ਪ੍ਰਸ਼ਾਸਨਿਕ ਅਣਗਹਿਲੀ ਦੀ ਮਾਰ! ਫਰਵਾਹੀ ਵੇਅਰ ਹਾਊਸ ਗੋਦਾਮਾਂ ਦੀ ਮੁੱਖ ਸੜਕ ਬਣੀ ਹਾਦਸਿਆਂ ਨੂੰ ਸੱਦਾ, ਲੋਕਾਂ 'ਚ ਰੋਸ ਪਿੰਡ ਫਰਵਾਹੀ ਦੇ ਡੇਰਾ ਬਾਬਾ ਥੰਮਣ ਸਿੰਘ ਚੌਂਕ ਤੋਂ ਵੇਅਰਹਾਊਸ ਦੇ ਗੋਦਾਮਾਂ ਨੂੰ ਜਾਂਦੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ, ਜਿਸ ਕਾਰਨ ਇਸ ਸੜਕ ਨਜ਼ਦੀਕ ਰਹਿਣ ਵਾਲੇ ਤੇ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਜਗਤਾਰ ਸਿੰਘ, ਹਾਕਮ ਸਿੰਘ, ਰਜਿੰਦਰ ਸਿੰਘ, ਭੋਲਾ ਸਿੰਘ ਤੇ ਰਾਮ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਥੰਮਣ ਸਿੰਘ ਚੌਂਕ ਤੋਂ ਵੇਅਰ ਹਾਊਸ ਦੇ ਗੋਦਾਮਾਂ ਤੱਕ ਜਾਂਦੀ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ। ਕਰੀਬ ਦੋ ਸਾਲ ਤੋਂ ਇਸ ਸੜਕ ਦੀ ਹਾਲਤ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ।
Publish Date: Sat, 04 Jul 2026 03:49 PM (IST)
Updated Date: Sat, 04 Jul 2026 03:50 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਪਿੰਡ ਫਰਵਾਹੀ ਦੇ ਡੇਰਾ ਬਾਬਾ ਥੰਮਣ ਸਿੰਘ ਚੌਂਕ ਤੋਂ ਵੇਅਰਹਾਊਸ ਦੇ ਗੋਦਾਮਾਂ ਨੂੰ ਜਾਂਦੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ, ਜਿਸ ਕਾਰਨ ਇਸ ਸੜਕ ਨਜ਼ਦੀਕ ਰਹਿਣ ਵਾਲੇ ਤੇ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਜਗਤਾਰ ਸਿੰਘ, ਹਾਕਮ ਸਿੰਘ, ਰਜਿੰਦਰ ਸਿੰਘ, ਭੋਲਾ ਸਿੰਘ ਤੇ ਰਾਮ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਥੰਮਣ ਸਿੰਘ ਚੌਂਕ ਤੋਂ ਵੇਅਰ ਹਾਊਸ ਦੇ ਗੋਦਾਮਾਂ ਤੱਕ ਜਾਂਦੀ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ। ਕਰੀਬ ਦੋ ਸਾਲ ਤੋਂ ਇਸ ਸੜਕ ਦੀ ਹਾਲਤ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ।
ਬਰਸਾਤਾਂ ਦੇ ਮੌਸਮ ’ਚ ਸੜਕ ਉਪਰ ਪਾਣੀ ਜਮਾਂ ਹੋ ਜਾਂਦਾ ਹੈ ਤੇ ਪਾਣੀ ਦਾ ਨਿਕਾਸ ਨਾਲ ਹੋਣ ਕਾਰਨ ਵਾਹਨਾਂ ਨੂੰ ਪਾਣੀ 'ਚੋਂ ਹੀ ਨਿਕਲਣਾ ਪੈਂਦਾ ਹੈ ਤੇ ਜਿਸ ਕਾਰਨ ਇਹ ਸੜਕ ਜਿੱਥੇ ਖਸਤਾ ਹੋ ਚੁੱਕੀ ਹੈ ਉੱਥੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਇਸ ਸੜਕ ਉਪਰ ਵੇਅਰ ਹਾਊਸ ਦੇ ਗੋਦਾਮ ਹੋਣ ਕਾਰਨ ਵੱਡੀ ਗਿਣਤੀ ’ਚ ਲੋਡ ਕੀਤੇ ਹੋਏ ਟਰੱਕ ਇੱਥੋਂ ਲੰਘਦੇ ਹਨ ਅਤੇ ਭਾਰੀ ਵਾਹਨਾਂ ਦੇ ਲੰਘਣ ਕਰਕੇ ਸੜਕ ’ਚ ਵੱਡੇ ਵੱਡੇ ਖੱਡੇ ਪੈ ਗਏ ਸਨ, ਜਿਸ ਤੋਂ ਬਾਅਦ ਪਿੰਡ ਦੇ ਵਸਨੀਕਾਂ ਨੇ ਸੜਕ ਨੂੰ ਪੱਧਰਾ ਕਰਨ ਲਈ ਇਸ ਉਪਰ ਮਿੱਟੀ ਪਾ ਦਿੱਤੀ ਸੀ ਪਰ ਬਰਸਾਤਾਂ ’ਚ ਮੁੜ ਪਾਣੀ ਖੜਾ ਹੋਰ ਕਾਰਨ ਇੱਥੇ ਚਿਕੜ ਫੈਲ ਜਾਂਦਾ ਹੈ। ਜਿਸ ’ਚ ਕਈ ਵਾਹਨ ਵੀ ਤਿਲਕ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਪਿੰਡ ਵਾਸੀ ਦੱਸਦੇ ਹਨ ਕਿ ਸੜਕ ਉਪਰ ਚਿਕੜ ਹੋ ਕਾਰਨ ਸਕੂਲੀ ਬੱਚਿਆ ਨੂੰ ਵੀ ਆਉਣ ਜਾਣ ’ਚ ਭਾਰੀ ਪ੍ਰੇਸ਼ਾਨੀ ਆਉਂਦੀ ਹੈ। ਉਨ੍ਹਾਂ ਕਹਿੰਦੇ ਹਨ ਕਿ ਵੱਖ-ਵੱਖ ਸਿਆਸੀ ਪਾਰਟੀ ਦੇ ਆਗੂ ਵੋਟਾਂ ਸਮੇਂ ਪਿੰਡ ’ਚ ਜਰੂਰ ਗੇੜਾ ਮਾਰਦੇ ਹਨ ਅਤੇ ਬਹੁਤ ਵਾਰ ਉਨ੍ਹਾਂ ਨੂੰ ਸੜਕ ਦੀ ਸਮੱਸਿਆਂ ਬਾਰੇ ਜਾਣੂ ਕਰਵਾਇਆ ਗਿਆ ਹੈ ਪਰ ਇਸ ਸੜਕ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਮੈਂਬਰ ਪਾਰਲੀਮੈਂਟ ਮੀਤ ਹੇਅਰ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਤੋ ਮੰਗ ਕੀਤੀ ਕਿ ਇਸ ਸੜਕ ਨੂੰ ਨਵੇਂ ਸਿਰੇ ਤੂੰ ਦੁਬਾਰਾ ਬਣਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਉਂਦੀ ਪ੍ਰੇਸਾਨੀ ਦਾ ਹੱਲ ਹੋ ਸਕੇ।