- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਸ਼ਹਿਰ 'ਚ ਚਾਰੇ ਪਾਸੇ ਨਸ਼ਿਆਂ ਦੇ ਛਾਏ ਕਾਲੇ ਬੱਦਲਾਂ ਨੇ ਇੱਕ ਹੋਰ ਘਰ ਦਾ ਦੀਵਾ ਬੁਝਾ ਦਿੱਤਾ ਹੈ। ਸ਼ਹਿਰ ਦੀ ਦਾਣਾ ਮੰਡੀ 'ਚ ਗਊਸ਼ਾਲਾ ਦੇ ਪਿੱਛੇ ਪਏ ਖੰਡਰ ਜਨਤਕ ਪਾਖਾਨਿਆਂ 'ਚੋਂ ਇੱਕ ਹੋਰ ਅਣਪਛਾਤੇ ਗੱਭਰੂ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਡਰ ਅਤੇ ਖਲਬਲੀ ਦਾ ਮਾਹੌਲ ਬਣ ਗਿਆ। ਰੌਲਾ ਪੈਣ 'ਤੇ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਬਰਨਾਲੇ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਰਨਾਲਾ ਸ਼ਹਿਰ 'ਚ ਚਾਰੇ ਪਾਸੇ ਨਸ਼ਿਆਂ ਦੇ ਛਾਏ ਕਾਲੇ ਬੱਦਲਾਂ ਨੇ ਇੱਕ ਹੋਰ ਘਰ ਦਾ ਦੀਵਾ ਬੁਝਾ ਦਿੱਤਾ ਹੈ। ਸ਼ਹਿਰ ਦੀ ਦਾਣਾ ਮੰਡੀ 'ਚ ਗਊਸ਼ਾਲਾ ਦੇ ਪਿੱਛੇ ਪਏ ਖੰਡਰ ਜਨਤਕ ਪਾਖਾਨਿਆਂ 'ਚੋਂ ਇੱਕ ਹੋਰ ਅਣਪਛਾਤੇ ਗੱਭਰੂ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਡਰ ਅਤੇ ਖਲਬਲੀ ਦਾ ਮਾਹੌਲ ਬਣ ਗਿਆ। ਰੌਲਾ ਪੈਣ 'ਤੇ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਬਰਨਾਲੇ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ।
ਖੰਡਰ ਬਣੇ ਪਾਖਾਨੇ ਬਣੇ 'ਚਿੱਟੇ' ਦੇ ਅੱਡੇ
ਮੌਕੇ 'ਤੇ ਇਕੱਠੇ ਹੋਏ ਸਥਾਨਕ ਦੁਕਾਨਦਾਰਾਂ ਕ੍ਰਿਸ਼ਨ ਕੁਮਾਰ ਬਿੱਟੂ, ਰਜਿੰਦਰ ਪਾਲ ਪਿੰਕੀ, ਨੀਰਜ ਕੁਮਾਰ ਤੇ ਮੁਨੀਸ਼ ਖੁਰਾਨਾ ਨੇ ਭਰੇ ਮਨ ਨਾਲ ਦੱਸਿਆ ਕਿ ਗਊਸ਼ਾਲਾ ਦੇ ਪਿੱਛੇ ਬਣੇ ਇਹ ਸਰਕਾਰੀ ਪਾਖਾਨੇ ਲੰਮੇ ਸਮੇਂ ਤੋਂ ਖੰਡਰ ਪਏ ਹਨ। ਨਾ ਇੱਥੇ ਕੋਈ ਸਫ਼ਾਈ ਹੈ ਤੇ ਨਾ ਹੀ ਕੋਈ ਸਾਂਭ-ਸੰਭਾਲ। ਹੁਣ ਇਹ ਥਾਂ ਅਮਲੀਆਂ ਅਤੇ ਨਸ਼ੇੜੀਆਂ ਦਾ ਪੱਕਾ ਅੱਡਾ ਬਣ ਚੁੱਕੀ ਹੈ। ਅੰਦਰੋਂ ਥਾਂ-ਥਾਂ ਟੀਕੇ ,ਸਰਿੰਜਾਂ, ਲਾਈਟਰ, ਪੰਨੀਆਂ ਤੇ ਐਨਰਜੀ ਡਰਿੰਕਾਂ ਦੀਆਂ ਖਾਲੀ ਬੋਤਲਾਂ ਰੁਲਦੀਆਂ ਮਿਲਦੀਆਂ ਹਨ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਨੌਜਵਾਨ ਦੀ ਮੌਤ 'ਚਿੱਟੇ' ਦੀ ਓਵਰਡੋਜ਼ ਨਾਲ ਹੀ ਹੋਈ ਹੈ।
ਪੁਲਿਸ ਦੀ ਗਸ਼ਤ 'ਤੇ ਉੱਠੇ ਸਵਾਲ
ਦੁਕਾਨਦਾਰਾਂ ਨੇ ਸਰਕਾਰ ਦੇ "ਯੁੱਧ ਨਸ਼ਿਆਂ ਵਿਰੁੱਧ" ਦੇ ਦਾਅਵਿਆਂ ਦੀ ਫੂਕ ਕੱਢਦਿਆਂ ਕਿਹਾ ਕਿ ਕੁਝ ਕੁ ਦਿਨ ਪਹਿਲਾਂ ਵੀ ਇਸੇ ਥਾਂ ਤੋਂ ਇੱਕ ਬੰਦੇ ਦੀ ਦੇਹ ਮਿਲੀ ਸੀ। ਇੱਥੇ ਦਿਨ-ਦਿਹਾੜੇ ਨਸ਼ੇੜੀਆਂ ਦਾ ਗੇੜਾ ਰਹਿੰਦਾ ਹੈ, ਜੋ ਮੰਡੀ 'ਚ ਆਉਣ-ਜਾਣ ਵਾਲੇ ਲੋਕਾਂ ਲਈ ਬਲਾ ਬਣੇ ਹੋਏ ਹਨ। ਇਹ ਅਮਲੀ ਚੋਰੀਆਂ ਤੇ ਲੁੱਟਾਂ-ਖੋਹਾਂ ਨੂੰ ਵੀ ਅੰਜਾਮ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਖੰਡਰਾਂ ਨੂੰ ਤੁਰੰਤ ਢਾਹ ਕੇ ਜਾਂ ਬੰਦ ਕਰਕੇ ਇਲਾਕੇ 'ਚ ਪੁਲਿਸ ਦੀ ਗਸ਼ਤ ਵਧਾਈ ਜਾਵੇ।
ਪੁਲਿਸ ਤੇ ਡਾਕਟਰਾਂ ਦਾ ਪੱਖ
ਬਰਨਾਲਾ ਪੁਲਿਸ ਵੱਲੋਂ ਬਣਾਈ ਗਈ ਲੋਕਾਂ ਦੀ ਸੁਰੱਖਿਆ ਲਈ ਬੱਸ ਸਟੈਂਡ ਵਿੱਚ ਚੌਂਕੀ ਦੇ ਇੰਚਾਰਜ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਮੰਡੀ 'ਚੋਂ ਲਾਸ਼ ਮਿਲਣ ਦੀ ਇਤਲਾਹ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੇਹ ਹਸਪਤਾਲ ਪਹੁੰਚਾ ਦਿੱਤੀ ਹੈ। ਮ੍ਰਿਤਕ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਸਗਲ ਹਸਪਤਾਲ ਵਿੱਚ ਐਵਰਜਸੀ ਸੇਵਾਵਾਂ ਨਿਭਾ ਰਹੇ ਡਾ. ਲਿਪਸੀ ਮੋਦੀ ਨੇ ਦੱਸਿਆ ਕਿ ਪੁਲਿਸ ਅੱਜ ਸਵੇਰੇ ਇੱਕ ਗੱਭਰੂ ਦੀ ਦੇਹ ਲੈ ਕੇ ਆਈ ਸੀ, ਜਿਸ ਨੂੰ ਮੋਰਚਰੀ 'ਚ ਰਖਵਾ ਦਿੱਤਾ ਹੈ। ਮੌਤ ਦੀ ਵਜ੍ਹਾ ਪੋਸਟਮਾਰਟਮ ਤੋਂ ਬਾਅਦ ਹੀ ਸਾਫ਼ ਹੋਵੇਗੀ।