ਨਸ਼ੇ ਖ਼ਿਲਾਫ਼ ਨੌਜਵਾਨਾਂ ਨੂੰ ਕੀਤਾ ਜਾਗਰੂਕ, ਐਮਰਜੈਂਸੀ ਸਥਿਤੀ ’ਚ 112 ਡਾਇਲ ਕਰਨ ਦੀ ਦਿੱਤੀ ਸਿੱਖਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਮਿਸ਼ਨਰੇਟ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਅਤੇ ਸੁਰੱਖਿਅਤ ਸਮਾਜ ਦੀ ਸਿਰਜਣਾ ਦੇ ਮਕਸਦ ਨਾਲ ਸੋਮਵਾਰ ਨੂੰ
Publish Date: Tue, 29 Sep 2026 06:17 PM (IST)
Updated Date: Tue, 29 Sep 2026 06:18 PM (IST)
ਕਮਿਸ਼ਨਰੇਟ ਪੁਲਿਸ ਨੇ ਸਰੂਪ ਰਾਣੀ ਅਤੇ ਖਾਲਸਾ ਕਾਲਜ ਵਿੱਚ ਚਲਾਇਆ ਵਿਸ਼ੇਸ਼ ਜਾਗਰੂਕਤਾ ਅਭਿਆਨ ਅਧਿਕਾਰੀਆਂ ਨੇ ਵਿਿਦਆਰਥੀਆਂ ਨੂੰ ਪੁਲਿਿਸੰਗ ਦੇ ਤਰੀਕੇ ਸਮਝਾਏ, ਅਫਵਾਹਾਂ ਤੋਂ ਬਚਣ ਦੀ ਦਿੱਤੀ ਸਲਾਹ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਮਿਸ਼ਨਰੇਟ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਅਤੇ ਸੁਰੱਖਿਅਤ ਸਮਾਜ ਦੀ ਸਿਰਜਣਾ ਦੇ ਮਕਸਦ ਨਾਲ ਸੋਮਵਾਰ ਨੂੰ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪੁਲਿਸ ਦੀਆਂ ਟੀਮਾਂ ਨੇ ਸਰੂਪ ਰਾਣੀ ਸਰਕਾਰੀ ਮਹਿਲਾ ਕਾਲਜ ਅਤੇ ਖਾਲਸਾ ਕਾਲਜ ਵਿਚ ਪਹੁੰਚ ਕੇ ਵਿਿਦਆਰਥੀਆਂ ਨੂੰ ਕਮਿਊਨਿਟੀ ਪੁਲਿਿਸੰਗ ਦੇ ਗੁਰ ਸਿਖਾਏ ਅਤੇ ਨਸ਼ੇ ਦੇ ਦਲਦਲ ਤੋਂ ਦੂਰ ਰਹਿਣ ਦਾ ਪ੍ਰਣ ਦਿਵਾਇਆ। ਪ੍ਰੋਗਰਾਮ ਦੀ ਅਗਵਾਈ ਏਡੀਸੀਪੀ ਮਨਜੀਤ ਕੌਰ ਅਤੇ ਏਡੀਸੀਪੀ ਪਰਵਿੰਦਰ ਕੌਰ ਨੇ ਕੀਤੀ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਵਿਿਦਆਰਥੀ-ਵਿਿਦਆਰਥਣਾਂ ਨਾਲ ਸਿੱਧਾ ਸੰਵਾਦ ਕਰਦਿਆਂ ਕਿਹਾ ਕਿ ਪੁਲਿਸ ਅਤੇ ਆਮ ਜਨਤਾ ਵਿਚਾਲੇ ਡੂੰਘਾ ਅਤੇ ਅਟੁੱਟ ਰਿਸ਼ਤਾ ਹੈ। ਜਦੋਂ ਸਮਾਜ ਅਤੇ ਪੁਲਿਸ ਮਿਲ ਕੇ ਕੰਮ ਕਰਦੇ ਹਨ, ਤਦ ਹੀ ਅਪਰਾਧ ਤੇ ਅਸਰਦਾਰ ਢੰਗ ਨਾਲ ਕਾਬੂ ਪਾਇਆ ਜਾ ਸਕਦਾ ਹੈ। ਕਾਲਜ ਪ੍ਰਸ਼ਾਸਨ ਅਤੇ ਵਿਿਦਆਰਥੀ ਵਰਗ ਨੇ ਪੁਲਿਸ ਦੀ ਇਸ ਸਿੱਧੀ ਗੱਲਬਾਤ ਅਤੇ ਲੋਕ-ਜਾਗਰੂਕਤਾ ਪਹਿਲ ਦਾ ਸਵਾਗਤ ਕੀਤਾ। ਇਸ ਮੌਕੇ ਡੀਸੀਪੀ ਰਵਿੰਦਰ ਪਾਲ ਸਿੰਘ, ਡੀਸੀਪੀ ਜਸਕਰਨਜੀਤ ਸਿੰਘ, ਏਡੀਸੀਪੀ ਸ੍ਰੀਨਿਵੇਲਾ ਅਤੇ ਏਡੀਸੀਪੀ ਗੁਰਪ੍ਰਤਾਪ ਸਿੰਘ ਸਮੇਤ ਕਈ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ। ਸਰੀਰਕ ਅਤੇ ਮਾਨਸਿਕ ਤੌਰ ਤੇ ਖੋਖਲਾ ਕਰਦਾ ਹੈ ਨਸ਼ਾ ਅਧਿਕਾਰੀਆਂ ਨੇ ਵਿਿਦਆਰਥੀਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਨਸ਼ਾ ਕਿਸੇ ਵੀ ਵਿਅਕਤੀ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਪੱਧਰ ਤੇ ਪੂਰੀ ਤਰ੍ਹਾਂ ਬਰਬਾਦ ਕਰ ਦਿੰਦਾ ਹੈ। ਨਸ਼ੇ ਤੋਂ ਦੂਰ ਰਹਿਣਾ ਨਾ ਸਿਰਫ਼ ਵਿਅਕਤੀ ਦੀ ਨਿੱਜੀ ਸੁਰੱਖਿਆ ਲਈ ਜ਼ਰੂਰੀ ਹੈ, ਸਗੋਂ ਪਰਿਵਾਰ ਅਤੇ ਸਮਾਜ ਦੇ ਸੁਨਹਿਰੀ ਭਵਿੱਖ ਲਈ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸਥਿਤੀ ਵਿਚ ਹਸਪਤਾਲ ਅਤੇ ਪੁਲਿਸ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ; ਹਸਪਤਾਲ ਜਿੱਥੇ ਪੀੜਤ ਦਾ ਇਲਾਜ ਕਰਦਾ ਹੈ, ਉੱਥੇ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਦੀ ਕਮਰ ਤੋੜੀ ਜਾਂਦੀ ਹੈ। ਵਿਿਦਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਆਲੇ-ਦੁਆਲੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ। ਐਮਰਜੈਂਸੀ ਨੰਬਰ 112 ਦੀ ਕਾਰਜਪ੍ਰਣਾਲੀ ਸਮਝਾਈ ਸੈਸ਼ਨ ਦੌਰਾਨ ਵਿਿਦਆਰਥੀਆਂ ਨੂੰ ਐਮਰਜੈਂਸੀ ਹੈਲਪਲਾਈਨ ਨੰਬਰ 112 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਸੰਕਟ ਜਾਂ ਪੁਲਿਸ ਸਹਾਇਤਾ ਦੀ ਸਥਿਤੀ ਵਿੱਚ 112 ਤੇ ਕਿਵੇਂ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਪੁਲਿਸ ਤੁਰੰਤ ਮੌਕੇ ਤੇ ਕਿਵੇਂ ਮਦਦ ਪਹੁੰਚਾਉਂਦੀ ਹੈ। ਅਫਵਾਹਾਂ ਤੇ ਧਿਆਨ ਨਾ ਦਿਓ, ਬਿਨਾਂ ਪੁਸ਼ਟੀ ਤੋਂ ਸ਼ੇਅਰ ਨਾ ਕਰੋ ਪੁਲਿਸ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਦੇ ਦੌਰ ਵਿਚ ਸੁਚੇਤ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਵਿਿਦਆਰਥੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਧਿਆਨ ਨਾ ਦੇਣ। ਬਿਨਾਂ ਤਸਦੀਕ ਦੇ ਕੋਈ ਵੀ ਭਰਮਾਊ ਸੰਦੇਸ਼ ਜਾਂ ਵੀਡੀਓ ਅੱਗੇ ਫਾਰਵਰਡ ਨਾ ਕਰਨ। ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ਤੇ ਤੁਰੰਤ ਪੁਲਿਸ ਜਾਂ ਕਾਲਜ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ।