ਮੰਗਾਂ ਨਾ ਮੰਨੀਆਂ ਤਾਂ 15 ਸਤੰਬਰ ਤੋਂ ਮਰਨ ਵਰਤ ਦਾ ਐਲਾਨ, ਧੰਨਾ ਸਿੰਘ ਦੀ ਸਰਕਾਰ ਨੂੰ ਚਿਤਾਵਨੀ; ਭਦੌੜ 'ਚ ਤਿੱਖਾ ਹੋਇਆ ਮੋਰਚਾ ਪੰਜਾਬ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਬ ਤਹਿਸੀਲ ਭਦੌੜ ਨੂੰ ਸਬ ਡਿਵੀਜ਼ਨ ਬਣਾਉਣ ਲਈ ਪਿਛਲੇ ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਸ਼ਨੀਵਾਰ ਨੂੰ 27ਵੇਂ ਦਿਨ ’ਚ ਸ਼ਾਮਿਲ ਹੋ ਗਿਆ। ਪੰਜਾਬ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੰਨਾ ਸਿੰਘ ਭਦੌੜ, ਬੰਤ ਸਿੰਘ ਗਰੇਵਾਲ ਸੂਬਾ ਮੀਤ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਪਿਛਲੇ ਸਾਲ ਮਈ ਜੂਨ ਦੇ ਲਗਭਗ ਡੇਢ ਮਹੀਨਾ ਸਬ ਡਿਵੀਜ਼ਨ ਬਣਾਉਣ ਲਈ ਇੱਥੇ ਧਰਨਾ ਜਾਰੀ ਕੀਤਾ ਸੀ ਤੇ ਸਾਨੂੰ ਐਸਡੀਐਮ ਤਪਾ ਨੇ ਆ ਕੇ ਭਰੋਸਾ ਦਿਵਾਇਆ ਸੀ ਕਿ ਇਲਾਕੇ ਦੀ ਮੰਗ ਨੂੰ ਬਹੁਤ ਛੇਤੀ ਬੂਰ ਪਵੇਗਾ ਤੇ ਸਬ ਤਹਿਸੀਲ ਭਦੌੜ ਨੂੰ ਸਬ ਡਿਵੀਜ਼ਨ ਦਾ ਦਰਜਾ ਦਿੱਤਾ ਜਾਵੇਗਾ ਪਰ
Publish Date: Sat, 12 Sep 2026 03:27 PM (IST)
Updated Date: Sat, 12 Sep 2026 03:29 PM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ - ਪੰਜਾਬ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਬ ਤਹਿਸੀਲ ਭਦੌੜ ਨੂੰ ਸਬ ਡਿਵੀਜ਼ਨ ਬਣਾਉਣ ਲਈ ਪਿਛਲੇ ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਸ਼ਨੀਵਾਰ ਨੂੰ 27ਵੇਂ ਦਿਨ ’ਚ ਸ਼ਾਮਿਲ ਹੋ ਗਿਆ। ਪੰਜਾਬ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੰਨਾ ਸਿੰਘ ਭਦੌੜ, ਬੰਤ ਸਿੰਘ ਗਰੇਵਾਲ ਸੂਬਾ ਮੀਤ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਪਿਛਲੇ ਸਾਲ ਮਈ ਜੂਨ ਦੇ ਲਗਭਗ ਡੇਢ ਮਹੀਨਾ ਸਬ ਡਿਵੀਜ਼ਨ ਬਣਾਉਣ ਲਈ ਇੱਥੇ ਧਰਨਾ ਜਾਰੀ ਕੀਤਾ ਸੀ ਤੇ ਸਾਨੂੰ ਐਸਡੀਐਮ ਤਪਾ ਨੇ ਆ ਕੇ ਭਰੋਸਾ ਦਿਵਾਇਆ ਸੀ ਕਿ ਇਲਾਕੇ ਦੀ ਮੰਗ ਨੂੰ ਬਹੁਤ ਛੇਤੀ ਬੂਰ ਪਵੇਗਾ ਤੇ ਸਬ ਤਹਿਸੀਲ ਭਦੌੜ ਨੂੰ ਸਬ ਡਿਵੀਜ਼ਨ ਦਾ ਦਰਜਾ ਦਿੱਤਾ ਜਾਵੇਗਾ ਪਰ ਸਵਾ ਸਾਲ ਬੀਤਣ ਦੇ ਬਾਵਜੂਦ ਭਦੌੜ ਨੂੰ ਸਬ ਡਿਵੀਜ਼ਨ ਨਹੀਂ ਬਣਾਇਆ ਗਿਆ ਅਸੀਂ ਉਸੇ ਮੰਗ ਨੂੰ ਲੈ ਕੇ ਹੁਣ ਦੁਬਾਰਾ ਸੰਘਰਸ਼ ਸ਼ੁਰੂ ਕੀਤਾ ਹੈ ਤੇ ਸਾਡਾ ਸ਼ਾਂਤਮਈ ਧਰਨਾ ਸਬ ਤਹਿਸੀਲ ਭਦੌੜ ਵਿਖੇ 27ਵੇਂ ਦਿਨ ’ਚ ਸ਼ਾਮਿਲ ਹੋ ਗਿਆ ਹੈ।
ਮਜ਼ਦੂਰ ਕਿਰਤੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੰਨਾ ਸਿੰਘ ਨੇ ਐਲਾਨ ਕੀਤਾ ਕਿ ਜੇਕਰ 15 ਸਤੰਬਰ ਤੱਕ ਸਾਡੇ ਨਾਲ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਤਾਲਮੇਲ ਨਾ ਕੀਤਾ ਤਾਂ 15 ਸਤੰਬਰ ਤੋਂ ਮੈਂ ਮਰਨ ਵਰਤ ਤੇ ਬੈਠਾਂਗਾ ਤੇ ਸਬ ਤਹਸੀਲ ਭਦੌੜ ਨੂੰ ਸਬ ਡਿਵੀਜ਼ਨ ਦਾ ਦਰਜਾ ਦਵਾ ਕੇ ਹੀ ਦਮ ਲਿਆ ਜਾਵੇਗਾ। ਇਸ ਮੌਕੇ ਜਿਲਾ ਪ੍ਰਧਾਨ ਧੰਨਾ ਸਿੰਘ ਭਦੌੜ, ਸੂਬਾ ਮੀਤ ਪ੍ਰਧਾਨ ਬੰਤ ਸਿੰਘ, ਮਨਜੀਤ ਸਿੰਘ ਘੰਡਾਬੰਨਾ, ਮਲਕੀਤ ਸਿੰਘ ਬਲਾਕ ਪ੍ਰਧਾਨ, ਕਾਲਾ ਸਿੰਘ ਇਕਾਈ ਪ੍ਰਧਾਨ,ਸੁਦਾਗਰ ਸਿੰਘ ਬੁਟਰ, ਤਾਰਾ ਸਿੰਘ, ਪ੍ਰੀਤਮ ਸਿੰਘ, ਭੋਲਾ ਸਿੰਘ ਮਹਿਰਾ ਆਦਿ ਹਾਜ਼ਰ ਸਨ।