- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਧ ਸੰਤ ਬਾਬਾ ਇੰਦਰ ਦਾਸ ਦੀ 45ਵੀਂ ਬਰਸੀ ਸਮਾਗਮ ਕਰਵਾਇਆ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਵਿਖੇ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ ਰੇਖ ਹੇਠ ਸ਼੍ਰੀ ਸ਼੍ਰੀ 108 ਸਿੱਧ ਸੰਤ ਬਾਬਾ ਇੰਦਰ ਦਾਸ ਦੀ 45ਵੀਂ ਬਰਸੀ ਸਬੰਧੀ ਸੱਤ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ ਸੱਤ ਦਿਨਾਂ ਸਮਾਗਮ ਵਿੱਚ ਸ੍ਰੀ ਮਦ ਭਾਗਵਤ ਸਪਤਾਹ ਅਤੇ ਮਾਤਾ ਦੀ ਚੌਂਕੀ ਕਰਵਾਈ ਗਈ ਸ੍ਰੀ ਚੰਦਰ ਸਿਧਾਂਤ ਸਾਗਰ ਦੇ ਪਾਠਾਂ ਦੇ ਭੋਗ ਪਾਏ ਗਏ। ਸਮਾਗਮ ਮੌਕੇ ਸੰਤ ਬਾਬਾ ਭਗਵਾਨ ਦਾਸ ਨੇ ਸੰਗਤ ਨੂੰ ਬਾਬਾ ਇੰਦਰ ਦਾਸ ਅਤੇ ਮੋਣੀ ਜੀ ਵੱਲੋਂ ਦਿਖਾਏ ਗਏ ਰਸਤੇ 'ਤੇ ਚੱਲਣ ਦਾ ਉਪਦੇਸ਼ ਦਿੱਤਾ। ਇੱਥੇ ਇਹ ਦੱਸਣ ਯੋਗ ਹੈ ਕਿ ਪਿਛਲੇ 45 ਸਾਲਾਂ ਤੋਂ ਸਾਰੇ ਹੀ ਧਰਮਾਂ ਦੇ ਲੋਕ ਬਾਬਾ ਇੰਦਰ ਦਾਸ ਜੀ ਦੀ ਬਰਸੀ ਰਲ ਮਿਲ ਕੇ ਮਨਾਉਂਦੇ ਹਨ ਉਦਾਸੀਨ ਸੰਪਰਦਾਇ ਤੋਂ ਇਲਾਵਾ ਹੋਰ ਪੰਥਾਂ ਅਤੇ ਸੰਪਰਦਾਇ ਦੇ ਸਾਧੂ ਸੰਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੁੰਦੇ ਹਨ ਦੂਰ ਦੂਰ ਤੋਂ ਸੰਗਤਾਂ ਡੇਰੇ ਵਿੱਚ ਨਤਮਸਤਕ ਹੋ ਕੇ ਸੰਤਾਂ ਦਾ ਅਸ਼ੀਰਵਾਦ ਲੈਂਦੀਆਂ ਹਨ ਅਤੇ ਆਪਣੇ ਪਰਿਵਾਰ ਲਈ ਸੁੱਖ ਦੀਆਂ ਕਾਮਨਾਵਾਂ ਮੰਗਦੇ ਹਨ ਸਮਾਗਮ ਦੌਰਾਨ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਅਤੇ ਆਵਾਜਾਈ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।
ਸਮਾਗਮ ਮੌਕੇ ਸੰਤਾਂ ਦੀ ਪੰਗਤ ਲਗਾਉਣ ਉਪਰੰਤ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਰਾਮ ਸ਼ਰਨ ਦਾਸ ਮੰਡੀ ਗੋਬਿੰਦਗੜ੍ਹ, ਮਹੰਤ ਦਮੋਦਰ ਦਾਸ, ਮਹੰਤ ਜੈ ਮੁਨੀ ਜੀ, ਮਹੰਤ ਚੰਦਰਮਾ ਦਾਸ, ਸੰਤ ਸ਼ਾਂਤਾ ਨੰਦ ਬੀਰੋਕੇ ਵਾਲੇ, ਸੰਤ ਇਸ਼ਰ ਦਾਸ ਧਿੰਗੜ ਵਾਲੇ, ਸੰਤ ਪੂਰਨ ਦਾਸ ਘੁੰਨਸ, ਸੁਯੱਗਿਆ ਮੁਨੀ ਦਿੱਲੀ, ਮਹੇਸ਼ ਮੁਨੀ ਕੁਰੂਕਸ਼ੇਤਰ, ਰਮੇਸ਼ ਮੁਨੀ ਮੌੜ ਮੰਡੀ, ਮੱਘਰ ਦਾਸ ਕੋਟਫੱਤਾ, ਸੇਵਾ ਦਾਸ ਕੋਟਫੱਤਾ,ਤੋਂ ਇਲਾਵਾ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ,, ਮਾਰਕੀਟ ਕਮੇਟੀ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਨਗਰ ਕੌਂਸਲ ਪ੍ਰਧਾਨ ਬਲਜੀਤ ਬਾਸੀ, ਆੜ੍ਹਤੀਆ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਮਹਾਂਕਾਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਕਾਲਾ ਸਿੰਘ ਚੱਠਾ, ਮੁਨੀਸ਼ ਸੀਨੀਅਰ ਆਪ ਆਗੂ ਰਾਜ ਮਾਰਕੰਡਾ, ਗੁਰਤੇਜ ਸਿੰਘ ਧਾਲੀਵਾਲ, ਭਗਵੰਤ ਸਿੰਘ ਚੱਠਾ, ਗੁਰਦੀਪ ਸਿੰਘ ਚੱਠਾ, ਚੇਅਰਮੈਨ ਸੰਦੀਪ ਕੁਮਾਰ ਵਿੱਕੀ,ਜਗਦੀਸ਼ ਰਾਏ ਘੁੰਨਸ, ਅਸ਼ਵਨੀ ਚੌਧਰੀ, ਅਨੀਸ਼ ਮੌੜ, ਸਮਾਜ ਸੇਵੀ ਰਘਵੀਰ ਚੰਦ ਅਗਰਵਾਲ,ਹੇਮ ਰਾਜ ਸ਼ੰਟੀ ਮੌੜ,ਜਤਿੰਦਰ ਘੁੰਨਸ਼,ਮੁਨੀਸ਼ ਉੱਗੋ,ਕਮਲ ਪੱਖੋ,ਰਮੇਸ਼ ਪੱਖੋ, ਗੁਰਿੰਦਰ ਪਾਲ ਵਿਰਕ,ਪ੍ਰਗਟ ਸਿੰਘ, ਮਹੰਤ ਬੁੱਕਣ ਦਾਸ, ਮਹੰਤ ਸੋਮ ਦਾਸ, ਮਹੰਤ ਰਘਬੀਰ ਦਾਸ, ਮਹੰਤ ਬੀਰਬਲ ਦਾਸ,ਸਰਪੰਚ ਹਰਚਰਨ ਸਿੰਘ ਜੰਡਸਰ, ਨੰਬਰਦਾਰ ਜੁਗਰਾਜ ਸਿੰਘ, ਨੰਬਰਦਾਰ ਸਤਵਿੰਦਰ ਸਿੰਘ ਸੋਨਾ,ਰਾਜੂ ਮੌੜ, ਸੱਤਪਾਲ ਗੋਇਲ, ਸੁਰਿੰਦਰ ਗੋਇਲ, ਰਾਣਾ ਸ਼ਰਮਾ,ਸਮਾਜ ਸੇਵੀ ਪਰਮਜੀਤ ਸਿੰਘ ਪੰਮਾ ਤਾਜੋ, ਮੇਸ਼ਾ,ਦੀਪਾ ਬੂਟਾ ਵਾਲਾ, ਪੁਰੂ,ਰਾਧਾ ਧੂਰਕੋਟੀਆ, ਮੇਸ਼ੀ ਧੂਰਕੋਟੀਆ, ਗੋਲਡੀ ਮਹਿਤਾ, ਕੌਂਸਲਰ ਗੁਰਮੀਤ ਸਿੰਘ ਰੋੜ, ਮੇਲਾ ਕਾਲੀਆ,ਉਮੇਸ਼ ਮਿੱਤਲ, ਅਸ਼ੋਕ ਗੁਪਤਾ,ਹਰਪਾਲ ਚੱਠਾ, ਰਾਮ ਸਰੂਪ ਸ਼ਰਮਾ, ਜਗਦੇਵ ਗੋਦੀ, ਡਾ: ਗੁਰਪ੍ਰੀਤ ਸਿੱਧੂ, ਨੰਬਰਦਾਰ ਕਮਲ ਵਿਰਕ, ਜੀਵਨ ਔਜਲਾ, ਸੁਸ਼ੀਲ ਕੁਮਾਰ ਸੰਤਾ, ਵਿੱਕੀ ਭਗਵਤੀ, ਲਾਲੀ ਧੂਰਕੋਟੀਆ, ਗੋਲਡੀ ਮਹਿਤਾ, ਭਗਤ ਰਾਮ ਪੱਪੀ, ਮੱਖਣ ਰੂੜੇਕੇ, ਸੋਹਣ ਵਧਵਾ ਆਦਿ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਆਪਣੀ ਹਾਜ਼ਰੀ ਲਵਾਈ ਤੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।