ਅੱਜ ਦੇ ਮੀਤ ਹੇਅਰ ਦੇ ਘਿਰਾਓ ’ਚ ਟੀਐੱਸਯੂ ਕਾਮੇ ਕਰਨਗੇ ਸ਼ਿਰਕਤ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਹੋਈ
Publish Date: Sun, 20 Sep 2026 04:50 PM (IST)
Updated Date: Mon, 21 Sep 2026 04:03 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ: ਸਰਕਲ ਬਰਨਾਲਾ ਵੱਲੋਂ ਸਰਕਲ ਵਰਕਿੰਗ ਸਤਿੰਦਰਪਾਲ ਸਿੰਘ ਜੱਸੜ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਗਈ । ਇਸ ਮੀਟਿੰਗ ‘ਚ ਸਰਕਲ ਅਧੀਨ ਕੰਮ ਕਰਦੀਆਂ ਸਮੁੱਚੀਆਂ ਸਬ ਡਵੀਜ਼ਨਾਂ ਦੇ ਆਗੂਆਂ ਨੇ ਭਾਗ ਲਿਆ । ਇਸ ਮੀਟਿੰਗ ‘ਚ ਸਮੁੱਚੇ ਅਹੁਦੇਦਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ । ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਜ਼ਮਾਂ ਜਥੇਬੰਦੀਆਂ ਦੀ ਹੋਈ ਮੀਟਿੰਗ ਦੀ ਵੀ ਚਰਚਾ ਕੀਤੀ ਗਈ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮਜਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਸਾਰੇ ਬੁਲਾਰਿਆਂ ਨੇ ਮੁੱਖ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਬਾਰੇ ਕਿਹਾ ਕਿ ਸਾਝੀ ਤਾਲਮੇਲ ਕਮੇਟੀ ਨੇ ਸਮੁੱਚੇ ਪੰਜਾਬ ਦੀਆਂ ਲੜਾਕੂ ਜਥੇਬੰਦੀਆਂ ਨੂੰ ਇੱਕਠੇ ਕਰਕੇ ਜੋ ਸੰਘਰਸ਼ ਕੀਤੇ ਗਏ ਉਸ ਦੇ ਦਬਾਅ ਸਦਕਾ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਨ ਲਈ ਸਹਿਮਤ ਹੋਏ ਹਨ , ਭਾਵੇ ਕਿ ਇਸ ਮੀਟਿੰਗ ਵਿੱਚ ਸਾਡੇ ਸਾਥੀ ਆਪਣੀਆ ਮੰਗਾਂ ਨੂੰ ਪੂਰੀ ਡੀਟੇਲ ਸਾਹਿਤ , ਤੱਥਾਂ ਦੇ ਆਧਾਰ ਤੇ ਆਪਣੀਆਂ ਮੰਗਾਂ ਰੱਖਣ ‘ਚ ਕਾਮਯਾਬ ਹੋਏ ਹਨ । ਜਿਸ ਤੇ ਮੁੱਖ ਮੰਤਰੀ ਸਾਹਿਬ ਨੇ ਅਗਲੀ ਮੀਟਿੰਗ ‘ਚ ਵਿਚਾਰ ਚਰਚਾ ਕਰਨ ਉਪਰੰਤ ਲਾਗੂ ਕਰਨ ਦੀ ਸਹਿਮਤੀ ਦਿੱਤੀ ਹੈ । ਪਰ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਆਪਣੀਆ ਮੰਗਾਂ ਦੀ ਪ੍ਰਾਪਤੀ ਤੱਕ ਚੱਲ ਰਹੇ ਸੰਘਰਸ਼ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ । ਜਿਸ ਤਾਹਿਤ 21 ਸਤੰਬਰ ਨੂੰ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਦੀ ਕੋਠੀ ਦੇ ਘਿਰਾਓ ‘ਚ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਦੇ ਕਾਮੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨਗੇ । ਸਮੂਹ ਮੁਲਾਜ਼ਮਾਂ ਨੂੰ ਆਉਣ ਵਾਲੇ ਸਮੇ ‘ਚ ਸੰਘਰਸ਼ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ।