ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਆਈਏਐੱਸ ਨੇ ਦੱਸਿਆ ਕਿ ਉਨ੍ਹਾਂ ਦੀ ਅਦਾਲਤ ’ਚ ਸਬ ਸਟੈਂਡਰਡ ਪਾਏ ਗਏ ਨਮੂਨਿਆਂ ਵਿਰੁੱਧ 10 ਕੇਸਾਂ ’ਚ 5 ਲੱਖ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜਿਸ ’ਚ ਗੁਲਜ਼ਾਰ ਸਿੰਘ (ਸਿੱਧੂ ਡੇਅਰੀ, ਸੰਧੂ ਪੱਤੀ, ਬਰਨਾਲਾ) ਮਿਕਸ ਦੁੱਧ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ 'ਤੇ 50,000 ਰੁਪਏ ਜੁਰਮਾਨਾ, ਭੋਲਾ ਸਿੰਘ (ਧਾਲੀਵਾਲ ਡੇਅਰੀ, ਧਨੌਲਾ) ਮਿਕਸ ਦੁੱਧ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ 'ਤੇ 30,000 ਰੁਪਏ ਜੁਰਮਾਨਾ, ਕਾਰਤਿਕ (ਕਾਰਤਿਕ ਸਵੀਟਸ, ਬਜਾਖਾਨਾ ਰੋਡ, ਬਰਨਾਲਾ) ਮਿਲਕ ਕੇਕ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ 'ਤੇ 75,000 ਰੁਪਏ ਜੁਰਮਾਨਾ, ਸ਼ੰਕਰ ਸਿੰਘ (ਸ਼੍ਰੀ ਬੀਕਾਨੇਰ ਮਿਸ਼ਠਾਨ ਭੰਡਾਰ, ਧਨੌਲਾ) ਮਿਲਕ ਕੇਕ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ 'ਤੇ 50,000 ਰੁਪਏ ਜੁਰਮਾਨਾ, ਕਾਹਨ ਸਿੰਘ (ਓਮ ਬੀਕਾਨੇਰ ਮਿਸ਼ਠਾਨ ਭੰਡਾਰ, ਭਦੌੜ) ਖੋਆ ਬਰਫ਼ੀ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ 'ਤੇ 50,000 ਰੁਪਏ ਜੁਰਮਾਨਾ, ਰਾਜੂ ਸਿੰਘ ਤੇ ਹੋਰ (ਰਾਜੂ ਬੀਕਾਨੇਰ ਮਿਸ਼ਠਾਨ ਭੰਡਾਰ, ਬਰਨਾਲਾ ਅਤੇ ਸਿੱਧੂ ਡੇਅਰੀ, ਪਿੰਡ ਰਾਜਗੜ੍ਹ) ਪਨੀਰ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ 'ਤੇ 75,000 ਰੁਪਏ ਜੁਰਮਾਨਾ, ਜਗਦੀਸ਼ ਸਿੰਘ ਤੇ ਹੋਰ (ਪੰਨੂ ਕਰਿਆਨਾ ਸਟੋਰ, ਮਹਿਲ ਕਲਾਂ ਤੇ ਸ਼ਿਵਾ ਟਰੇਡਰਜ਼, ਮਾਨਸਾ) ਸਰ੍ਹੋਂ ਦੇ ਤੇਲ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ 'ਤੇ 35,000 ਰੁਪਏ ਜੁਰਮਾਨਾ, ਮੱਖਣ ਖਾਨ ਤੇ ਹੋਰ (ਸਾਦਿਕ ਕਰਿਆਨਾ ਸਟੋਰ, ਹੰਡਿਆਇਆ ਅਤੇ ਸਟਾਰ ਫੂਡ ਐਂਡ ਬੇਵਰੇਜਿਜ਼, ਪਿੰਡ ਫਤਿਹਪੁਰ, ਜ਼ਿਲ੍ਹਾ ਪਟਿਆਲਾ) ਸਰ੍ਹੋਂ ਦੇ ਤੇਲ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ 'ਤੇ 75,000 ਰੁਪਏ ਜੁਰਮਾਨਾ, ਚਰਨਜੀਤ ਕੁਮਾਰ (ਕੁੰਦਨ ਸਵੀਟਸ, ਸਦਰ ਬਾਜ਼ਾਰ, ਤਪਾ) ਖੋਆ ਬਰਫ਼ੀ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ 'ਤੇ 60,000 ਰੁਪਏ ਜੁਰਮਾਨਾ, ਮੰਗੀ ਰਾਮ (ਸ਼੍ਰੀ ਕ੍ਰਿਸ਼ਨਾ ਬ੍ਰਿਜਵਾਸੀ, ਭਦੌੜ) ਖੋਆ ਬਰਫ਼ੀ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ 'ਤੇ 50,000 ਰੁਪਏ ਜੁਰਮਾਨਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ’ਚ ਅਜਿਹੇ ਮਾਮਲਿਆਂ ’ਚ ਪੂਰੀ ਸਖ਼ਤੀ ਵਰਤੀ ਜਾਵੇਗੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।