- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
--ਬਰਨਾਲਾ ਪੁਲਿਸ ਵੱਲੋਂ --

--ਬਰਨਾਲਾ ਪੁਲਿਸ ਵੱਲੋਂ
-- 10 ਦਿਨਾਂ 'ਚ ਕਾਬੂ ਆਏ ਮੁਲਜ਼ਮ, ਮਹਿੰਗਾ ਵਿਦੇਸ਼ੀ ਅਸਲਾ ਤੇ ਲਗਜ਼ਰੀ ਗੱਡੀ ਬਰਾਮਦ : ਐਸਐਸਪੀ
-- 10 ਗ੍ਰਿਫ਼ਤਾਰ : 5 ਜੇਲ੍ਹ, 4 ਸੀਆਈਏ,1 ਰੂੜੇਕੇ ਥਾਣੇ 'ਚ : ਬਲਜੀਤ ਸਿੰਘ
---------------------------;;
*ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ*
ਗਾਇਕ ਗੁਲਾਬ ਸਿੱਧੂ ਦੇ ਘਰ ਅੱਧੀ ਰਾਤ ਨੂੰ ਗੋਲੀਆਂ ਚਲਾਉਣ ਦੇ ਮਾਮਲੇ 'ਚ ਬਰਨਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਵਿਦੇਸ਼ ਬੈਠੇ ਚਰਚਿਤ ਸਮਾਜ ਵਿਰੋਧੀ ਤਸਕਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸ਼ਗਨਪ੍ਰੀਤ ਸਿੰਘ ਦਾ ਨਾਂ ਪੰਜਾਬ ’ਚ ਵਾਪਰੀਆਂ ਕਈ ਅਪਰਾਧਿਕ ਘਟਨਾਵਾਂ ਨਾਲ ਜੁੜਿਆ ਹੋਇਆ ਹੈ।
ਇਸ ਤੋਂ ਪਹਿਲਾਂ ਥਾਣਾ ਰੂੜੇਕੇ ਕਲਾਂ ਦੀ ਹੱਦ 'ਚ ਪੈਂਦੇ ਪੱਖੋਂ ਕਲਾਂ ਵਿਖੇ ਪੁਲਿਸ ਮੁਕਾਬਲੇ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਹਮਲਾਵਰਾਂ 'ਚੋਂ ਦੋ ਨੂੰ ਜ਼ਖ਼ਮੀ ਹਾਲਤ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੇ ਨਿਰਦੇਸ਼ਾਂ 'ਤੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਕਾਰਵਾਈ ਕਰਦਿਆਂ ਹੁਣ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਪੁੱਤਰ ਗੁਰਬਖ਼ਸ਼ ਸਿੰਘ, ਵਾਸੀ ਚੜ੍ਹੀ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੂੰ ਵੀ ਨਾਮਜ਼ਦ ਕਰ ਕੇ ਕਾਬੂ ਕਰ ਲਿਆ ਹੈ।
*--10 ਦਿਨਾਂ 'ਚ ਕਾਬੂ ਆਏ ਮੁਲਜ਼ਮ, ਮਹਿੰਗਾ ਵਿਦੇਸ਼ੀ ਅਸਲਾ ਤੇ ਲਗਜ਼ਰੀ ਗੱਡੀ ਬਰਾਮਦ : ਐਸਐਸਪੀ*
ਪੰਜਾਬੀ ਜਾਗਰਨ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਪੁਲਿਸ ਨੇ 10 ਦਿਨਾਂ ਦੇ ਅੰਦਰ ਘਟਨਾ ਨੂੰ ਅੰਜਾਮ ਦੇਣ ਵਾਲੇ ਗੁਰਵਿੰਦਰ ਸਿੰਘ ਲੁਧੜ ਵਾਸੀ ਰਾਮਗੜ੍ਹ ਸੰਧਵਾਂ ਅਤੇ ਗੁਰਪਿਆਰ ਸਿੰਘ ਉਰਫ਼ ਗੁਰੀ ਪੁੱਤਰ ਸਤਪਾਲ ਸਿੰਘ, ਵਾਸੀ ਚੰਗਾਲੀਵਾਲਾ ਨੂੰ ਪੱਖੋਂ ਕਲਾਂ ਦੇ ਲਿੰਕ ਰੋਡ ਤੋਂ ਨਵੀਂ ਬਣ ਰਹੀ ਦਾਣਾ ਮੰਡੀ ਦੇ ਖੇਤਾਂ ਵਾਲੇ ਰਸਤੇ ਤੋਂ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਉਨ੍ਹਾਂ ਦੇ ਤੀਜੇ ਸਾਥੀ ਨੂੰ ਵੀ ਦਬੋਚ ਲਿਆ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵੱਡੀ ਗਿਣਤੀ 'ਚ ਮਹਿੰਗਾ ਵਿਦੇਸ਼ੀ ਅਸਲਾ ਤੇ ਇੱਕ ਲਗਜ਼ਰੀ ਗੱਡੀ ਵੀ ਬਰਾਮਦ ਕੀਤੀ ਹੈ।
*10 ਗ੍ਰਿਫ਼ਤਾਰ : 5 ਜੇਲ੍ਹ, 4 ਸੀਆਈਏ,1 ਰੂੜੇਕੇ ਥਾਣੇ 'ਚ : ਬਲਜੀਤ ਸਿੰਘ*
ਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕਰਨ ਤੋਂ ਬਾਅਦ, ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ 'ਚ ਕੁੱਲ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿਨਾਂ ਚੋਂ ਅੱਜ ਮੁਲਜ਼ਮਾਂ ਨੂੰ ਜੇਲ ਭੇਜਿਆ ਜਾ ਚੁੱਕਾ ਹੈ ਅਤੇ ਚਾਰ ਮੁਲਜ਼ਮ ਸੀਆਈਏ ਬਰਨਾਲਾ ਪੁਲਿਸ ਕੋਲ ਰਿਮਾਂਡ ਤੇ ਹਨ ਅਤੇ ਇੱਕ ਮੁਲਜਮ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਕੋਲੇ ਰਿਮਾਂਡ ਅਧੀਨ ਹੈ।
ਬਲਜੀਤ ਸਿੰਘ ਨੇ ਦੱਸਿਆ ਕਿ ਗੁਰਪਿਆਰ ਸਿੰਘ ਗੁਰੀ ਵਾਸੀ ਚੰਗਾਲੀਵਾਲਾ, ਗੁਰਪ੍ਰੀਤ ਸਿੰਘ ਉਰਫ਼ ਗੁਰਵਿੰਦਰ ਬਾਬਾ ਵਾਸੀ ਲਹਿਰਾਗਾਗਾ, ਭਗਵਾਨ ਸਿੰਘ ਗੱਗੀ ਵਾਸੀ ਲਦਾਲ, ਸੰਗਰੂਰ, ਰਮਨਪ੍ਰੀਤ ਸਿੰਘ ਰਮਣ ਵਾਸੀ ਰਾਮਗੜ੍ਹ ਸੰਧਵਾਂ ਤੇ ਕ੍ਰਿਸ਼ਨ ਕੁਮਾਰ ਉਰਫ਼ ਗੌਰਵ ਸ਼ਰਮਾ ਵਾਸੀ ਲਹਿਰਾਗਾਗਾ ਨੂੰ ਬਰਨਾਲਾ ਜੇਲ੍ਹ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਸੀ.ਆਈ.ਏ. ਰਿਮਾਂਡ ਅਧੀਨ 4 ਮੁਲਜ਼ਮਾਂ 'ਚ ਵਿਦੇਸ਼ ਬੈਠੇ ਸ਼ਗਨਪ੍ਰੀਤ ਸਿੰਘ ਦਾ ਪਿਤਾ ਸੌਦਾਗਰ ਸਿੰਘ ਵਾਸੀ ਚੜ੍ਹੀ, ਗੁਰਸੇਵਕ ਸਿੰਘ ਕਾਲੀ ਵਾਸੀ ਲਹਿਰਾਗਾਗਾ, ਗੁਰਵਿੰਦਰ ਸਿੰਘ ਸ਼ਕਤੀਮਾਨ ਉਰਫ਼ ਸੰਨੀ ਦਿਓਲ ਵਾਸੀ ਗਾਗਾ ਤੇ ਸੰਨੀ ਸਿੰਘ ਵਾਸੀ ਟਿੱਬੀ ਬਸਤੀ, ਗਾਗਾ ਬਰਨਾਲਾ ਪੁਲਿਸ ਦੇ ਸੀ.ਆਈ.ਏ. ਸਟਾਫ਼ ਦੀ ਹਿਰਾਸਤ 'ਚ ਹਨ। ਜਦ ਕਿ ਥਾਣਾ ਰੂੜੇਕੇ ਕਲਾਂ 'ਚ ਨਾਮ ਸਿੱਧੂ ਦੇ ਘਰ 'ਤੇ ਫਾਇਰਿੰਗ ਕਰਨ ਵਾਲਾ ਮੁੱਖ ਮੁਲਜ਼ਮ ਗੁਰਵਿੰਦਰ ਸਿੰਘ ਲੁਧੜ ਵਾਸੀ ਰਾਮਗੜ੍ਹ ਸੰਧਵਾਂ ਥਾਣਾ ਰੂੜੇਕੇ ਕਲਾਂ ਵਿਖੇ ਰਿਮਾਂਡ 'ਤੇ ਹੈ, ਜਿੱਥੇ ਪੁਲਿਸ ਘਟਨਾ ਦੇ ਹਰ ਪਹਿਲੂ ਤੋਂ ਤੱਥ ਇਕੱਠੇ ਕਰ ਰਹੀ ਹੈ।
ਇੰਸਪੈਕਟਰ ਬਲਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਡੂੰਘਾਈ ਨਾਲ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਇਸ ਗਰੋਹ ਦੇ ਕਈ ਹੋਰ ਮੈਂਬਰ ਵੀ ਪੁਲਿਸ ਦੀ ਪਕੜ 'ਚ ਹੋਣਗੇ।