ਰਾਮ ਸਰੂਪ ਅਣਖੀ ਦੇ ਜਨਮ ਦਿਨ ਮੌਕੇ ਸਾਹਿਤਕ ਸਮਾਗਮ ਰਾਮ ਸਰੂਪ ਅਣਖੀ ਦੇ ਜਨਮ ਦਿਨ ਮੌਕੇ ਸਾਹਿਤਕ ਸਮਾਗਮ ਕਰਵਾਇਆ
Publish Date: Sun, 30 Aug 2026 04:06 PM (IST)
Updated Date: Mon, 31 Aug 2026 04:01 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵਲੋਂ ਰਾਮ ਸਰੂਪ ਅਣਖੀ ਜੀ ਦੇ ਜਨਮ ਦਿਨ ਮੌਕੇ ਸਥਾਨਕ ਐੱਸ.ਐੱਸ. ਡੀ. ਕਾਲਜ ਵਿਖੇ ਪ੍ਰਿੰਸੀਪਲ ਡਾ.ਰਾਕੇਸ਼ ਜਿੰਦਲ ਦੇ ਪ੍ਰਬੰਧਾਂ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਤੇ ਆਲੋਚਕ ਡਾ.ਜੋਗਿੰਦਰ ਸਿੰਘ ਨਿਰਾਲਾ ਵੱਲੋਂ ਕੀਤੀ ਗਈ। ਭਾਰਤੀ ਸਾਹਿਤ ਅਕਾਦਮੀ ਦੇ ਮੈਂਬਰ ਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਸੂਬਾ ਪ੍ਰਧਾਨ ਪਵਨ ਹਰਚੰਦਪੁਰੀ, ਪੱਤਰਕਾਰ ਤੇ ਲੇਖਕ ਗੁਰਸੇਵਕ ਸਿੰਘ ਧੌਲਾ ਤੇ ਬੇਅੰਤ ਸਿੰਘ ਬਾਜਵਾ ਸੂਬਾ ਪੱਧਰੀ ਸਨਮਾਨ ਜੇਤੂ ਲੇਖਕ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ‘ਚ ਹਾਜ਼ਰ ਹੋਏ। ਰਾਮ ਸਰੂਪ ਅਣਖੀ ਦੇ ਸਪੁੱਤਰ ਡਾ.ਕ੍ਰਾਂਤੀਪਾਲ ਵੱਲੋਂ ਫੋਨ ਜ਼ਰੀਏ ਹਾਜ਼ਰੀ ਲਗਵਾਈ ਗਈ। ਇਸ ਮੌਕੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਖੋਜ ਅਫ਼ਸਰ ਵੱਲੋਂ ਪਹੁੰਚੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਕਹਿਣ ਦੇ ਨਾਲ ਨਾਲ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ ਭਾਸ਼ਾ ਤੇ ਸਾਹਿਤ ਨੂੰ ਸਮਰਪਿਤ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਪਹਿਲੇ ਸੈਸ਼ਨ ’ਚ ਰਾਮ ਸਰੂਪ ਅਣਖੀ ਦਾ ਸਾਹਿਤ ਸੰਸਾਰ ਵਿਸ਼ੇ ਤੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਅਣਖੀ ਦੀਆਂ ਕਹਾਣੀਆਂ ਵਿੱਚੋਂ ਮਾਲਵੇ ਦੀ ਮਿੱਟੀ ਦੀ ਮਹਿਕ ਆਉਦੀ ਹੈ। ਪ੍ਰੋ.ਗੁਰਦੀਪ ਸਿੰਘ ਢਿੱਲੋਂ ਤੇ ਡਾ.ਭੁਪਿੰਦਰ ਸਿੰਘ ਬੇਦੀ ਵੱਲੋਂ ਪਰਚੇ ਪੜ੍ਹੇ ਗਏ। ਅਮਰਜੀਤ ਸਿੰਘ ਮਾਨ ਤੇ ਅਨੇਮਨ ਸਿੰਘ ਨੇ ਆਪਣੀਆਂ ਕਹਾਣੀਆਂ ਪੜ੍ਹੀਆਂ ਜਦਕਿ ਡਾ.ਹਰੀਸ਼ ਨੇ ਸਿਮਰਤੀ ਕਹਾਣੀ ਵਜੋਂ ਅਣਖੀ ਦੀ ਕਹਾਣੀ ਪੜ੍ਹੀ। ਉਪਰੰਤ ਪੰਜਾਬੀ ਸਾਹਿਤ ਸਭਾ, ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਤੇ ਲੋਕ ਰੰਗ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ ਵੱਲੋਂ ਅਜਮੇਰ ਸਿੰਘ ਤੇ ਅਨੇਮਨ ਸਿੰਘ ਵੱਲੋਂ ਪੜ੍ਹੀਆਂ ਕਹਾਣੀਆਂ ਤੇ ਆਪਣੀਆਂ ਆਲੋਚਨਾਤਮਕ ਟਿੱਪਣੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਜਗਸੀਰ ਸਿੰਘ ਸੰਧੂ ਪੱਤਰਕਾਰ, ਅਵਤਾਰ ਸਿੰਘ ਚੀਮਾ ਪੱਤਰਕਾਰ, ਭੁਪਿੰਦਰ ਸਿੰਘ ਮਾਨ, ਪਰਮਜੀਤ ਸਿੰਘ ਮਾਨ, ਹਾਕਮ ਸਿੰਘ ਰੂੜੇਕੇ, ਪਵਨ ਪਰਿੰਦਾ, ਇਕਬਾਲ ਕੌਰ ਉਦਾਸੀ, ਨਰਿੰਦਰ ਕੌਰ, ਜੁਗਰਾਜ ਧੌਲਾ, ਜਗਤਾਰ ਸਿੰਘ ਬੈਂਸ, ਲਛਮਣ ਦਾਸ ਮੁਸਾਫ਼ਿਰ, ਮਨਜੀਤ ਸਿੰਘ ਸਾਗਰ,ਬਲਜੀਤ ਸਿੰਘ ਅਕਲੀਆ, ਅਮਰਜੀਤ ਸਿੰਘ ਅਮਨ, ਗੁਲਜ਼ਾਰ ਸਿੰਘ ਸ਼ੌਂਕੀ, ਬ੍ਰਿਜ ਲਾਲ ਧਨੌਲਾ, ਮੇਜਰ ਸਿੰਘ ਸਹੌਰ, ਮਲਕੀਤ ਗਿੱਲ ਭੱਠਲਾਂ, ਇਕਬਾਲ ਦੀਨ ਬਾਠਾਂ, ਕੁਲਦੀਪ ਸਿੰਘ ਸਾਦਿਕ ਪਬਲੀਕੇਸ਼ਨ, ਡਾ. ਪ੍ਰਗਟ ਸਿੰਘ ਟਿਵਾਣਾ, ਰਘਵੀਰ ਸਿੰਘ ਗਿੱਲ ਕੱਟੂ ਤੋਂ ਇਲਾਵਾ ਕਾਲਜ ਦੇ ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਗੁਰਪਿਆਰ ਸਿੰਘ ਚਹਿਲ, ਪ੍ਰੋ. ਗੁਰਤੇਜ ਸਿੰਘ ਕੱਟੂ, ਪ੍ਰੋ. ਮਨਦੀਪ ਸਿੰਘ ਧਨੌਲਾ ਤੇ ਜਿਲਾ ਭਾਸ਼ਾ ਦਫਤਰ ਬਰਨਾਲਾ ਦੇ ਕਲਰਕ ਸੰਦੀਪ ਕੌਰ ਤੇ ਕਰਮਚਾਰੀ ਗੁਰਪ੍ਰੀਤ ਕੌਰ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ। ਅੰਤ ’ਚ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਮੂਹ ਪਹੁੰਚੀਆਂ ਸ਼ਖਸ਼ੀਅਤਾਂ ਦਾ ਵਿਭਾਗੀ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ।