Barnala News : ਕਚਹਿਰੀ ਚੌਂਕ ’ਚ ਸੜਕ ਧਸਣ ਕਾਰਨ ਬਣਿਆ ਖੱਡਾ ਰਾਹਗੀਰਾਂ ਲਈ ਬਣਿਆ ਪ੍ਰੇਸ਼ਾਨੀ ਪਿਛਲੇ ਕਈ ਸਾਲਾਂ ਤੋਂ ਸਥਾਨਕ ਕਚਹਿਰੀ ਚੌਂਕ ’ਚ ਸੜਕ ਧਸਣ ਕਾਰਨ ਬਣਿਆ ਖੱਡਾ ਸ਼ਹਿਰ ਵਾਸੀਆਂ ਦੇ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਭਾਵੇਂ ਸਬੰਧਤ ਵਿਭਾਗ ਵਲੋਂ ਇਸ ਖੱਡੇ ਨੂੰ ਭਰ ਕੇ ਇਸ ’ਤੇ ਲੁੱਕ ਪਾ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਪਰ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਇਸ ਜਗ੍ਹਾ ’ਤੇ ਫਿਰ ਤੋਂ ਸੜਕ ਧਸਣ ਕਾਰਨ ਇਹ ਟੋਇਆ ਫਿਰ ਖੁੱਲ ਜਾਂਦਾ ਹੈ। ਪਰ ਅਜੇ ਤੱਕ ਇਸ ਦਾ ਕੋਈ ਪੱਕਾ ਤੇ ਪੁੱਖਤਾ ਹੱਲ ਨਹੀਂ ਹੋਇਆ ਹੈ।
Publish Date: Wed, 29 Jul 2026 03:27 PM (IST)
Updated Date: Wed, 29 Jul 2026 03:28 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ - ਪਿਛਲੇ ਕਈ ਸਾਲਾਂ ਤੋਂ ਸਥਾਨਕ ਕਚਹਿਰੀ ਚੌਂਕ ’ਚ ਸੜਕ ਧਸਣ ਕਾਰਨ ਬਣਿਆ ਖੱਡਾ ਸ਼ਹਿਰ ਵਾਸੀਆਂ ਦੇ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਭਾਵੇਂ ਸਬੰਧਤ ਵਿਭਾਗ ਵਲੋਂ ਇਸ ਖੱਡੇ ਨੂੰ ਭਰ ਕੇ ਇਸ ’ਤੇ ਲੁੱਕ ਪਾ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਪਰ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਇਸ ਜਗ੍ਹਾ ’ਤੇ ਫਿਰ ਤੋਂ ਸੜਕ ਧਸਣ ਕਾਰਨ ਇਹ ਟੋਇਆ ਫਿਰ ਖੁੱਲ ਜਾਂਦਾ ਹੈ। ਪਰ ਅਜੇ ਤੱਕ ਇਸ ਦਾ ਕੋਈ ਪੱਕਾ ਤੇ ਪੁੱਖਤਾ ਹੱਲ ਨਹੀਂ ਹੋਇਆ ਹੈ।
ਪਿਛਲੇ ਕਰੀਬ 4 ਸਾਲਾਂ ਤੋਂ ਇਹ ਖੱਡੇ ਦਾ ਨਹੀਂ ਹੋਇਆ ਪੱਕਾ ਹੱਲ ਜਾਣਕਾਰੀ ਅਨੁਸਾਰ ਸਥਾਨਕ ਕਚਹਿਰੀ ਚੌਂਕ ਦੇ ਵਿਚਕਾਰ ਸਹਿਰ ਦੇ ਅੰਦਰ ਹੋਣ ਵਾਲੇ ਰਸਤੇ ’ਚ ਸੜਕ ਧਸਣ ਕਾਰਨ ਇੱਕ ਖੱਡਾ ਬਣ ਗਿਆ ਸੀ। ਜੋ ਪਿਛਲੇ ਕਰੀਬ ਚਾਰ ਸਾਲਾਂ ਤੋਂ ਬਣਿਆ ਹੋਇਆ ਹੈ। ਭਾਵੇਂ ਇਸ ਖੱਡੇ ਨੂੰ ਸਬੰਧਤ ਵਿਭਾਗ ਵਲੋਂ ਭਰ ਦਿੱਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਕੁੱਝ ਸਮੇਂ ਬਾਅਦ ਇਹ ਖੱਡਾ ਫਿਰ ਤੋਂ ਬਣ ਜਾਂਦਾ ਹੈ। ਜਿਸ ਕਾਰਨ ਸ਼ਹਿਰ ਨੂੰ ਜਾਣ ਵਾਲੇ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਾਮ ਦਾ ਵੀ ਕਾਰਨ ਬਣ ਜਾਂਦਾ ਹੈ। ਇਹ ਰਸਤਾ ਜਿੱਥੇ ਸਹਿਰ ਨੂੰ ਜਾਣ ਵਾਲਾ ਮੁੱਖ ਰਸਤਾ ਹੈ ਉੱਥੇ ਹੀ 200 ਕੁ ਮੀਟਰ ਦੀ ਦੂਰੀ ’ਤੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ ਵੀ ਕੋਲ ਹੈ। ਚੌਂਕ ’ਚ ਬਣੇ ਇਸ ਖੱਡੇ ’ਚ ਹਾਦਸਾ ਰੋਕਣ ਲਈ ਸਥਾਨਕ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵਲੋਂ ਬੈਰੀਗੇਟ ਲਗਾਇਆ ਹੋਇਆ ਹੈ, ਪਰ ਅਜੇ ਤੱਕ ਇਸ ਖੱਡੇ ਦਾ ਕੋਈ ਹੱਲ ਨਹੀਂ ਕੀਤਾ ਗਿਆ ਹੈ, ਜੋ ਰੋਜਾਨਾ ਵੱਡਾ ਹੁੰਦਾ ਜਾ ਰਿਹਾ ਹੈ ਤੇ ਬਰਸਾਤਾਂ ਦੇ ਦਿਨਾਂ ’ਚ ਇਹ ਖੱਡਾ ਫਿਰ ਤੋਂ ਖੁੱਲ ਜਾਵੇਗਾ ਤੇ ਪ੍ਰੇਸ਼ਾਨੀਆਂ ਦਾ ਕਾਰਨ ਬਣਗੇ।
ਇਸ ਖੱਡੇ ਦਾ ਪੱਕਾ ਹੱਲ ਨਹੀਂ ਹੋਇਆ : ਸਥਾਨਕ ਵਾਸੀ ਇਸ ਮੌਕੇ ਹਰੀਸ ਚੰਦਰ, ਦੁਕਾਨ ਮਹੇਸ ਕੁਮਾਰ, ਵਿਜੈ ਕੁਮਾਰ, ਡਾ. ਅਮਰਜੀਤ ਸਿੰਘ, ਨਰੇਸ ਆਦਿ ਦੱਸਿਆ ਕਿ ਚੌਂਕ ’ਚ ਸੜਕ ਧਸਣ ਕਾਰਨ ਬਣਿਆ ਖੱਡਾ ਪਿਛਲੇ ਕਈ ਸਾਲਾਂ ਤੋਂ ਹੈ। ਹਰ ਸਾਲ ਇਹ ਖੱਡਾ ਮੀਂਹ ਪੈਣ ਕਾਰਨ ਖੁੱਲ ਜਾਂਦਾ ਹੈ, ਸਬੰਧਤ ਵਿਭਾਗੀ ਕਰਮਚਾਰੀਆਂ ਵਲੋਂ ਇਸ ਖੱਡੇ ਨੂੰ ਭਰ ਕੇ ਉੱਪਰ ਲੁੱਕ ਪਾ ਦਿੱਤੀ ਜਾਂਦੀ ਹੈ ਪਰ ਫਿਰ ਕੁੱਝ ਸਮੇਂ ਬਾਅਦ ਉਹ ਹਾਲ ਹੋ ਜਾਂਦਾ ਹੈ। ਪਰ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਅਜੇ ਤੱਕ ਨਹੀਂ ਹੋਇਆ ਹੈ। ਇਸ ਖੱਡੇ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀਆਂ ਤੋਂ ਨਿਯਾਤ ਮਿਲ ਸਕੇ।