ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹੇ : ਐੱਸਐੱਚਓ ਬਲਵਿੰਦਰ ਸਿੰਘ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਲਕਸ਼ਮੀ ਨਰਾਇਣ ਡ੍ਰਾਮਾਟਿਕ ਕਲੱਬ ਪੁਰਾਣਾ ਟਾਊਨ ਨਰਾਇਣਗੜ੍ਹ ਵਲੋਂ ਵੀ ਸੋਮਵਾਰ ਰਾਤ ਨੂੰ ਰਾਮਲੀਲਾ ਦੀ ਦੂਜੀ ਨਾਈਟ ‘ਪ੍ਰਭੂ ਸ਼੍ਰੀ ਰਾਮ ਜਨਮ ਤੇ ਸੀਤਾ ਮਾਤਾ ਜਨਮ’ ਦਾ ਮੰਚਨ ਕੀਤਾ ਗਿਆ।
Publish Date: Tue, 13 Oct 2026 04:26 PM (IST)
Updated Date: Tue, 13 Oct 2026 04:27 PM (IST)
ਰਾਮਲੀਲਾ ਦੀ ਦੂਜੀ ਨਾਈਟ ‘ਪ੍ਰਭੂ ਸ਼੍ਰੀ ਰਾਮ ਜਨਮ ਤੇ ਸੀਤਾ ਮਾਤਾ ਜਨਮ’ ਦਾ ਮੰਚਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਲਕਸ਼ਮੀ ਨਰਾਇਣ ਡ੍ਰਾਮਾਟਿਕ ਕਲੱਬ ਪੁਰਾਣਾ ਟਾਊਨ ਨਰਾਇਣਗੜ੍ਹ ਵਲੋਂ ਵੀ ਸੋਮਵਾਰ ਰਾਤ ਨੂੰ ਰਾਮਲੀਲਾ ਦੀ ਦੂਜੀ ਨਾਈਟ ‘ਪ੍ਰਭੂ ਸ਼੍ਰੀ ਰਾਮ ਜਨਮ ਤੇ ਸੀਤਾ ਮਾਤਾ ਜਨਮ’ ਦਾ ਮੰਚਨ ਕੀਤਾ ਗਿਆ। ਇਸ ਮੌਕੇ ਥਾਣਾ ਛੇਹਰਟਾ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਲੱਬ ਦੇ ਮੁੱਖ ਪ੍ਰਬੰਧਕ ਰਾਜਾ, ਗੋਤਮ ਅਤੇ ਵਿਸ਼ੇਸ਼ ਮਹਿਮਾਨ ਅਮਨਦੀਪ ਸਿੰਘ ਨੇ ਮੁੱਖ ਮਹਿਮਾਨ ਐੱਸਐੱਚਓ ਬਲਵਿੰਦਰ ਦਾ ਨਿੱਘਾ ਸਵਾਗਤ ਕੀਤਾ। ਐੱਸਐੱਚਓ ਨੇ ਰੀਬਨ ਕੱਟ ਨੇ ਰਾਮਲੀਲਾ ਦੀ ਦੂਜੀ ਨਾਈਟ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਣਾ ਚਾਹੀਦਾ ਹੈ। ਨਬਾਲਗ ਉਮਰ ਵਿਚ ਬੱਚੇ ਅਕਸਰ ਹੀ ਗਲਤ ਰਸਤੇ ਪੈ ਜਾਂਦੇ ਹਨ। ਇਸ ਲਈ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ’ਤੇ ਨਜ਼ਰ ਰੱਖਣ ਕਿ ਉਨ੍ਹਾਂ ਦੇ ਬੱਚੇ ਭਟਕ ਤਾਂ ਨਹੀਂ ਗਏ। ਸਮਾਜ ਵਿਚ ਬੈਠੇ ਗਲਤ ਅਨਸਰ ਨੌਜਵਾਨਾਂ ਨੂੰ ਲਾਲਚ ਦੇ ਕੇ ਭਰਮਾਉਂਦੇ ਹਨ, ਪਰ ਸਾਨੂੰ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਹੀ ਮਾਰਗ ਤੇ ਸੱਚਾਈ ਦੇ ਨਾਲ ਚੱਲਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਪੰਡਾਲ ਵਿਚ ਮੌਜੂਦ ਸਭ ਦਰਸ਼ਕਾਂ ਨੂੰ ਸ਼੍ਰੀ ਰਾਮਲੀਲਾ ਦੇ ਮੰਚਨ ਲਈ ਵਧਾਈ ਦਿੱਤੀ ਅਤੇ ਇਲਾਕੇ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲ਼ਾਘਾ ਕੀਤੀ। ਉਨ੍ਹਾਂ ਕਲੱਬ ਦੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ। ਪ੍ਰਬੰਧਕ ਰਾਜਾ, ਗੌਤਮ ਅਤੇ ਅਮਨਦੀਪ ਸਿੰਘ ਵਲੋਂ ਕਮਲ ਕੁਮਾਰ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਰਾਮਲੀਲਾ ਕਲੱਬ ਦੇ ਕਲਾਕਾਰਾਂ ਵਿਚ ਰਾਜਾ, ਕਰਨ ਹਮੀਦਪੁਰਾ, ਵੰਸ਼, ਗੋਰਵ, ਵਿਸ਼ੂ, ਜਸ਼ਨ, ਸੋਰਵ, ਰਾਜੇਸ਼ ਕੁਮਾਰ, ਬਿੱਟੂ, ਵਿਸ਼ੂ, ਜਸ਼ਨ, ਕਵਿਸ਼, ਸੋਨਾ, ਅਭੀ, ਬਾਬਾ ਸਲੀਮ, ਨਿਸ਼ਾਨ, ਸੰਨੀ, ਨਰੇਸ਼ ਕੁਮਾਰ ਤੋਂ ਇਲਾਵਾ ਮੇਕਅੱਪ ਆਰਟਿਸਟ ਮੁਸਕਾਨ ਆਦਿ ਮੌਜੂਦ ਸਨ। ਪਰਦੇ ਦੀ ਸੇਵਾ ਸੋਹਣਾ ਮਸੀਹ ਨੇ ਨਿਭਾਈ।