ਅੰਮ੍ਰਿਤਸਰ ’ਚ ਦਿਲ ਕੰਬਾਊ ਘਟਨਾ: ਗਲੀ ’ਚ ਘੁੰਮਣ 'ਤੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਹੱਤਿਆ
ਪੁਲਿਸ ਨੇ ਕਸ਼ਮੀਰ ਸਿੰਘ ਦੀ ਸ਼ਿਕਾਇਤ 'ਤੇ ਉਸਦੇ ਗੁਆਂਢੀ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੰਗਤ ਰਾਮ ਦੀ ਪਤਨੀ ਨਾਨਕੀ, ਪੱਪੂ ਅਤੇ ਗੁਰਨਾਮ ਸਿੰਘ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਪੀੜਤ ਨੇ ਦੱਸਿਆ ਕਿ ਉਕਤ ਦੋਸ਼ੀ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ ਨਾਲ ਰੰਜਿਸ਼ ਰੱਖਦੇ ਸਨ।
Publish Date: Mon, 21 Sep 2026 10:43 AM (IST)
Updated Date: Mon, 21 Sep 2026 10:46 AM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ। ਥਾਣਾ ਅਜਨਾਲਾ ਦੇ ਅਧੀਨ ਪੈਂਦੇ ਸੈਦਪੁਰ ਖੁਰਦ ਇਲਾਕੇ ’ਚ ਗੁਆਂਢੀਆਂ ਨੇ ਹਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਦੋਸ਼ ਹੈ ਕਿ ਹਰਪ੍ਰੀਤ ਸਿੰਘ ਸ਼ਨੀਵਾਰ ਰਾਤ ਇੱਕ ਵਜੇ ਪਹਿਲਾਂ ਆਪਣੇ ਘਰ ਦੀ ਛੱਤ ਅਤੇ ਫਿਰ ਗਲੀ ਵਿੱਚ ਘੁੰਮ ਰਿਹਾ ਸੀ। ਦੋਸ਼ੀਆਂ ਨੂੰ ਸ਼ੱਕ ਹੋਣ ਲੱਗਾ ਸੀ ਕਿ ਹਰਪ੍ਰੀਤ ਸਿੰਘ ਕਿਸੇ ਲੜਕੀ ਦੇ ਕਾਰਨ ਗਲੀ ਵਿੱਚ ਚੱਕਰ ਕੱਟ ਰਹਾ ਹੈ।
ਇਸ ਤੋਂ ਬਾਅਦ ਜਿਵੇਂ ਹੀ ਮੁਲਜ਼ਮਾਂ ਨੇ ਹਰਪ੍ਰੀਤ ਸਿੰਘ ਨੂੰ ਰਾਤ 1 ਵਜੇ ਗਲੀ ਵਿੱਚ ਤੁਰਦੇ ਦੇਖਿਆ, ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ।
ਪੁਲਿਸ ਨੇ ਕਸ਼ਮੀਰ ਸਿੰਘ ਦੀ ਸ਼ਿਕਾਇਤ 'ਤੇ ਉਸਦੇ ਗੁਆਂਢੀ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੰਗਤ ਰਾਮ ਦੀ ਪਤਨੀ ਨਾਨਕੀ, ਪੱਪੂ ਅਤੇ ਗੁਰਨਾਮ ਸਿੰਘ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਪੀੜਤ ਨੇ ਦੱਸਿਆ ਕਿ ਉਕਤ ਦੋਸ਼ੀ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ ਨਾਲ ਰੰਜਿਸ਼ ਰੱਖਦੇ ਸਨ।
ਹਰਪ੍ਰੀਤ ਸਿੰਘ ਮਿਹਨਤ ਕਰਕੇ ਪਿਤਾ ਨਾਲ ਘਰ ਚਲਾਉਣ ’ਚ ਸਹਿਯੋਗ ਕਰਦਾ ਸੀ ਪਰ ਦੋਸ਼ੀਆਂ ਨੇ ਸ਼ਨੀਵਾਰ ਦੀ ਰਾਤ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਐਤਵਾਰ ਸਵੇਰੇ ਹਸਪਤਾਲ ’ਚ ਉਸਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਏ.ਐੱਸ.ਆਈ. ਹਰਕਿਸ਼ਨ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।