ਕਬਾੜਖਾਨਾ ਬਣੇ ਕਮਰੇ ਨੂੰ ਰੈਨੋਵੇਟ ਕਰ ਕੇ ਬਣਾਈ ਸੁੰਦਰ ਲਾਇਬ੍ਰੇਰੀ
ਕਬਾੜਖਾਨਾ ਬਣੇ ਕਮਰੇ ਨੂੰ ਰੈਨੋਵੇਟ ਕਰਕੇ ਬਣਾਈ ਸੁੰਦਰ ਲਾਇਬ੍ਰੇਰੀ
Publish Date: Wed, 25 Mar 2026 03:54 PM (IST)
Updated Date: Wed, 25 Mar 2026 03:55 PM (IST)
- ਸਪ੍ਰਸ ਧਨੇਰ ’ਚ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਕੀਤਾ ਉਦਘਾਟਨ
- ਅਜੋਕੇ ਸਮੇਂ ਲਾਇਬ੍ਰੇਰੀ ਦੀ ਵਿਦਿਆਰਥੀਆਂ ਲਈ ਅਹਿਮ ਲੋੜ ਹੈ : ਠੀਕਰੀਵਾਲਾ
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ
ਮਹਿਲ ਕਲਾਂ : ਅੱਜ ਦੇ ਸ਼ੋਸ਼ਲ ਮੀਡੀਆ ਦੇ ਸਮੇਂ ਦੌਰਾਨ ਸਾਹਿਤ ਦੀ ਵਿਦਿਆਰਥੀ ਜੀਵਨ ਚ' ਮਹੱਤਤਾ ਨੂੰ ਸਮਝਦਿਆਂ ਸਪ੍ਰਸ ਧਨੇਰ ਵਿਖੇ ਵਾਧੂ ਕਬਾੜਖਾਨਾ ਬਣੇ ਕਮਰੇ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਰੈਨੋਵੇਟ ਕਰ ਕੇ ਸੁੰਦਰ ਲਾਇਬ੍ਰੇਰੀ ਤਿਆਰ ਕੀਤੀ ਗਈ, ਜਿਸ ਦਾ ਉਦਘਾਟਨ ਨਰਿੰਦਰ ਵਰਮਾ ਪੁੱਤਰ ਸ਼ਾਮ ਲਾਲ ਵਰਮਾ (ਕੈਨੇਡਾ) ਨੇ ਕੀਤਾ, ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਅਧਿਆਪਕ ਪਲਵਿੰਦਰ ਠੀਕਰੀਵਾਲਾ ਨੇ ਦੱਸਿਆ ਕਿ ਸ਼ਹੀਦੇ- ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦਿਆਂ ਲਾਇਬ੍ਰੇਰੀ ਦਾ ਨਾਮ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਰੱਖਿਆ ਗਿਆ ਹੈ, ਤਾਂ ਜੋ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਾਨੂੰ ਹਮੇਸ਼ਾ ਪੁਸਤਕਾਂ ਪੜ੍ਹਨ ਵੱਲ ਪ੍ਰੇਰਿਤ ਕਰਦੀ ਰਹੇ। ਉਨ੍ਹਾਂ ਦੱਸਿਆ ਕਿ ਇਸ ਕਾਰਜ ਤੇ ਲਗਭਗ 50,000 ਹਜ਼ਾਰ ਰੁਪਇਆ ਖਰਚ ਆਇਆ ਹੈ ਜੋ ਬਿਨਾਂ ਕਿਸੇ ਸਰਕਾਰੀ ਗ੍ਰਾਂਟ ਤੋਂ ਸ਼ੁਰੂ ਕੀਤਾ ਗਿਆ ਤੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਨੇਪਰੇ ਚਾੜਿ੍ਹਆ। ਠੀਕਰੀਵਾਲਾ ਨੇ ਦੱਸਿਆ ਕਿ ਇਸ ਨੇਕ ਕਾਰਜ ਵਿੱਚ ਨਰਿੰਦਰ ਵਰਮਾ ਵੱਲੋਂ 25 ਕੁਰਸੀਆਂ, ਅਮਨਦੀਪ ਕੌਰ (ਅਮਰੀਕਾ) ਪੁੱਤਰੀ ਸੁਰਜੀਤ ਸਿੰਘ ਅਮਰੀਕਾ ਵੱਲੋਂ 20,000, ਪ੍ਰੀਤਮ ਸਿੰਘ ਡੇਅਰੀ ਵਾਲੇ ਵੱਲੋਂ 2100 ਰੁਪਏ ਤੇ ਅਮਜਦ ਕੈਨੇਡਾ ਪੁੱਤਰ ਨਜ਼ੀਰ ਮੁਹੰਮਦ ਵੱਲੋਂ ਲਾਇਬ੍ਰੇਰੀ ਲਈ ਕਿਤਾਬਾਂ ਭੇਟ ਕੀਤੀਆਂ ਗਈਆਂ, ਜਿਸ ਸਦਕਾ ਇਹ ਅਹਿਮ ਕਾਰਜ ਨੇਪਰੇ ਚੜ੍ਹਿਆ ਹੈ। ਇਸ ਮੌਕੇ ਸੇਵਾਮੁਕਤ ਕਰਨਲ ਮਨਪ੍ਰੀਤ ਸਿੰਘ ਗਰੇਵਾਲ ਨੇ ਪੰਚਾਇਤ ਤੇ ਸਮਾਜ ਸੇਵੀ ਲੋਕਾਂ ਨੂੰ ਸਕੂਲ ਦੇ ਵਿਕਾਸ ਕਾਰਜਾਂ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਨਰਿੰਦਰ ਵਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਅੱਗੇ ਤੋਂ ਹੋਰ ਵੀ ਸਕੂਲ ਲਈ ਵਧੇਰੇ ਸਹਿਯੋਗ ਕਰਨ ਲਈ ਕਿਹਾ। ਇਸ ਮੌਕੇ ਸਰਪੰਚ ਅਮਨਪ੍ਰੀਤ ਕੌਰ, ਪੰਚਾਇਤ ਮੈਂਬਰ, ਸਮੂਹ ਸਟਾਫ਼ ਵੱਲੋਂ ਦਾਨੀ ਸੱਜਣਾਂ ਦਾ ਲਾਇਬ੍ਰੇਰੀ ਵਾਸਤੇ ਸਹਿਯੋਗ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਬੱਚਿਆਂ ਨੂੰ ਖੇਡਾਂ ਸਬੰਧੀ ਸਰਟੀਫਿਕੇਟ ਦੀ ਵੰਡ ਕੀਤੀ ਗਈ। ਇਸ ਮੌਕੇ ਸਕੂਲ ਮੁੱਖੀ ਮਨਦੀਪ ਸਿੰਘ, ਜਗਰੂਪ ਸਿੰਘ, ਬਲਜਿੰਦਰ ਸਿੰਘ, ਰਾਜਿੰਦਰ ਕੌਰ, ਪ੍ਰਭਸਿਮਰਨ ਕੌਰ, ਮਨਪ੍ਰੀਤ ਕੌਰ, ਆਂਗਨਵਾੜੀ ਵਰਕਰ ਮਨਪ੍ਰੀਤ ਕੌਰ, ਪਰਮਿੰਦਰ ਕੌਰ, ਹਰਵਿੰਦਰ ਕੌਰ, ਰਮਨਦੀਪ ਕੌਰ, ਪੰਚ ਮਨਪ੍ਰੀਤ ਕੌਰ, ਪੰਚ ਜਸਵਿੰਦਰ ਸਿੰਘ, ਪੰਚ ਕੁਲਬੀਰ ਸਿੰਘ, ਪੰਚ ਜਸਵੰਤ ਸਿੰਘ, ਪੰਚ ਜਗਰੂਪ ਸਿੰਘ, ਪਰਦੀਪ ਹਾਂਸ, ਰਮਨਦੀਪ ਸਿੰਘ, ਅਰਸ਼ਦੀਪ ਸਿੰਘ, ਸੁਰਿੰਦਰ ਕੌਰ, ਬਲਵੀਰ ਕੌਰ, ਅਮਨਪ੍ਰੀਤ ਕੌਰ ਤੇ ਅਮਨਦੀਪ ਕੌਰ ਆਦਿ ਹਾਜ਼ਰ ਸਨ।