ਮਾਨਾਂਵਾਲਾ ਰੇਲਵੇ ਸਟੇਸ਼ਨ ’ਤੇ ਕੰਮ ਸ਼ੁਰੂ, ਰੇਲ ਆਵਾਜਾਈ ਪ੍ਰਭਾਵਿਤ; ਯਾਤਰੀਆਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ਦਰਮਿਆਨ ਸਥਿਤ ਮਾਨਾਂਵਾਲਾ ਰੇਲਵੇ ਸਟੇਸ਼ਨ 'ਤੇ ਲਾਂਗਰ ਲੂਪਸ ਬਣਾਉਣ ਅਤੇ ਸਟੇਸ਼ਨ ਦੇ ਵਿਸਥਾਰ ਕਾਰਜ ਦੇ
Publish Date: Mon, 21 Sep 2026 06:36 PM (IST)
Updated Date: Mon, 21 Sep 2026 06:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ਦਰਮਿਆਨ ਸਥਿਤ ਮਾਨਾਂਵਾਲਾ ਰੇਲਵੇ ਸਟੇਸ਼ਨ ਤੇ ਲਾਂਗਰ ਲੂਪਸ ਬਣਾਉਣ ਅਤੇ ਸਟੇਸ਼ਨ ਦੇ ਵਿਸਥਾਰ ਕਾਰਜ ਦੇ ਚੱਲਦੇ 21 ਤੋਂ 27 ਸਤੰਬਰ ਤੱਕ ‘ਮੈਗਾ ਬਲੋਕ’ ਘੋਸ਼ਿਤ ਕੀਤਾ ਗਿਆ ਹੈ। ਇਸ ਦੇ ਪਹਿਲੇ ਦਿਨ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਟ੍ਰੇਨ ਨੰਬਰ (22430/29) ਦਿੱਲੀ-ਪਠਾਨਕੋਟ ਅਤੇ (14803/14804) ਭਗਤ ਕੀ ਕੋਠੀ-ਜੰਮੂਤਵੀ ਐਕਸਪ੍ਰੈੱਸ ਰੱਦ ਰਹੀ। ਦਿੱਲੀ-ਪਠਾਨਕੋਟ-ਦਿੱਲੀ ਵਾਇਆ ਮੁਕੇਰੀਆਂ-ਜਲੰਧਰ ਕੈਂਟ-ਲੁਧਿਆਣਾ ਅਤੇ (14803/14804) ਭਗਤ ਕੀ ਕੋਠੀ-ਜੰਮੂ ਤਵੀ-ਭਗਤ ਕੀ ਕੋਠੀ ਵਾਇਆ ਜਲੰਧਰ ਸਿਟੀ-ਮੁਕੇਰੀਆਂ-ਪਠਾਨਕੋਟ ਚਲਾਈ ਗਈ। (64552/51) ਛੇਹਰਟਾ-ਲੁਧਿਆਣਾ ਦੀ ਯਾਤਰੀ ਜੰਡਿਆਲਾ ਸਟੇਸ਼ਨ ਤੇ ਸਮਾਪਤ-ਸ਼ੁਰੂ ਹੋਈ। ਜਦਕਿ (12498) ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਨਿਰਧਾਰਤ ਸਮੇਂ ਤੋਂ 2.05 ਘੰਟੇ ਦੀ ਦੇਰੀ ਨਾਲ ਸ਼ਾਮ 5.20 ਵਜੇ ਰਵਾਨਾ ਹੋਈ। ਇਸ ਤਰ੍ਹਾਂ ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਸੈਂਕੜੇ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਈ ਅਤੇ ਉਹ ਰੇਲਵੇ ਨੂੰ ਕੋਸਦੇ ਹੋਏ ਦਿਖਾਈ ਦਿੱਤੇ। ਇਹ ਸਿਲਸਿਲਾ 27 ਸਤੰਬਰ ਤੱਕ ਬਰਕਰਾਰ ਰਹੇਗਾ ਜਿਸ ਤੋਂ ਸਾਫ਼ ਹੈ ਕਿ ਅਗਲੇ ਇੱਕ ਹਫ਼ਤੇ ਤੱਕ ਇਸ ਸਮੱਸਿਆ ਤੋਂ ਨਿਜਾਤ ਨਹੀਂ ਮਿਲਣ ਵਾਲੀ। ਜੇਕਰ ਕੋਈ ਇਸ ਹਫ਼ਤੇ ਦੇ ਅੰਦਰ ਰੇਲ ਸਫ਼ਰ ਦੀ ਯੋਜਨਾ ਬਣਾ ਰਿਹਾ ਹੈ ਤਾਂ ਟ੍ਰੇਨਾਂ ਦੀ ਸਹੀ ਜਾਣਕਾਰੀ ਪ੍ਰਾਪਤ ਕਰਕੇ ਹੀ ਘਰੋਂ ਨਿਕਲੇ ਤਾਂ ਜੋ ਬਾਅਦ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਟ੍ਰੇਨ ਲਈ ਤਿੰਨ ਘੰਟੇ ਇੰਤਜ਼ਾਰ ਕਰਨਾ ਪਿਆ : ਜਸਵੰਤ ਸਿੰਘ ਜਸਵੰਤ ਸਿੰਘ ਵਾਸੀ ਪਾਣੀਪਤ ਨੇ ਕਿਹਾ ਕਿ ਉਸ ਨੇ ਅੰਮ੍ਰਿਤਸਰ-ਨਵੀਂ ਦਿੱਲੀ ਵਿਚਾਲੇ ਚੱਲਦੀ ਟ੍ਰੇਨ ਨੰਬਰ (12498) ਸ਼ਾਨ-ਏ-ਪੰਜਾਬ ਐਕਸਪ੍ਰੈੱਸ ਲਈ ਟਿਕਟ ਬੁੱਕ ਕਰਵਾ ਰੱਖੀ ਸੀ। ਦੁਪਹਿਰ 2 ਵਜੇ ਸਟੇਸ਼ਨ ਪਹੁੰਚ ਗਿਆ ਸੀ। ਪੌਣੇ ਘੰਟੇ ਬਾਅਦ ਜਦੋਂ ਟ੍ਰੇਨ ਚੱਲਣ ਦਾ ਸਮਾਂ ਨੇੜੇ ਆਇਆ ਤਾਂ ਘੋਸ਼ਣਾਵਾਂ ਹੋਣ ਲੱਗ ਪਈਆਂ ਕਿ ਇਹ ਟ੍ਰੇਨ ਹੁਣ ਦੁਪਹਿਰ 3.10 ਵਜੇ ਦੀ ਥਾਂ ਸ਼ਾਮ 5.20 ਵਜੇ ਚੱਲੇਗੀ। ਇਸ ਤਰ੍ਹਾਂ ਉਸ ਨੂੰ ਸਟੇਸ਼ਨ ਵਿਚ ਤਿੰਨ ਘੰਟੇ ਦਾ ਲੰਬਾ ਇੰਤਜ਼ਾਰ ਕਰਨਾ ਪਿਆ। ਸ਼ਾਦੀ ਸਮਾਰੋਹ ਲਈ ਦਿੱਲੀ ਜਾਣਾ ਸੀ : ਪਵਨ ਪਵਨ ਤ੍ਰਿਪਾਠੀ ਵਾਸੀ ਮਜੀਠਾ ਰੋਡ ਦਾ ਕਹਿਣਾ ਹੈ ਕਿ ਉਸ ਨੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਦਿੱਲੀ ਜਾਣਾ ਸੀ। ਟ੍ਰੇਨ ਲੇਟ ਹੋ ਜਾਣ ਦੀ ਵਜ੍ਹਾ ਕਰਕੇ ਸਮਾਰੋਹ ਵਿਚ ਪਹੁੰਚਣ ਤੱਕ ਦੇਰੀ ਹੋ ਜਾਵੇਗੀ। ਮੈਗਾ ਬਲੋਕ ਦੇ ਚੱਲਦੇ ਰੱਦ ਰਹਿਣ ਵਾਲੀਆਂ ਟ੍ਰੇਨਾਂ ਟ੍ਰੇਨ ਨੰਬਰ (12412/11) ਅੰਮ੍ਰਿਤਸਰ-ਚੰਡੀਗੜ੍ਹ, (14505/06) ਅੰਮ੍ਰਿਤਸਰ-ਨੰਗਲ ਡੈਮ 25 ਤੋਂ 27 ਸਤੰਬਰ ਤੱਕ, (14680/79) ਅੰਮ੍ਰਿਤਸਰ-ਨਵੀਂ ਦਿੱਲੀ, (12054/53) ਅੰਮ੍ਰਿਤਸਰ-ਹਰਿਦੁਆਰ ਜਨਸ਼ਤਾਬਦੀ ਐਕਸਪ੍ਰੈੱਸ, (74641) ਜਲੰਧਰ ਸਿਟੀ-ਅੰਮ੍ਰਿਤਸਰ, (74691) ਅੰਮ੍ਰਿਤਸਰ-ਕਾਦੀਆਂ, (74692) ਕਾਦੀਆਂ-ਅੰਮ੍ਰਿਤਸਰ 26 ਤੋਂ 27 ਸਤੰਬਰ ਤੱਕ, (74603/04) ਬਿਆਸ-ਤਰਨਤਾਰਨ 23 ਤੋਂ 27 ਸਤੰਬਰ ਤੱਕ, (74605/74606) ਬਿਆਸ-ਤਰਨਤਾਰਨ, (74686/85) ਭਗਤਾਂਵਾਲਾ-ਖੇਮਕਰਨ 27 ਸਤੰਬਰ ਤੱਕ ਅਤੇ (74661/62) ਅੰਮ੍ਰਿਤਸਰ-ਅਟਾਰੀ 25 ਤੋਂ 27 ਸਤੰਬਰ ਤੱਕ ਰੱਦ ਰਹੇਗੀ। 9 ਟ੍ਰੇਨਾਂ ਅੰਮ੍ਰਿਤਸਰ-ਤਰਨ ਤਾਰਨ-ਬਿਆਸ ਰਸਤੇ ਚੱਲਣਗੀਆਂ-- 5 ਨਿਰਧਾਰਤ ਸਮੇਂ ਤੋਂ ਘੰਟੇ ਪਿੱਛੜ ਕੇ ਹੋਣਗੀਆਂ ਰਵਾਨਾ--- (12029) ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ, (18104) ਟਾਟਾਨਗਰ ਜਲ੍ਹਿਆਂਵਾਲਾ ਬਾਗ ਐਕਸਪ੍ਰੈੱਸ, (22424) ਅੰਮ੍ਰਿਤਸਰ-ਗੋਰਖਪੁਰ ਜਨਸਾਧਾਰਣ ਸੁਪਰਫਾਸਟ ਐਕਸਪ੍ਰੈੱਸ, (14604) ਅੰਮ੍ਰਿਤਸਰ-ਨਰਪਤਗੰਜ ਜਨਸਾਧਾਰਣ ਐਕਸਪ੍ਰੈੱਸ, (19612) ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ, (11057) ਮੁੰਬਈ ਛਤਰਪਤੀ ਸ਼ਿਵਾਜੀ ਮੁੰਬਈ ਟਰਮਿਨਸ-ਅੰਮ੍ਰਿਤਸਰ, (14617) ਪੂਰਨੀਆ ਕੋਰਟ-ਅੰਮ੍ਰਿਤਸਰ, (14673) ਜੈਨਗਰ-ਅੰਮ੍ਰਿਤਸਰ ਅਤੇ (12317) ਕਲਕੱਤਾ-ਅੰਮ੍ਰਿਤਸਰ 21 ਤੋਂ 27 ਸਤੰਬਰ ਦੇ ਵਿਚਕਾਰ ਅੰਮ੍ਰਿਤਸਰ-ਤਰਨ ਤਾਰਨ-ਬਿਆਸ ਦੇ ਰਸਤੇ ਚੱਲਣਗੀਆਂ। ਇਸ ਤੋਂ ਇਲਾਵਾ (54614) ਪਠਾਨਕੋਟ-ਅੰਮ੍ਰਿਤਸਰ 26 ਅਤੇ 27 ਸਤੰਬਰ ਨੂੰ ਪਠਾਨਕੋਟ ਤੋਂ 4 ਘੰਟੇ, (12380) ਅੰਮ੍ਰਿਤਸਰ-ਸਿਆਲਦਾਹ 27 ਸਤੰਬਰ ਨੂੰ 185 ਮਿੰਟ (3.05 ਘੰਟੇ), (14650/14674) ਅੰਮ੍ਰਿਤਸਰ-ਜੈਨਗਰ 26 ਅਤੇ 27 ਸਤੰਬਰ ਨੂੰ 150 ਮਿੰਟ (ਢਾਈ ਘੰਟੇ) ਅਤੇ (22424) ਅੰਮ੍ਰਿਤਸਰ-ਗੋਰਖਪੁਰ ਐਕਸਪ੍ਰੈੱਸ 27 ਸਤੰਬਰ ਨੂੰ 120 ਮਿੰਟ (2 ਘੰਟੇ) ਲੇਟ ਰਵਾਨਾ ਹੋਵੇਗੀ।