ਤੀਆਂ ਮਨਾਉਣ ਪੁੱਜੇ ਵਿਧਾਇਕਾਂ ’ਤੇ ਖਫ਼ਾ ਹੋਏ ਸਫ਼ਾਈ ਕਾਮਿਆਂ ਨੇ ਕਿਹਾ, ਸਾਡੀ ਧੀਆਂ ਮਾਵਾਂ ਦੇ ਸਿਰ ਪਾੜੇ, ਤੁਸੀਂ ਗਿੱਧੇ ਪਾ ਰਹੇ ਹੋ’
ਇੱਥੇ ਵਿਖੇ ਇੱਕ ਸੰਸਥਾ ਵੱਲੋਂ ਤੀਜ ਮਨਾਉਣ ਰਈ ਰੱਖੇ ਗਏ ਸਮਾਗਮ ਵਿੱਚ ਪੁੱਜੇ ਵਿਧਾਇਕਾਂ ਤੋਂ ਖਫ਼ਾ ਹੋਏ ਸਫਾਈ ਕਾਮਿਆਂ ਨੇ ਕਿਹਾ ਕਿ ਸਾਡੀਆਂ ਮਾਵਾਂ ਧੀਆਂ ਦਾ ਪੁਲਸ ਵਲੋਂ ਸਿਰ ਪਾੜ ਕੇ ਹਸਪਤਾਲਾਂ ’ਚ ਪਾ ਦਿੱਤਾ ਗਿਆ, ਤੁਸੀਂ ਆਪ ਇੱਥੇ ਤੀਜ ਮਨਾ ਰਹੇ ਹੋ। ਇਸ ਸਮਾਗਮ ’ਚ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਨੇ ਵੀ ਬਤੌਰ ਮੁੱਖ ਮਹਿਮਾਨ ਪਹੁੰਚਣਾ ਸੀ ਪਰ ਸਫਾਈ ਕਾਮਿਆਂ ਵੱਲੋਂ ਸਮਾਗਮ ’ਚ ਪਹੁੰਚ ਕੇ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਦੇ ਆਉਣ ਦਾ ਪ੍ਰੋਗਰਾਮ ਵੀ ਰੱਦ ਹੋ ਗਿਆ।
Publish Date: Sat, 25 Jul 2026 03:11 PM (IST)
Updated Date: Sat, 25 Jul 2026 03:14 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ। ਇੱਥੇ ਵਿਖੇ ਇੱਕ ਸੰਸਥਾ ਵੱਲੋਂ ਤੀਜ ਮਨਾਉਣ ਰਈ ਰੱਖੇ ਗਏ ਸਮਾਗਮ ਵਿੱਚ ਪੁੱਜੇ ਵਿਧਾਇਕਾਂ ਤੋਂ ਖਫ਼ਾ ਹੋਏ ਸਫਾਈ ਕਾਮਿਆਂ ਨੇ ਕਿਹਾ ਕਿ ਸਾਡੀਆਂ ਮਾਵਾਂ ਧੀਆਂ ਦਾ ਪੁਲਸ ਵਲੋਂ ਸਿਰ ਪਾੜ ਕੇ ਹਸਪਤਾਲਾਂ ’ਚ ਪਾ ਦਿੱਤਾ ਗਿਆ, ਤੁਸੀਂ ਆਪ ਇੱਥੇ ਤੀਜ ਮਨਾ ਰਹੇ ਹੋ। ਇਸ ਸਮਾਗਮ ’ਚ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਨੇ ਵੀ ਬਤੌਰ ਮੁੱਖ ਮਹਿਮਾਨ ਪਹੁੰਚਣਾ ਸੀ ਪਰ ਸਫਾਈ ਕਾਮਿਆਂ ਵੱਲੋਂ ਸਮਾਗਮ ’ਚ ਪਹੁੰਚ ਕੇ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਦੇ ਆਉਣ ਦਾ ਪ੍ਰੋਗਰਾਮ ਵੀ ਰੱਦ ਹੋ ਗਿਆ।
ਜਗਰਾਉਂ ਨਗਰ ਕੌਂਸਲ ਦਫਤਰ ਤੋਂ ਚੰਦ ਕਦਮਾਂ ’ਤੇ ਦੂਰ ਸਨਮਤੀ ਸਕੂਲ ਦੇ ਹਾਲ ’ਚ ਇੱਕ ਵਪਾਰਕ ਸੰਸਥਾ ਵੱਲੋਂ ਤੀਜ ਸਮਾਗਮ ਰੱਖਿਆ ਗਿਆ ਸੀ। ਜਿਸ ’ਚ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਦੇ ਆਉਣ ਦੀ ਸੂਚਨਾ ਅਤੇ ਵਿਧਾਇਕਾਂ ਦੇ ਪਹੁੰਚਣ ਦਾ ਪਤਾ ਲੱਗਦੇ ਹੀ ਨਗਰ ਕੌਂਸਲ ’ਚ ਪਿਛਲੇ 17 ਦਿਨਾਂ ਤੋਂ ਧਰਨੇ ’ਤੇ ਬੈਠੇ ਸਫਾਈ ਕਾਮੇ ਭਰਾਤਰੀ ਜਥੇਬੰਦੀਆਂ ਦੇ ਇਕੱਠ ਨਾਲ ਜਾ ਪਹੁੰਚੇ।
ਉਨ੍ਹਾਂ ਇਸ ਸਮਾਗਮ ਦਾ ਵਿਰੋਧ ਜਤਾਉਂਦਿਆਂ ਵਿਧਾਇਕਾਂ ਦੀ ਆਮਦ ਨੂੰ ਲੈ ਕੇ ਨਰਾਜ਼ਗੀ ਪ੍ਰਗਟਾਈ। ਸਫਾਈ ਕਾਮਿਆਂ ਦੀ ਮੰਗ ’ਤੇ ਵਿਧਾਇਕਾ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲੈਣ ਲਈ ਗੇਟ ’ਤੇ ਆ ਗਏ।
ਜਿੱਥੇ ਸਫਾਈ ਕਾਮਿਆਂ ਸਮੇਤ ਆਗੂਆਂ ਨੇ ਵਿਧਾਇਕਾਂ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਥੇ ਤੀਜ ਮਨਾ ਰਹੇ ਹਨ ਜਦਕਿ ਬਰਨਾਲਾ ’ਚ ਪੁਲਿਸ ਲਾਠੀ ਚਾਰਜ ’ਚ ਤਸ਼ੱਦਦ ਕਾਰਨ ਜ਼ਖ਼ਮੀ ਹੋਈਆਂ ਉਨ੍ਹਾਂ ਦੀਆਂ ਧੀਆਂ ਭੈਣਾਂ ਹਸਪਤਾਲ ’ਚ ਦਾਖਲ ਹਨ। ਇਸ ’ਤੇ ਵਿਧਾਇਕਾਂ ਨੇ ਦੱਸਿਆ ਕਿ ਇਹ ਸਮਾਗਮ ਉਨ੍ਹਾਂ ਦਾ ਨਹੀਂ, ਕਿਸੇ ਸੰਸਥਾ ਦਾ ਹੈ।
ਇਸ ’ਤੇ ਫਿਰ ਖ਼ਫ਼ਾ ਹੁੰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬਤੌਰ ਵਿਧਾਇਕਾਂ ਉਨ੍ਹਾਂ ਨੂੰ ਇਹ ਸਮਾਗਮ ’ਚ ਨਹੀਂ ਆਉਣਾ ਚਾਹੀਦਾ ਸੀ। ਇਸ ਦੌਰਾਨ ਵਿਧਾਇਕਾਂ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਦਿੱਤੇ ਮੰਗ ਪੱਤਰ ਨੂੰ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਉਣ ਅਤੇ ਇਸ ਦੇ ਹੱਲ ਕਰਨ ਲਈ ਯਤਨ ਕਰਨ ਦਾ ਭਰੋਸਾ ਦਿੱਤਾ।