ਫੁੱਲਾਂ ਦੀ ਰਹਿੰਦ-ਖੂੰਹਦ ਦੀ ਰੀਸਾਈਕਲਿੰਗ ਸਬੰਧੀ ਵਰਕਸ਼ਾਪ ਸਮਾਪਤ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਵਿਖੇ ‘ਮੰਦਰਾਂ ਤੋਂ ਪ੍ਰਾਪਤ ਫੁੱਲਾਂ ਦੀ ਰਹਿੰਦ-ਖੂੰਹਦ ਦੀ ਰੀਸਾਈਕਲਿੰਗ ਰਾਹੀਂ ਅਗਰਬੱਤੀ ਤੇ ਕੋਨ ਬਣਾਉਣ ਸਬੰਧੀ ਸਮਰੱਥਾ ਨਿਰਮਾਣ ਪ੍ਰੋਗਰਾਮ’ ਵਿਸ਼ੇ ’ਤੇ 3 ਰੋਜ਼ਾ ਵਰਕਸ਼ਾਪ ਸਮਾਪਤ ਹੋ ਗਈ।
Publish Date: Wed, 30 Sep 2026 04:18 PM (IST)
Updated Date: Wed, 30 Sep 2026 04:21 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਵਿਖੇ ‘ਮੰਦਰਾਂ ਤੋਂ ਪ੍ਰਾਪਤ ਫੁੱਲਾਂ ਦੀ ਰਹਿੰਦ-ਖੂੰਹਦ ਦੀ ਰੀਸਾਈਕਲਿੰਗ ਰਾਹੀਂ ਅਗਰਬੱਤੀ ਤੇ ਕੋਨ ਬਣਾਉਣ ਸਬੰਧੀ ਸਮਰੱਥਾ ਨਿਰਮਾਣ ਪ੍ਰੋਗਰਾਮ’ ਵਿਸ਼ੇ ’ਤੇ 3 ਰੋਜ਼ਾ ਵਰਕਸ਼ਾਪ ਸਮਾਪਤ ਹੋ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜੀਵ ਵਿਗਿਆਨ ਵਿਭਾਗ ਵਿਖੇ ਆਯੋਜਿਤ ਇਸ ਵਰਕਸ਼ਾਪ ਦਾ ਉਦੇਸ਼ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪਿੱਛੜੇ ਵਰਗਾਂ ਨੂੰ ਹੁਨਰ ਵਿਕਾਸ ਰਾਹੀਂ ਸਸ਼ਕਤ ਕਰਨਾ ਅਤੇ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਫੁੱਲਾਂ ਦੇ ਕੂੜੇ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਉਕਤ ਤੀਜੇ ਦਿਨ ਦੇ ਸਮਾਪਤੀ ਸਮਾਰੋਹ ਮੌਕੇ ਆਯੋਜਨ ਸਕੱਤਰ ਪ੍ਰੋ. ਰਣਦੀਪ ਸਿੰਘ ਨੇ ਇਨਫ਼ਰਮੇਸ਼ਨ ਟੈਕਨਾਲੋਜੀ ਅਫ਼ਸਰ, ਪੀਐਸਸੀਐਸਟੀ, ਚੰਡੀਗੜ੍ਹ ਤੋਂ ਮੁੱਖ ਮਹਿਮਾਨ ਵਜੋਂ ਪੁੱਜੇ ਅਲੀਸ਼ਾ ਜਿੰਦਲ, ਵਿਸ਼ੇਸ਼ ਮਹਿਮਾਨ ਸੀਏਸੀਐਮਐਸ ਇੰਸਟੀਚਿਊਟ ਤੋਂ ਚਾਰਟਡ ਅਕਾਊਂਟੈਂਟ ਅਤੇ ਚੇਅਰਮੈਨ ਸਮ੍ਰਿਤੀ ਕਪੂਰ, ਵਿਿਦਆਰਥੀ ਭਲਾਈ ਡੀਨ ਡਾ. ਦਲਜੀਤ ਸਿੰਘ ਦਾ ਸਵਾਗਤ ਕਰਦਿਆਂ ਸਮੁਦਾਇਕ ਪਹੁੰਚ ਅਤੇ ਟਿਕਾਊ ਵਿਕਾਸ ਪ੍ਰਤੀ ਵਿਭਾਗ ਦੀ ਵਚਨਬੱਧਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਿੰਦਲ ਨੇ ਟਿਕਾਊ ਤਕਨਾਲੋਜੀਆਂ ਨੂੰ ਅਪਣਾਉਣ ਦੀ ਤੁਰੰਤ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਫੁੱਲਾਂ ਰਹਿੰਦ-ਖੂੰਹਦ ਦੀ ਰੀਸਾਈਕਲੰਿਗ ਵਰਗੀਆਂ ਛੋਟੇ ਪੱਧਰ ਦੀਆਂ ਨਵੀਨਤਮ ਪਹਿਲਕਦਮੀਆਂ ਵਾਤਾਵਰਣ ਦੀ ਸੰਭਾਲ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ’ਚ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ। ਇਸ ਮੌਕੇ ਉਨ੍ਹਾਂ ਨੇ ਸਮਾਜ ’ਚ ਵਿਿਗਆਨਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਪੀਐਸਸੀਐਸਟੀ, ਚੰਡੀਗੜ੍ਹ ਵੱਲੋਂ ਸਪਾਂਸਰ ਕੀਤੇ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਪ੍ਰਿੰ: ਰੰਧਾਵਾ ਨੇ ਵਿਭਾਗ ਵੱਲੋਂ ਵਰਕਸ਼ਾਪ ਦੇ ਆਯੋਜਿਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨਵੀਨਤਮ ਤੇ ਟਿਕਾਊ ਤਰੀਕਿਆਂ ਰਾਹੀਂ ਕੂੜੇ ਨੂੰ ਆਮਦਨ ਦੇ ਸਰੋਤ ’ਚ ਬਦਲਣ ਦੀ ਮਹੱਤਤਾ ’ਤੇ ਜ਼ੋਰ ਦਿੱਤ। ਉਨ੍ਹਾਂ ਕਿਹਾ ਕਿ ਮੰਦਰਾਂ ਅਤੇ ਘਰਾਂ ਤੋਂ ਪੈਦਾ ਹੋਣ ਵਾਲਾ ਫੁੱਲਾਂ ਦਾ ਕੂੜਾ ਜੇਕਰ ਸਹੀ ਢੰਗ ਨਾਲ ਨਿਪਟਾਇਆ ਨਾ ਜਾਵੇ ਤਾਂ ਇਹ ਵਾਤਾਵਰਣ ਲਈ ਸਮੱਸਿਆ ਬਣ ਸਕਦਾ ਹੈ, ਪਰ ਇਸ ਨੂੰ ਉਪਯੋਗੀ ਅਤੇ ਬਾਜ਼ਾਰ ’ਚ ਵਿਕਣਯੋਗ ਉਤਪਾਦਾਂ ’ਚ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਕਤ ਵਰਕਸ਼ਾਪ ਦੌਰਾਨ ਫੁੱਲਾਂ ਦੇ ਕੂੜੇ ਨੂੰ ਧੂਪਬੱਤੀਆਂ ਅਤੇ ਕੋਨਾਂ ਵਰਗੇ ਮੁੱਲ ਵਧਾਊ ਉਤਪਾਦਾਂ ’ਚ ਤਬਦੀਲ ਕਰਨ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਾਤਾਵਰਣ ਸੂਚਨਾ ਜਾਗਰੂਕਤਾ ਸਮਰੱਥਾ ਨਿਰਮਾਣ ਪ੍ਰੋਗਰਾਮ ਪੰਜਾਬ, ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ ਚੰਡੀਗੜ੍ਹ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਦਲਜੀਤ ਸਿੰਘ ਨੇ ਵਰਕਸ਼ਾਪ ਦੀ ਅੰਤਰ—ਵਿਸ਼ਿਆਈ ਪ੍ਰਕਿਰਤੀ ਦੀ ਪ੍ਰਸ਼ੰਸਾ ਕਰਦਿਆਂ ਭਾਗੀਦਾਰਾਂ ਨੂੰ ਇਸ ਸਿਖਲਾਈ ਨੂੰ ਅਗਾਂਹ ਵਧਾ ਕੇ ਸੰਭਾਵੀ ਸਟਾਰਟਅੱਪ ਜਾਂ ਭਾਈਚਾਰਾ ਅਧਾਰਿਤ ਉੱਦਮ ਵਜੋਂ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਜਦਕਿ ਕਪੂਰ ਨੇ ਤਿਆਰ ਕੀਤੇ ਗਏ ਉਤਪਾਦਾਂ ਦੇ ਸਫਲ ਵਪਾਰੀਕਰਨ ਲਈ ਪ੍ਰਭਾਵਸ਼ਾਲੀ ਮਾਰਕੀਟਿੰਗ, ਪ੍ਰਚਾਰ ਅਤੇ ਪੇਸ਼ੇਵਰ ਪੈਕੇਜਿੰਗ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਭਾਗੀਦਾਰਾਂ ਨੂੰ ਆਕਰਸ਼ਕ ਅਤੇ ਵਾਤਾਵਰਣ ਪੱਖੀ ਪੈਕੇਜਿੰਗ, ਬ੍ਰਾਂਡਿੰਗ, ਕੀਮਤ ਨਿਰਧਾਰਨ ਅਤੇ ਪ੍ਰਚਾਰ ਸਬੰਧੀ ਰਣਨੀਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਉਨ੍ਹਾਂ ਨੇ ਉਤਪਾਦਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਸੰਭਾਵੀ ਗਾਹਕਾਂ ਤੱਕ ਪਹੁੰਚ ਬਣਾਉਣ ਲਈ ਸੋਸ਼ਲ ਮੀਡੀਆ, ਸਥਾਨਕ ਬਾਜ਼ਾਰਾਂ, ਪ੍ਰਦਰਸ਼ਨੀਆਂ ਅਤੇ ਹੋਰ ਢੁਕਵੇਂ ਮਾਧਿਅਮਾਂ ਦੀ ਵਰਤੋਂ ਕਰਨ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਮਾਹਿਰ ਬੁਲਾਰਿਆਂ ’ਚ ਡਾ. ਰਾਜਨ ਸ਼ਰਮਾ ਅਤੇ ਮਿਨੀ ਸ਼ਰਮਾ ਨੇ ਮੰਦਿਰਾਂ ਅਤੇ ਘਰਾਂ ਤੋਂ ਪ੍ਰਾਪਤ ਫੁੱਲਾਂ ਦੇ ਕੂੜੇ ਨੂੰ ਧੂਪਬੱਤੀਆਂ ਅਤੇ ਕੋਨਾਂ ’ਚ ਤਬਦੀਲ ਕਰਨ ਸਬੰਧੀ ਪ੍ਰਯੋਗਾਤਮਕ ਸਿਖਲਾਈ ਦਿੱਤੀ। ਉਨ੍ਹਾਂ ਨੇ ਇਸ ਵਾਤਾਵਰਣ ਪੱਖੀ ਉੱਦਮ ਦੀ ਆਰਥਿਕ ਵਿਹਾਰਕਤਾ ਸਬੰਧੀ ਵੀ ਚਰਚਾ ਕੀਤੀ। ਇਸ ਪਹਿਲਕਦਮੀ ਦੇ ਲਾਭਪਾਤਰੀਆਂ ਨੇ ਸਵੈ-ਰੁਜ਼ਗਾਰ ਅਤੇ ਆਰਥਿਕ ਸਵੈ-ਨਿਰਭਰਤਾ ਲਈ ਵਿਹਾਰਕ ਹੁਨਰ ਅਤੇ ਗਿਆਨ ਪ੍ਰਾਪਤ ਕੀਤਾ। ਉਕਤ ਤਿੰਨੇ ਦਿਨਾਂ ਦੌਰਾਨ ਪ੍ਰਯੋਗਾਤਮਕ ਸੈਸ਼ਨ, ਪ੍ਰਦਰਸ਼ਨੀਆਂ ਅਤੇ ਵਿਚਾਰ-ਵਟਾਂਦਰੇ ਕਰਵਾਏ ਗਏ, ਜਿਨ੍ਹਾਂ ਦਾ ਉਦੇਸ਼ ਟਿਕਾਊ ਉਦਯਮਿਤਾ ਅਤੇ ਕੂੜਾ ਪ੍ਰਬੰਧਨ ਸਬੰਧੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਸੀ। ਇਸ ਵਰਕਸ਼ਾਪ ਦੀ ਸਫਲਤਾਪੂਰਵਕ ਸਮਾਪਤੀ ਦੇ ਸਨਮਾਨ ਵਜੋਂ ਡਾ. ਦਲਜੀਤ ਸਿੰਘ ਨੇ ਉਕਤ ਮਹਿਮਾਨਾਂ ਨਾਲ ਮਿਲ ਕੇ ਸਮੂਹ ਭਾਗੀਦਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜੂਆਲੋਜੀ ਵਿਭਾਗ ਮੁਖੀ ਡਾ. ਜਸਵਿੰਦਰ ਸਿੰਘ ਨੇ ਮਹਿਮਾਨਾਂ ਅਤੇ ਭਾਗੀਦਾਰਾਂ ਦੀ ਕੀਮਤੀ ਹਾਜ਼ਰੀ ਲਈ ਧੰਨਵਾਦ ਕੀਤਾ।