- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਹਿਲ ਗਰਲਜ਼ ਕਾਲਜ ’ਚ 'ਵਿਦਿਆਰਥੀ ਤੇ ਸਾਹਿਤ' ਵਿਸ਼ੇ 'ਤੇ ਸੈਮੀਨਾਰ ਹੋਇਆ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੇ ਸਹਿਯੋਗ ਨਾਲ ‘ਵਿਦਿਆਰਥੀ ਤੇ ਸਾਹਿਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਸਾਹਿਤ ਮਨੁੱਖ ਦੀਆਂ ਸੁੱਤੀਆਂ ਭਾਵਨਾਵਾਂ ਨੂੰ ਜਗਾ ਕੇ ਆਲੇ-ਦੁਆਲੇ ਦੇ ਦੁੱਖ ਦਰਦ ਸਮਝਣ ਦੇ ਸਮਰੱਥ ਬਣਾਉਂਦਾ ਹੈ, ਸਾਹਿਤ ਰਾਹ ਦਸੇਰਾ ਹੈ। ਮੁਖ ਮਹਿਮਾਨ ਪਿੰਸੀਪਲ ਡਾ. ਚਰਨਦੀਪ ਸਿੰਘ ਨੇ ਕਿਹਾ ਕਿ ਕਾਲਜ ਲਈ ਅੱਜ ਖ਼ੁਸ਼ੀ ਦਾ ਦਿਨ ਹੈ ਕਿ ਭਾਰਤ ਦੀ ਸਿਰਮੌਰ ਸੰਸਥਾ ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਸਮਾਗਮ ਕਰਨ ਲਈ ਸਾਡਾ ਕਾਲਜ ਚੁਣਿਆ ਹੈ। ਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇ ਪ੍ਰਸਿੱਧ ਆਲੋਚਕ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਸਾਹਿਤ ਦਾ ਅਧਿਐਨ ਇਕੱਠੇ ਹੋ ਕੇ ਜਿਉਣਾ ਸਿਖਾਉਂਦਾ ਹੈ। ਜਦੋਂ ਕਿ ਪੈਸੇ ਦੇ ਲਾਲਚ ਕਾਰਨ ਸਮੂਹ ਖਿੱਲਰਦਾ ਜਾ ਰਿਹਾ ਹੈ। ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਸਾਹਿਤ ਨੂੰ ਪ੍ਰਣਾਇਆ ਮਨੁੱਖ ਦੁੱਖਾਂ ਦੇ ਪਹਾੜ ਡਿੱਗਣ 'ਤੇ ਵੀ ਨਹੀਂ ਡੋਲਦਾ। ਸਾਹਿਤ ਮਨੁੱਖ ਨੂੰ ਸਮਾਜ ’ਚ ਵਿਚਰਨ ਲਈ ਪਛਾਣ ਦਿੰਦਾ ਹੈ। ਨਾਮਵਰ ਪੰਜਾਬੀ ਕਵੀ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਮਨੁੱਖ ਵਿਅਕਤੀਵਾਦੀ ਹੋ ਰਿਹਾ ਹੈ ਤੇ ਆਧੁਨਿਕ ਸੁਵਿਧਾਵਾਂ ਭੋਗਣ ਦੀ ਲਾਲਸਾ ਕਾਰਨ ਟੁੱਟਣ ਦੇ ਕਾਗਾਰ 'ਤੇ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਦਾ ਮੰਤਵ ਹੀ ਲੋਕਾਂ ਦੇ ਦੁੱਖਾਂ ’ਚ ਸ਼ਰੀਕ ਹੋਣਾ ਹੈ। ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਅਕੈਡਮੀ ਵੱਲੋਂ ਅਪ੍ਰੈਲ ਤੱਕ ਪ੍ਰਈਵੇਟ ਤੇ ਸਰਕਾਰੀ ਕਾਲਜਾਂ ’ਚ ਦਸ ਸੈਮੀਨਾਰ ਕਰਵਾਏ ਜਾਣਗੇ। ਅੰਤ ’ਚ ਪ੍ਰੋਫੈਸਰ ਹਰਮੀਤ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।