ਸਰਵੋਤਮ ਅਕੈਡਮੀ ’ਚ 12ਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿਖੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
Publish Date: Wed, 18 Feb 2026 03:54 PM (IST)
Updated Date: Wed, 18 Feb 2026 03:57 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਹ ਪਾਰਟੀ ਗਿਆਰਵੀਂ ਦੇ ਵਿਦਿਆਰਥੀਆਂ ਦੁਆਰਾ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਫੰਕਸ਼ਨ ਰੱਖਿਆ ਗਿਆ, ਜਿਸ ’ਚ ਇੱਕ ਮਿਸਟਰ ਪੰਜਾਬ ਦੇ ਮਿਸ ਪੰਜਾਬਣ ਵੀ ਚੁਣੇ ਗਏ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦਪਿੰਦਰ ਸਿੰਘ ਮਿਸਟਰ ਪੰਜਾਬ ਤੇ ਦਲਜੀਤ ਕੌਰ ਮਿਸ ਪੰਜਾਬਣ ਬਣੇ। ਹੋਰ ਵੀ ਬੱਚਿਆਂ ਵੱਲੋਂ ਬਹੁਤ ਸਾਰੀਆਂ ਗੇਮਾਂ ਕਰਵਾਈਆਂ ਗਈਆਂ, ਡਾਂਸ ਵਗੈਰਾ ਕੀਤਾ ਗਿਆ। ਵਿਦਿਆਰਥੀਆਂ ਲਈ ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ। ਸਰਵੋਤਮ ਖੁੱਡੀ ਕਲਾਂ ਦੇ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਬਾਜਵਾ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਕੁਝ ਨਾ ਕੁਝ ਬਣਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਫਾਊਂਡਰ ਕੁਲਵੰਤ ਸਿੰਘ ਬਾਜਵਾ, ਚੇਅਰਮੈਨ ਸੁਖਵਿੰਦਰ ਸਿੰਘ, ਐੱਮਡੀ ਚਮਕੌਰ ਸਿੰਘ ਬਾਜਵਾ ਤੇ ਅਧਿਆਪਕ ਆਦਿ ਹਾਜ਼ਰ ਸਨ।