
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਲੰਘਣ ਵਾਲੇ ਰਾਹ ਤੋਂ ਖੱਡੇ ਛੁਪਾਉਣ ਦੀ ਜਲਦਬਾਜ਼ੀ ਵਿੱਚ ਪ੍ਰਸ਼ਾਸਨ ਨੇ ਮਾਪਦੰਡਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਕਾਲਾ ਮਹਿਰ ਸਟੇਡੀਅਮ ਨੇੜਲੇ ਮੁੱਖ ਚੌਂਕ 'ਤੇ ਬਰਸਾਤ ਦੇ ਖੜ੍ਹੇ ਪਾਣੀ ਦੇ ਅੰਦਰ ਹੀ ਅਸਫਾਲਟ ਲੁੱਕ-ਬਜਰੀ ਪਾ ਕੇ ਸੜਕ ਤਿਆਰ ਕਰ ਦਿੱਤੀ ਗਈ, ਜਦੋਂ ਕਿ ਇਹ ਲਿੰਕ ਰੋਡ ਪਿਛਲੇ ਲਗਭਗ ਦੋ ਸਾਲਾਂ ਤੋਂ ਬੁਰੇ ਹਾਲਾਤ ਵਿੱਚ ਸੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : 'ਬੂਹੇ ਆਈ ਜੰਝ, ਵਿੰਨ੍ਹੋ ਕੁੜੀ ਦੇ ਕੰਨ' ਅਖਾਣ ਬਰਨਾਲਾ ਪ੍ਰਸ਼ਾਸਨ 'ਤੇ ਪੂਰੀ ਤਰ੍ਹਾਂ ਢੁੱਕਦੀ ਨਜ਼ਰ ਆ ਰਹੀ ਹੈ। ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਲੰਘਣ ਵਾਲੇ ਰਾਹ ਤੋਂ ਖੱਡੇ ਛੁਪਾਉਣ ਦੀ ਜਲਦਬਾਜ਼ੀ ਵਿੱਚ ਪ੍ਰਸ਼ਾਸਨ ਨੇ ਮਾਪਦੰਡਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਕਾਲਾ ਮਹਿਰ ਸਟੇਡੀਅਮ ਨੇੜਲੇ ਮੁੱਖ ਚੌਂਕ 'ਤੇ ਬਰਸਾਤ ਦੇ ਖੜ੍ਹੇ ਪਾਣੀ ਦੇ ਅੰਦਰ ਹੀ ਅਸਫਾਲਟ ਲੁੱਕ-ਬਜਰੀ ਪਾ ਕੇ ਸੜਕ ਤਿਆਰ ਕਰ ਦਿੱਤੀ ਗਈ, ਜਦੋਂ ਕਿ ਇਹ ਲਿੰਕ ਰੋਡ ਪਿਛਲੇ ਲਗਭਗ ਦੋ ਸਾਲਾਂ ਤੋਂ ਬੁਰੇ ਹਾਲਾਤ ਵਿੱਚ ਸੀ।
ਗੁਣਵੱਤਾ ਨਾਲ ਸਮਝੌਤਾ ਅਤੇ ਜਨਤਕ ਪੈਸੇ ਦੀ ਖਰਾਬੀ
15 ਅਗਸਤ ਦੇ ਸਰਕਾਰੀ ਸਮਾਗਮ ਕਾਰਨ ਇੱਥੇ ਵੱਡੇ ਅਧਿਕਾਰੀਆਂ, ਨੇਤਾਵਾਂ ਅਤੇ ਆਮ ਲੋਕਾਂ ਦੀ ਆਵਾਜਾਈ ਕਾਫ਼ੀ ਜ਼ਿਆਦਾ ਸੀ। ਸਥਾਨਕ ਨਿਵਾਸੀਆਂ ਅਨੁਸਾਰ ਸਰਕਾਰੀ ਧਨ ਨਾਲ ਹੋਣ ਵਾਲੇ ਨਿਰਮਾਣ ਕਾਰਜਾਂ ਵਿੱਚ ਮਿਆਰ ਦਾ ਧਿਆਨ ਰੱਖਣਾ ਲਾਜ਼ਮੀ ਹੈ, ਪਰ ਖੜ੍ਹੇ ਪਾਣੀ 'ਚ ਸੜਕ ਬਣਾਉਣ ਨਾਲ ਇਸ ਦੀ ਮਜ਼ਬੂਤੀ 'ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮਾਗਮ ਦੀ ਤਾਰੀਖ਼ ਪਹਿਲਾਂ ਹੀ ਨਿਸ਼ਚਿਤ ਸੀ, ਤਾਂ ਇਹ ਮੁਰੰਮਤ ਕੁਝ ਦਿਨ ਪਹਿਲਾਂ ਕਿਉਂ ਨਹੀਂ ਕਰਵਾਈ ਗਈ ਤਾਂ ਜੋ ਸੜਕ ਨੂੰ ਪੱਕੇ ਤੌਰ 'ਤੇ ਸੈੱਟ ਹੋਣ ਦਾ ਸਮਾਂ ਮਿਲ ਸਕਦਾ?
ਠੇਕੇਦਾਰ ਦੇ ਬਿਆਨ 'ਤੇ ਉੱਠੇ ਹਾਸੋਹੀਣੇ ਸਵਾਲ
ਜਦੋਂ ਮੌਕੇ 'ਤੇ ਮੌਜੂਦ ਠੇਕੇਦਾਰ ਤੋਂ ਖੜ੍ਹੇ ਪਾਣੀ 'ਚ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦਾਅਵਾ ਕੀਤਾ ਕਿ ਸੜਕ ਬਣਾਉਂਦੇ ਸਮੇਂ ਅਚਾਨਕ ਮੀਂਹ ਆ ਗਿਆ ਸੀ, ਜਿਸ ਕਾਰਨ ਪਾਣੀ ਭਰ ਗਿਆ। ਠੇਕੇਦਾਰ ਦਾ ਇਹ ਬਿਆਨ ਸ਼ਹਿਰ ਵਿੱਚ ਚਰਚਾ ਅਤੇ ਚੁਟਕਲਿਆਂ ਦਾ ਵਸੀਲਾ ਬਣਿਆ ਹੋਇਆ ਹੈ। ਲੋਕਾਂ ਦਾ ਪੁੱਛਣਾ ਹੈ ਕਿ ਜੇਕਰ ਮੀਂਹ ਆ ਵੀ ਗਿਆ ਸੀ ਤਾਂ ਪਾਣੀ ਦੀ ਨਿਕਾਸੀ ਕਰਵਾ ਕੇ ਟੁੱਟੀ ਸੜਕ ਸੁਕਾਉਣ ਦੀ ਬਜਾਏ ਪਾਣੀ ਦੇ ਉੱਪਰ ਹੀ ਨਿਰਮਾਣ ਸਮੱਗਰੀ ਸੁੱਟਣ ਦੀ ਕੀ ਆਫ਼ਤ ਆਈ ਸੀ?
ਠੇਕੇਦਾਰ ਤੇ ਅਧਿਕਾਰੀਆਂ ਦੀ ਹੋਵੇ ਜਵਾਬਦੇਹੀ
ਆਜ਼ਾਦੀ ਦਿਹਾੜੇ ਤੇ ਪੁੱਜੇ ਸ਼ਹਿਰ ਵਾਸੀਆਂ ਅਤੇ ਇਸੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਨੇ ਇਸ ਨਿਰਮਾਣ ਕਾਰਜ ਦੀ ਉੱਚ ਪੱਧਰੀ ਟੈਕਨੀਕਲ ਜਾਂਚ ਕਰਵਾਉਣ ਚੀਜ਼ ਜਿੱਥੇ ਮੰਗ ਰੱਖੀ ਹੈ ਉੱਥੇ ਹੀਸਰਕਾਰੀ ਮਿਆਰਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰ ਤੇ ਅਣਗਹਿਲੀ ਵਰਤਣ ਵਾਲੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਉਨਾਂ ਖਿਲਾਫ ਵੀ ਬਣਦੀ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ।