ਰਿਆਨ ਸਕੂਲ ’ਚ ਵਰਕਸ਼ਾਪ ਕਰਵਾਈ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਚੇਅਰਮੈਨ ਡਾ. ਏਐਫ ਪਿੰਟੋ ਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਕਲਾਸ 6 ਤੋਂ 12 ਤੱਕ ਦੇ ਵਿਿਦਆਰਥੀਆਂ ਲਈ ਰਿਆਨ ਟੀ.ਵੀ ਵੱਲੋਂ 'ਯੰਗ
Publish Date: Wed, 30 Sep 2026 04:11 PM (IST)
Updated Date: Wed, 30 Sep 2026 04:13 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਚੇਅਰਮੈਨ ਡਾ. ਏਐਫ ਪਿੰਟੋ ਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਕਲਾਸ 6 ਤੋਂ 12 ਤੱਕ ਦੇ ਵਿਿਦਆਰਥੀਆਂ ਲਈ ਰਿਆਨ ਟੀ.ਵੀ ਵੱਲੋਂ ਯੰਗ ਡਾਇਰੈਕਟਰ 2026 ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇੱਕ ਦਿਨ ਦੇ ਇਸ ਮੀਡੀਆ ਟ੍ਰੇਨਿੰਗ ਪ੍ਰੋਗਰਾਮ ਦਾ ਮਕਸਦ ਫਿਲਮ-ਮੇਕਿੰਗ ਅਤੇ ਡਿਜੀਟਲ ਸਟੋਰੀਟੈਲੰਿਗ ਵਿੱਚ ਵਿਿਦਆਰਥੀਆਂ ਦੀ ਰਚਨਾਤਮਕਤਾ ਅਤੇ ਤਕਨੀਕੀ ਹੁਨਰ ਨੂੰ ਬਿਹਤਰ ਬਣਾਉਣਾ ਸੀ। ਵਰਕਸ਼ਾਪ ਵਿੱਚ ਕੁੱਲ 115 ਵਿਿਦਆਰਥੀਆਂ ਨੇ ਹਿੱਸਾ ਲਿਆ ਅਤੇ ਮੀਡੀਆ ਤੇ ਫਿਲਮ-ਮੇਕਿੰਗ ਦੀ ਦੁਨੀਆ ਨੂੰ ਜਾਣਨ ਵਿੱਚ ਆਪਣਾ ਉਤਸ਼ਾਹ ਅਤੇ ਦਿਲਚਸਪੀ ਦਿਖਾਈ। ਇਸ ਇੰਟਰਐਕਟਿਵ ਸੈਸ਼ਨ ਵਿੱਚ ਵਿਿਦਆਰਥੀਆਂ ਨੂੰ ਡਾਇਰੈਕਸ਼ਨ, ਸਕ੍ਰਿਪਟਿੰਗ, ਲਾਈਟਿੰਗ, ਕੈਮਰਾ ਆਪਰੇਸ਼ਨ, ਫਰੇਮਿੰਗ, ਆਡੀਓ ਅਤੇ ਐਡੀਟਿੰਗ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ। ਭਾਗੀਦਾਰਾਂ ਨੇ ਕਈ ਪ੍ਰੈਕਟੀਕਲ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ, ਜਿਨ੍ਹਾਂ ਵਿਚ ਫਨ ਵਿਦ ਟੈਗਲਾਈਨਜ਼-ਬੈਗ ਟੈਗ ਕਾਂਟੈਸਟ ਅਤੇ ਮੀਡੀਆ ਕਿੱਟ ਡੈਮੋਂਸਟ੍ਰੇਸ਼ਨ ਸ਼ਾਮਲ ਸਨ। ਹਰ ਵਿਿਦਆਰਥੀ ਨੂੰ ਇੱਕ ਮੀਡੀਆ ਟੂਲਕਿੱਟ ਦਿੱਤੀ ਗਈ, ਜਿਸ ਵਿਚ ਮਲਟੀ-ਫੰਕਸ਼ਨਲ ਟ੍ਰਾਈਪੌਡ, ਯੂਨੀਵਰਸਲ ਮੋਬਾਈਲ ਕਲੈਂਪ, ਮਲਟੀ-ਪਰਪਜ਼ ਸਟਾਈਲਸ ਪੈੱਨ, ਮੋਬਾਈਲ ਲਾਈਟ ਅਤੇ ਮੋਬਾਈਲ ਪੌਪਰ ਹੋਲਡਰ ਸ਼ਾਮਲ ਸਨ, ਤਾਂ ਜੋ ਉਨ੍ਹਾਂ ਨੂੰ ਆਪਣੇ ਮੀਡੀਆ ਪ੍ਰੋਜੈਕਟਾਂ ਵਿੱਚ ਮਦਦ ਮਿਲ ਸਕੇ। ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਲਈ ਸਰਟੀਫਿਕੇਟ ਆਫ ਕੰਪਲੀਸ਼ਨ ਦਿੱਤਾ ਗਿਆ। ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਵਿਿਦਆਰਥੀਆਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਵੇਂ-ਨਵੇਂ ਡਿਜੀਟਲ ਲਰਨਿੰਗ ਤਰੀਕਿਆਂ ਨੂੰ ਜਾਣਨ-ਸਮਝਣ ਲਈ ਉਤਸ਼ਾਹਿਤ ਕੀਤਾ।