26ਵਾਂ ਸੂਬਾ ਪੱਧਰੀ ਅਕਾਦਮਿਕ ਤੇ ਖੇਡ ਪੁਰਸਕਾਰ ਸਮਾਗਮ ਕਰਵਾਇਆ
26ਵਾਂ ਰਾਜ ਪੱਧਰੀ ਅਕਾਦਮਿਕ ਤੇ ਖੇਡ ਪੁਰਸਕਾਰ ਸਮਾਗਮ ਕਰਵਾਇਆ
Publish Date: Wed, 25 Feb 2026 04:19 PM (IST)
Updated Date: Wed, 25 Feb 2026 04:22 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਬਰਨਾਲਾ ਨੇ ਆਪਣਾ 26ਵਾਂ ਸੂਬਾ ਪੱਧਰੀ ਅਕਾਦਮਿਕ ਤੇ ਖੇਡ ਪੁਰਸਕਾਰ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਵਿਨੋਦ ਸ਼ਰਮਾ, ਸਰਪ੍ਰਸਤ ਰਾਮਪਾਲ ਸਿੰਗਲਾ ਤੇ ਚੇਅਰਮੈਨ ਸੁਭਾਸ਼ ਮਿੱਤਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ, ਉਨ੍ਹਾਂ ਦੇ ਕਲੱਬ ਨੇ ਐਤਵਾਰ ਨੂੰ ਰਾਇਲ ਗ੍ਰੀਨ ਪੈਲੇਸ ਵਿਖੇ ਇਹ ਸਮਾਗਮ ਬਹੁਤ ਧੂਮਧਾਮ ਨਾਲ ਕਰਵਾਇਆ। ਉਨ੍ਹਾਂ ਦੱਸਿਆ ਕਿ ਸਰਵਹਿਤਕਾਰੀ ਸਕੂਲ ਬਰਨਾਲਾ ਦੀ 12ਵੀਂ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ (ਵਿਗਿਆਨ), ਤਾਰਾ ਚੰਦ ਵਿਦਿਆ ਮੰਦਰ, ਭੀਖੀ ਤੋਂ ਅਰਸ਼ (ਆਰਟਸ) ਪਲੇਵੇਜ਼ ਸਕੂਲ, ਪਟਿਆਲਾ ਤੋਂ ਜਪਨੀਤ ਕੌਰ (ਕਾਮਰਸ), ਅਕਸ਼ਨੂਰ ਕੌਰ ਤੇ ਜਸ਼ਨਪ੍ਰੀਤ ਕੌਰ, ਦੋਵੇਂ ਸੰਤ ਮੋਹਨ ਦਾਸ ਮੈਮੋਰੀਅਲ ਸਕੂਲ, ਕੋਟ ਸੁਖੀਆ, ਫਰੀਦਕੋਟ ਤੋਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਹੁਸ਼ਿਆਰਪੁਰ ਦੇ 8ਵੀਂ ਜਮਾਤ ਦੇ ਵਿਦਿਆਰਥੀ ਪੁਨੀਤ ਵਰਮਾ ਨੂੰ ਸਮਾਰੋਹ ’ਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਲਗਭਗ 320 ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ 10ਵੀਂ ਤੇ 12ਵੀਂ ਜਮਾਤ ’ਚ 90 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ। ਜਨਰਲ ਸਕੱਤਰ ਹਰੀਸ਼ ਬਾਂਸਲ ਤੇ ਪੀਆਰਓ ਰਾਜਿੰਦਰ ਰਿੰਪੀ ਨੇ ਦੱਸਿਆ ਕਿ ਰਾਜ ਤੇ ਰਾਸ਼ਟਰੀ ਪੱਧਰ ਤੇ ਤਮਗੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵੀ ਸਮਾਗਮ ’ਚ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹਾਰਦਿਕ ਕੌਸ਼ਲ, ਸ਼ਿਫਾਲੀ, ਡਾ. ਕਿਰਪਾ ਗਰਗ, ਅੰਤਰਰਾਸ਼ਟਰੀ ਐਥਲੀਟ ਸੁਖਜੀਤ ਕੌਰ, ਸਮਾਜ ਸੇਵਕ ਰਾਜਿੰਦਰ ਮੋਦੀ, ਲੇਖਕ ਤੇਜਾ ਸਿੰਘ ਤਿਲਕ ਤੇ ਕੋਚ ਰਾਹੁਲ ਗਰਗ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਰੂਰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸੀਟੀ ਯੂਨੀਵਰਸਿਟੀ ਲੁਧਿਆਣਾ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ, ਡਾਇਰੈਕਟਰ ਡਾ. ਅਮਨਦੀਪ ਤਾਂਗੜੀ, ‘ਆਪ’ ਦੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮਤੀਰਥ ਮੰਨਾ, ਵਿਜੇ ਭਦੋਰੀਆ, ਸ਼੍ਰੀ ਰਾਧਾ ਸੰਕੀਰਤਨ ਮੰਡਲ ਦੇ ਪ੍ਰਧਾਨ ਅਸ਼ੋਕ ਬੰਸਲ, ਸ੍ਰੀ ਮਹਾਂਸ਼ਕਤੀ ਕਲਾ ਮੰਚ ਦੇ ਪ੍ਰਧਾਨ ਜਿੰਮੀ ਮਿੱਤਲ, ਖਜ਼ਾਨਚੀ ਸ਼ੰਮੀ ਸਿੰਗਲਾ, ਐੱਸਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ, ਮੋਹਨ ਲਾਲ, ਪਿਆਰਾ ਲਾਲ ਰਾਏਸਰ ਵਾਲੇ, ਗੁਰਪ੍ਰੀਤ ਹੋਲੀ ਹਾਰਟ ਸਕੂਲ ਦੇ ਐੱਮਡੀ ਸੁਸ਼ੀਲ ਗੋਇਲ, ਮਹਿੰਦਰ ਕਪਿਲ, ਸਤਪਾਲ ਮੌੜ ਤਪਾ, ਪਵਨ ਪਰਿੰਦਾ, ਜਤਿੰਦਰ ਜਿੰਮੀ, ਐਡਵੋਕੇਟ ਸੋਮਨਾਥ ਗਰਗ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸ ਪੂਰੇ ਪ੍ਰੋਗਰਾਮ ’ਚ ਸੀਟੀ ਯੂਨੀਵਰਸਿਟੀ ਲੁਧਿਆਣਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਗਾਇਕ ਰਾਜਵੀਰ ਰਾਜ ਤੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਕਲੱਬ ਦੇ ਖਜ਼ਾਨਚੀ ਦਿਨੇਸ਼ ਸਿੰਗਲਾ, ਪ੍ਰਾਜੈਕਟ ਚੇਅਰਮੈਨ ਸੰਜੀਵ ਸ਼ਰਮਾ, ਵਾਈਸ ਚੇਅਰਮੈਨ ਵਿਮਲ ਸ਼ਰਮਾ ਤੇ ਸੁਰੇਸ਼ ਭੋਤਨਾ, ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸਿੰਗਲਾ, ਮੀਤ ਪ੍ਰਧਾਨ ਸ਼ੀਤਲ ਬਜੀਦਕੇ, ਰਵੀ ਜਿੰਦਲ, ਰਜਿੰਦਰ ਕੁਮਾਰ, ਸਕੱਤਰ ਕੁਨਾਲ ਗੋਇਲ, ਸੇਵਕ ਭੰਮ, ਸੰਜੀਵ ਬਾਂਸਲ, ਰਾਜਵਿੰਦਰ ਪਟਵਾਰੀ, ਸੁਰੇਸ਼ ਕੁਮਾਰ ਅਸ਼ਵਨੀ, ਬੰਟੀ ਗਰੋਵਰ, ਸੁਰਿੰਦਰ ਮੋਹਨ ਤੇ ਨਰੇਸ਼ ਨੀਟੀ ਆਦਿ ਹਾਜ਼ਰ ਸਨ।