ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਘਰ-ਘਰ ਪਹੁੰਚਾਉਣ ਵਾਲੀਆਂ ਬੀਬੀਆਂ ਸਨਮਾਨਿਤ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਗਈ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਹਲਕਾ ਮਜੀਠਾ ਵਿਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਯੋਜਨਾ ਨੂੰ ਜ਼ਮੀਨੀ ਪੱਧਰ 'ਤੇ ਘਰ-ਘਰ
Publish Date: Sat, 12 Sep 2026 06:46 PM (IST)
Updated Date: Sat, 12 Sep 2026 06:47 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਗਈ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਹਲਕਾ ਮਜੀਠਾ ਵਿਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਯੋਜਨਾ ਨੂੰ ਜ਼ਮੀਨੀ ਪੱਧਰ ਤੇ ਘਰ-ਘਰ ਤੱਕ ਪਹੁੰਚਾਉਣ ਵਾਲੀਆਂ ਮਿਹਨਤੀ, ਅਣਥੱਕ ਬੀਬੀਆਂ, ਮਾਤਾਵਾਂ ਅਤੇ ਭੈਣਾਂ ਦਾ ਸਨਮਾਨ ਕਰਨ ਅਤੇ ਰਿਫਰੈਸ਼ਮੈਂਟ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਵਿਚ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਵੱਲੋਂ ਇਸ ਯੋਜਨਾ ਵਿੱਚ ਦਿਨ-ਰਾਤ ਮਿਹਨਤ ਕਰ ਰਹੀਆਂ ਵੱਡੀ ਗਿਣਤੀ ਵਿਚ ਪਹੁੰਚੀਆਂ ਅਹੁਦੇਦਾਰ ਮਾਤਾਵਾਂ ਅਤੇ ਭੈਣਾਂ ਦੇ ਨਾਲ ਵਿਚਾਰ ਵਟਾਂਦਰਾ ਸਾਂਝਾ ਕੀਤਾ ਗਿਆ। ਉਨ੍ਹਾਂ ਨੇ ਮੌਜੂਦਾ ਸਰਕਾਰ ਦੀਆਂ ਔਰਤਾਂ ਦੇ ਸਸ਼ਕਤੀਕਰਨ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਹਰ ਯੋਗ ਪਰਿਵਾਰ ਤੱਕ ਪਹੁੰਚਾਉਣ ਵਿੱਚ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਅਹਿਮ ਭੂਮਿਕਾ ਹੈ। ਮਹਿਲਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਸਬੰਧੀ ਜਾਣਕਾਰੀ ਦੇਣ ਅਤੇ ਲੋੜਵੰਦ ਪਰਿਵਾਰਾਂ ਨੂੰ ਇਨ੍ਹਾਂ ਦਾ ਲਾਭ ਦਿਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਪ੍ਰੋਗਰਾਮ ਦੇ ਅਖੀਰ ਵਿਚ ਤਲਬੀਰ ਸਿੰਘ ਗਿੱਲ ਨੇ ਇਕੱਤਰ ਹੋਈਆਂ ਸਾਰੀਆਂ ਅਹੁਦੇਦਾਰ ਬੀਬੀਆਂ ਅਤੇ ਸਮੂਹ ਟੀਮ ਦਾ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਅਤੇ ਆਪਣਾ ਕੀਮਤੀ ਸਮਾਂ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜਸਕਰਨ ਸਿੰਘ ਪੰਨੂੰ, ਪਰਮਜੀਤ ਸਿੰਘ ਮਜੀਠਾ, ਸਿਕੰਦਰ ਸਿੰਘ ਖਿਦੋਵਾਲੀ, ਸੁਰਜੀਤ ਸਿੰਘ ਭੋਏਵਾਲ, ਮੇਜਰ ਸਿੰਘ ਸਿਆਲਕਾ ਤੋਂ ਇਲਾਵਾ ਮਹਿਲਾ ਆਗੂਆਂ ਵਿੱਚ ਸੀਨੀਅਰ ਵਾਈਸ ਪ੍ਰਧਾਨ ਬੀਬੀ ਸੀਮਾ ਸੋਢੀ, ਜ਼ਿਲ੍ਹਾ ਇੰਚਾਰਜ ਬੀਬੀ ਗੀਤਾ ਗਿੱਲ, ਹਲਕਾ ਕੋਆਰਡੀਨੇਟਰ ਬੀਬੀ ਅਮਨ, ਰੁਪਿੰਦਰ ਕੌਰ ਨਿੱਬਰਵਿੰਡ, ਦਵਿੰਦਰ ਕੌਰ ਕੋਟਲੀ ਢੋਲੇ ਸ਼ਾਹ, ਸੁਖਜਿੰਦਰ ਕੌਰ ਮਜੀਠਾ, ਮਨਦੀਪ ਕੌਰ ਹਮਜਾ, ਸਰਬਜੀਤ ਕੌਰ ਬੇਗੇਵਾਲ, ਰਵਿੰਦਰ ਕੌਰ ਬੋਪਾਰਾਏ, ਬਲਰਾਜ ਕੌਰ ਵਰਿਆਮ ਨੰਗਲ, ਵੀਨਾ ਰਾਣੀ ਪੰਧੇਰ, ਕਵਲਜੀਤ ਕੌਰ ਥਰੀਏਵਾਲ, ਹਰਪ੍ਰੀਤ ਕੌਰ ਢੱਡੇ, ਲੀਆ ਸੱਬਰਵਾਲ ਟਰਪਈ, ਰਜਿੰਦਰ ਕੌਰ ਮਜੀਠਾ ਦਿਹਾਤੀ, ਸੁਖਬੀਰ ਕੌਰ ਧਰਮਪੁਰਾ, ਰਾਜਵਿੰਦਰ ਕੌਰ ਸੈਣੇਵਾਲੀ, ਰਾਜਦੀਪ ਕੌਰ ਨਾਥ ਦੀ ਖੂਹੀ, ਸੋਨੀਆ ਸੋਹਲ ਨਾਗ ਕਲਾਂ ਤੇ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।