Aug 2026 02:06 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ - ਪੁਲਿਸ ਥਾਣਾ ਠੁੱਲੀਵਾਲ ਵਿਖੇ ਤਾਇਨਾਤ ਏਐਸਆਈ ਮਨਜਿੰਦਰ ਕੌਰ ਨੂੰ ਤਰੱਕੀ ਮਿਲਣ ’ਤੇ ਥਾਣਾ ਮੁਖੀ ਐਸਐਚਓ ਅਜੈਬ ਸਿੰਘ ਤੇ ਏਐਸਆਈ ਜਸਵਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਮੋਢਿਆਂ ’ਤੇ ਤਰੱਕੀ ਦੇ ਸਟਾਰ ਲਗਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੁਲਿਸ ਥਾਣੇ ਦੇ ਸਟਾਫ਼ ਵੱਲੋਂ ਵੀ ਏਐਸਆਈ ਮਨਜਿੰਦਰ ਕੌਰ ਨੂੰ ਤਰੱਕੀ ਦੀ ਵਧਾਈ ਦਿੱਤੀ ਗਈ।ਇਸ ਮੌਕੇ ਐਸਐਚਓ ਅਜੈਬ ਸਿੰਘ ਨੇ ਕਿਹਾ ਕਿ ਪੁਲਿਸ ਵਿਭਾਗ ’ਚ ਤਰੱਕੀ ਮਿਲਣਾ ਮੁਲਾਜ਼ਮ ਦੀ ਮਿਹਨਤ, ਲਗਨ, ਇਮਾਨਦਾਰੀ ਤੇ ਡਿਊਟੀ ਪ੍ਰਤੀ ਸਮਰਪਣ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਏਐਸਆਈ ਮਨਜਿੰਦਰ ਕੌਰ ਨੇ ਆਪਣੀ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਇਆ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਇਹ ਤਰੱਕੀ ਪ੍ਰਾਪਤ ਹੋਈ ਹੈ।
ਏਐਸਆਈ ਜਸਵਿੰਦਰ ਸਿੰਘ ਨੇ ਵੀ ਮਨਜਿੰਦਰ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੁਲਿਸ ਵਿਭਾਗ ’ਚ ਹਰੇਕ ਤਰੱਕੀ ਮੁਲਾਜ਼ਮ ਲਈ ਨਵੀਂ ਜ਼ਿੰਮੇਵਾਰੀ ਲੈ ਕੇ ਆਉਂਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਮਨਜਿੰਦਰ ਕੌਰ ਆਉਣ ਵਾਲੇ ਸਮੇਂ ’ਚ ਵੀ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਨਿਰਪੱਖਤਾ ਨਾਲ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਤੇ ਪੁਲਿਸ ਵਿਭਾਗ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣਗੇ। ਤਰੱਕੀ ਮਿਲਣ ’ਤੇ ਏਐਸਆਈ ਮਨਜਿੰਦਰ ਕੌਰ ਨੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਤਰੱਕੀ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਹੋਰ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ’ਚ ਵੀ ਆਪਣੀ ਡਿਊਟੀ ਨੂੰ ਪੂਰੀ ਮਿਹਨਤ, ਲਗਨ, ਇਮਾਨਦਾਰੀ ਤੇ ਨਿਰਪੱਖਤਾ ਨਾਲ ਨਿਭਾਉਣ ਲਈ ਵਚਨਬੱਧ ਹਨ। ਇਸ ਮੌਕੇ ਥਾਣਾ ਠੁੱਲੀਵਾਲ ਦੇ ਸਮੂਹ ਪੁਲਿਸ ਮੁਲਾਜ਼ਮਾਂ ਨੇ ਏਐਸਆਈ ਮਨਜਿੰਦਰ ਕੌਰ ਨੂੰ ਤਰੱਕੀ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਤੇ ਸਫ਼ਲ ਸੇਵਾ-ਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।