ਡੀਏਵੀ ਵਿਖੇ ਔਸ਼ਧੀ ਪੌਦਿਆਂ ਦੀ ਪਛਾਣ ਤੇ ਉਤਪਾਦ ਬਾਰੇ ਵਰਕਸ਼ਾਪ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਅੰਮ੍ਰਿਤਸਰ ਵਿਖੇ ਬੋਟਨੀ ਵਿਭਾਗ ਦੀ ਡਾ. ਜਾਨਕੀ ਅੰਮਲ ਬੋਟੈਨੀਕਲ ਸੋਸਾਇਟੀ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ (ਆਈਆਈਸੀ) ਦੁਆਰਾ ਸਾਂਝੇ ਤੌਰ 'ਤੇ ‘ਔਸ਼ਧੀ ਪੌਦਿਆਂ ਦੀ ਪਛਾਣ
Publish Date: Thu, 03 Sep 2026 04:26 PM (IST)
Updated Date: Thu, 03 Sep 2026 04:28 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਅੰਮ੍ਰਿਤਸਰ ਵਿਖੇ ਬੋਟਨੀ ਵਿਭਾਗ ਦੀ ਡਾ. ਜਾਨਕੀ ਅੰਮਲ ਬੋਟੈਨੀਕਲ ਸੋਸਾਇਟੀ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ (ਆਈਆਈਸੀ) ਦੁਆਰਾ ਸਾਂਝੇ ਤੌਰ ਤੇ ‘ਔਸ਼ਧੀ ਪੌਦਿਆਂ ਦੀ ਪਛਾਣ ਅਤੇ ਉਤਪਾਦ ਵਿਕਾਸ’ ਬਾਰੇ ਇੱਕ ਜਾਣਕਾਰੀ ਭਰਪੂਰ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਉਦਘਾਟਨ ਕਾਲਜ ਪ੍ਰਿੰਸੀਪਲ, ਡਾ. ਅਮਰਦੀਪ ਗੁਪਤਾ ਦੁਆਰਾ ਕੀਤਾ ਗਿਆ। ਉਨ੍ਹਾਂ ਵਿਿਦਆਰਥੀਆਂ ਨੂੰ ਸਮਾਜਿਕ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਵਿਿਗਆਨਕ ਗਿਆਨ ਰਾਹੀਂ ਨਵੀਨਤਾਕਾਰੀ ਹੱਲ ਲੱਭਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਔਸ਼ਧੀ ਪੌਦੇ ਨਾ ਸਿਰਫ਼ ਸਿਹਤ ਲਈ ਮਹੱਤਵਪੂਰਨ ਹਨ ਬਲਕਿ ਉਨ੍ਹਾਂ ਤੇ ਆਧਾਰਿਤ ਉਤਪਾਦ ਵਿਕਾਸ ਰੁਜ਼ਗਾਰ ਅਤੇ ਸਵੈ-ਨਿਰਭਰਤਾ ਲਈ ਨਵੇਂ ਰਸਤੇ ਖੋਲ੍ਹ ਸਕਦਾ ਹੈ। ਪਹਿਲੇ ਸੈਸ਼ਨ ਵਿਚ ਡਾ. ਅਸ਼ੀਸ਼ ਗੁਪਤਾ ਨੇ ਪੌਦਿਆਂ ਦੀ ਪਛਾਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਅਸ਼ਵਗੰਧਾ, ਭ੍ਰਿੰਗਰਾਜ ਅਤੇ ਐਲੋਵੇਰਾ ਵਰਗੇ ਮੁੱਖ ਪੌਦਿਆਂ ਦੀ ਪਛਾਣ, ਗੁਣਾਂ ਅਤੇ ਔਸ਼ਧੀ ਵਰਤੋਂ ਬਾਰੇ ਚਰਚਾ ਕੀਤੀ। ਉਨ੍ਹਾਂ ਵਿਿਦਆਰਥੀਆਂ ਨੂੰ ਇਨ੍ਹਾਂ ਪੌਦਿਆਂ ਦੇ ਖਾਸ ਪਛਾਣ ਮਾਰਕਰਾਂ, ਜਿਵੇਂ ਕਿ ਪੱਤਿਆਂ ਦੀ ਬਣਤਰ, ਤਣੇ ਦੀ ਬਣਤਰ, ਅਤੇ ਫੁੱਲਾਂ ਅਤੇ ਜੜ੍ਹਾਂ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਇਆ। ਦੂਜੇ ਸੈਸ਼ਨ ਵਿੱਚ, ਡਾ. ਸਾਕਸ਼ੀ ਨੇ ਔਸ਼ਧੀ ਪੌਦਿਆਂ ਤੋਂ ਲਾਭਦਾਇਕ ਉਤਪਾਦਾਂ ਨੂੰ ਵਿਕਸਤ ਕਰਨ ਦੀ ਪ੍ਰਕਿਿਰਆ ਤੇ ਇੱਕ ਇੰਟਰਐਕਟਿਵ ਸੈਸ਼ਨ ਕੀਤਾ। ਇਸ ਮੌਕੇ ਤੇ ਆਈਆਈਸੀ ਕਨਵੀਨਰ ਡਾ. ਮਨਪ੍ਰੀਤ ਕੌਰ, ਡਾ. ਨੀਰਜ ਗੁਪਤਾ, ਪ੍ਰੋ. ਅਮਨਜੋਤ ਕੌਰ ਅਤੇ ਪ੍ਰੋ. ਮਨੀਸ਼ ਕਪੂਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।