140 ਨਸ਼ੇ ਦੀਆਂ ਗੋਲੀਆਂ ਬਰਾਮਦ
140 ਨਸ਼ੀਲੀਆਂ ਗੋਲੀਆਂ ਬਰਾਮਦ
Publish Date: Wed, 21 Jan 2026 04:55 PM (IST)
Updated Date: Wed, 21 Jan 2026 04:57 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ 140 ਨਸ਼ੇ ਦੀਆਂ ਗੋਲੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਇੰਸ. ਹਰਸਿਮਰਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਪੱਥਰਾਂ ਵਾਲਾ ਮੰਦਰ ਵਿਧਾਤਾ ਰੋਡ ਪਰ ਬਣੀ ਸਮਸਾਨ ਘਾਟ ਪੁੱਜੇ ਤਾਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਰੇਸਮ ਸਿੰਘ ਵਾਸੀ ਬਾਜਾਖਾਨਾ ਰੋਡ ਭਦੌੜ ਬੋਹੜ ਹੇਠਾਂ ਬਣੇ ਥੜੇ ਉੱਪਰ ਬੈਠਾ ਲਿਫਾਫੇ ਪਾਰਦਰਸੀ ’ਚੋਂ ਨਸ਼ੇ ਦੀਆਂ ਗੋਲੀਆਂ ਰੰਗ ਬਾਵਾ ਦੀ ਆਪਣੇ ਹੱਥਾਂ ’ਚ ਕੱਢ ਕੇ ਗਿਣਤੀ ਕਰ ਰਿਹਾ ਸੀ। ਜੋ ਪੁਲਿਸ ਪਾਰਟੀ ਨੂੰ ਆਉਂਦਾ ਦੇਖਕੇ ਭੱਜਣ ਲੱਗਾ ਜਿਸ ਨੂੰ ਪੁਲਿਸ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਜਿਸ ਪਾਸੋਂ ਲਿਫਾਫਾ ਪਲਾਸਟਿਕ ਪਾਰਦਰਸੀ ’ਚੋਂ 140 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ।