ਹਾਈਵੇਅ 'ਤੇ ਵਾਪਰਿਆ ਹਾਦਸਾ, ਹੁੱਕ ਟੁੱਟਣ ਨਾਲ ਲੂਣ ਨਾਲ ਭਰਿਆ ਪਲਟਿਆ ਟਰਾਲਾ; ਸੜਕ 'ਤੇ ਖਿੱਲਰੀਆਂ ਲੂਣ ਦੀਆਂ ਬੋਰੀਆਂ ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਡੇਰਾ ਬਾਬਾ ਇੰਦਰ ਦਾਸ ਦੇ ਉਲਟ ਸਾਈਡ ਘੋੜੇ ਟਰਾਲੇ ਦੇ ਪਿੱਛੇ ਲੋਡਿਡ ਨਮਕ ਦੀ ਭਰੀ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਪਲਟ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ, ਜਦਕਿ ਚਾਲਕ ਦਾ ਬਚਾਅ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘੋੜਾ ਟਰਾਲਾ ਚਾਲਕ ਆਸ਼ੂ ਰਾਮ ਨੇ ਦੱਸਿਆ ਕਿ ਉਹ ਘੋੜੇ ਟਰਾਲੇ 'ਚ ਬੀਕਾਨੇਰ ਤੋਂ ਨਮਕ ਲੋਡ ਕਰਕੇ ਰਾਜਪੂਰੇ ਜਾ ਰਿਹਾ ਸੀ,ਜਦੋਂ ਉਹ ਤਪਾ ਦੇ ਘੜੇਲੀ ਚੌਂਕ ਵਾਲਾ ਓਵਰਬ੍ਰਿਜ ਉਤਰ ਕੇ ਕੱਟ ਤੋਂ ਸਲਿਪ ਰੋਡ ਚੜਨ ਲੱਗਾ ਤਾਂ ਅਚਾਨਕ ਚਾਸੀ ਦੇ ਪਿੱਛੇ ਲੋਡਰ ਟਰਾਲੀ ਦੀ ਹੁੱਕ ਟੁੱਟ ਗਈ ਜਿਸ ਕਾਰਨ ਟਰਾਲੀ ਸਲਿਪ ਰੋੜ ਤੇ ਪਲਟ ਗਈ ਅਤੇ ਉਸ ਵਿਚ ਲੋਡ ਨਮਕ ਖੇਤ ਵਿਚ ਢੇਰੀ ਹੋ ਗ
Publish Date: Wed, 16 Sep 2026 12:50 PM (IST)
Updated Date: Wed, 16 Sep 2026 12:52 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ - ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਡੇਰਾ ਬਾਬਾ ਇੰਦਰ ਦਾਸ ਦੇ ਉਲਟ ਸਾਈਡ ਘੋੜੇ ਟਰਾਲੇ ਦੇ ਪਿੱਛੇ ਲੋਡਿਡ ਨਮਕ ਦੀ ਭਰੀ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਪਲਟ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ, ਜਦਕਿ ਚਾਲਕ ਦਾ ਬਚਾਅ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘੋੜਾ ਟਰਾਲਾ ਚਾਲਕ ਆਸ਼ੂ ਰਾਮ ਨੇ ਦੱਸਿਆ ਕਿ ਉਹ ਘੋੜੇ ਟਰਾਲੇ 'ਚ ਬੀਕਾਨੇਰ ਤੋਂ ਨਮਕ ਲੋਡ ਕਰਕੇ ਰਾਜਪੂਰੇ ਜਾ ਰਿਹਾ ਸੀ,ਜਦੋਂ ਉਹ ਤਪਾ ਦੇ ਘੜੇਲੀ ਚੌਂਕ ਵਾਲਾ ਓਵਰਬ੍ਰਿਜ ਉਤਰ ਕੇ ਕੱਟ ਤੋਂ ਸਲਿਪ ਰੋਡ ਚੜਨ ਲੱਗਾ ਤਾਂ ਅਚਾਨਕ ਚਾਸੀ ਦੇ ਪਿੱਛੇ ਲੋਡਰ ਟਰਾਲੀ ਦੀ ਹੁੱਕ ਟੁੱਟ ਗਈ ਜਿਸ ਕਾਰਨ ਟਰਾਲੀ ਸਲਿਪ ਰੋੜ ਤੇ ਪਲਟ ਗਈ ਅਤੇ ਉਸ ਵਿਚ ਲੋਡ ਨਮਕ ਖੇਤ ਵਿਚ ਢੇਰੀ ਹੋ ਗਿਆ।
ਇਸ ਹਾਦਸੇ ਕਾਰਨ ਨਜਦੀਕ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ, ਜਿਸ ਨਾਲ ਕੁਝ ਥਾਵਾਂ ਦੀ ਬਿਜਲੀ ਵੀ ਗੁੱਲ ਹੋ ਗਈ। ਉਧਰ ਦੂਜੇ ਪਾਸੇ ਸਬੰਧਤ ਖੇਤ ਮਾਲਕ ਜੱਗੀ ਸਿੰਘ ਨੇ ਕਿਹਾ ਕਿ ਨਮਕ ਦੇ ਗੱਟਿਆਂ ਉਸਦੇ ਖੇਤ ਵਿਚ ਢੇਰੀ ਹੋ ਜਾਣ ਕਾਰਨ ਉਸਦਾ ਵੀ ਹਜ਼ਾਰਾਂ ਰੁਪਈਆਂ ਦਾ ਨੁਕਸਾਨ ਹੋ ਗਿਆ ਹੈ। ਨਜ਼ਦੀਕ ਤੋਂ ਲੰਘ ਰਹੇ ਰਾਹਗੀਰਾਂ ਨੇ ਕਿਹਾ ਕਿ ਹਾਈਵੇ ਅਥਾਰਟੀ ਤੋਂ ਮੰਗ ਕਰਦਿਆ ਕਿਹਾ ਕਿ ਕੱਟ ਦੇ ਵਿਚਕਾਰ ਸੜਕ ਜਿਆਦਾ ਉੱਚੀ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ, ਅਗਰ ਸੜਕ ਨੂੰ ਥੋੜਾ ਪੱਧਰਾ ਕੀਤਾ ਜਾਵੇ ਤਾਂ ਹਾਦਸਿਆਂ ਤੋਂ ਬਚਾਅ ਰਹਿ ਸਕਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਤਪਾ ਪੁਲਿਸ ਦੇ ਮੁਲਾਜਮ ਮੌਕੇ ਤੇ ਪਹੁੰਚ ਗਏ ਸਨ,ਜਿਨ੍ਹਾਂ ਟਰਾਲੀ ਨੂੰ ਸਾਈਡ ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ।