ਔਰਤਾਂ ਆਤਮ-ਵਿਸ਼ਵਾਸ ਨਾਲ ਖੜ੍ਹੀਆਂ ਹੋਣ ਤੇ ਅੱਗੇ ਵਧਣ : ਤਾਨੀਆ ਖੰਨਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਫਿੱਕੀ ਫਲੋ ਅੰਮ੍ਰਿਤਸਰ ਦੇ ਚੇਅਰਪਰਸਨ ਤਾਨੀਆ ਖੰਨਾ ਦੀ ਅਗਵਾਈ ਹੇਠ ਔਰਤਾਂ ਦੀ ਆਰਥਿਕ ਆਤਮ-ਨਿਰਭਰਤਾ ਅਤੇ ਮਾਨਸਿਕ ਸਿਹਤ ਜਾਗਰੂਕਤਾ ਨੂੰ ਕੇਂਦਰ ਵਿਚ ਰੱਖਦਿਆਂ ਇਕ ਪ੍ਰੇਰਨਾਦਾਇਕ ਅਤੇ ਸਾਰਥਕ
Publish Date: Thu, 10 Sep 2026 04:17 PM (IST)
Updated Date: Thu, 10 Sep 2026 04:19 PM (IST)
ਫਿੱਕੀ ਫਲੋ ਅੰਮ੍ਰਿਤਸਰ ਵੱਲੋਂ ਡਾ. ਆਰਤੀ ਗੁਪਤਾ ਨਾਲ ‘ਆਈ ਐਮ ਓਵਨ ਲਕਸ਼ਮੀ’ ਪ੍ਰੋਗਰਾਮ ਕਰਵਾਇਆ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਫਿੱਕੀ ਫਲੋ ਅੰਮ੍ਰਿਤਸਰ ਦੇ ਚੇਅਰਪਰਸਨ ਤਾਨੀਆ ਖੰਨਾ ਦੀ ਅਗਵਾਈ ਹੇਠ ਔਰਤਾਂ ਦੀ ਆਰਥਿਕ ਆਤਮ-ਨਿਰਭਰਤਾ ਅਤੇ ਮਾਨਸਿਕ ਸਿਹਤ ਜਾਗਰੂਕਤਾ ਨੂੰ ਕੇਂਦਰ ਵਿਚ ਰੱਖਦਿਆਂ ਇਕ ਪ੍ਰੇਰਨਾਦਾਇਕ ਅਤੇ ਸਾਰਥਕ ਸੈਸ਼ਨ ਕਰਵਾਇਆ ਗਿਆ। ਪ੍ਰੋਗਰਾਮ ਦੀ ਮੁੱਖ ਬੁਲਾਰੀ ਮਸ਼ਹੂਰ ਨਿਵੇਸ਼ਕ, ਵਪਾਰਕ ਆਗੂ ਅਤੇ ਲੇਖਿਕਾ ਡਾ. ਆਰਤੀ ਗੁਪਤਾ ਰਹੀ। ਇਸ ਮੌਕੇ ਢਲ਼ੌ ਮੈਂਬਰਾਂ, ਵਿਸ਼ੇਸ਼ ਮਹਿਮਾਨਾਂ ਤੇ ਸਿੱਖਿਆ ਸ਼ਾਸਤਰੀਆਂ ਦੇ ਨਾਲ-ਨਾਲ ਅਮਨਦੀਪ ਨਰਸਿੰਗ ਕਾਲਜ ਦੇ ਫੈਕਲਟੀ ਮੈਂਬਰਾਂ ਨੇ ਵੀ ਹਿੱਸਾ ਲਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਲਈ ਵਿੱਤ ਦੀ ਦੁਨੀਆ ਨੂੰ ਸਰਲ ਅਤੇ ਸਹਿਜ ਬਣਾਉਣਾ ਅਤੇ ਉਨ੍ਹਾਂ ਨੂੰ ਆਪਣੇ ਆਰਥਿਕ ਫੈਸਲੇ ਖੁਦ ਲੈਣ ਲਈ ਜਾਗਰੂਕ ਤੇ ਆਤਮ-ਵਿਸ਼ਵਾਸੀ ਬਣਾਉਣਾ ਸੀ। ਡਾ. ਆਰਤੀ ਗੁਪਤਾ ਨੇ ਆਪਣੀ ਕਿਤਾਬ ‘ਆਈ ਐਮ ਓਵਨ ਲਕਸ਼ਮੀ’ ਵਿਚੋਂ ਅਹਿਮ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਹੀ ਜਾਣਕਾਰੀ, ਸਮਝ ਅਤੇ ਵਿੱਤੀ ਅਨੁਸ਼ਾਸਨ ਦੇ ਜ਼ਰੀਏ ਔਰਤਾਂ ਆਪਣੇ ਆਰਥਿਕ ਭਵਿੱਖ ਦੀ ਵਾਗਡੋਰ ਖੁਦ ਸੰਭਾਲ ਸਕਦੀਆਂ ਹਨ। ਸੈਸ਼ਨ ਦੌਰਾਨ ਇਸ ਗੱਲ ’ਤੇ ਖਾਸ ਜ਼ੋਰ ਦਿੱਤਾ ਗਿਆ ਕਿ ਆਰਥਿਕ ਮਜ਼ਬੂਤੀ ਅਤੇ ਮਾਨਸਿਕ ਤੇ ਭਾਵਨਾਤਮਕ ਸਿਹਤ ਇੱਕ-ਦੂਜੇ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਆਰਥਿਕ ਅਸੁਰੱਖਿਆ ਤੇ ਤਣਾਅ ਕਈ ਵਾਰ ਵਿਅਕਤੀ ਦੀ ਮਾਨਸਿਕ ਸਿਹਤ ਤੇ ਵੀ ਅਸਰ ਪਾਉਂਦੇ ਹਨ, ਇਸ ਲਈ ਵਿੱਤੀ ਜਾਗਰੂਕਤਾ ਦੇ ਨਾਲ-ਨਾਲ ਸੰਵਾਦ, ਸੰਵੇਦਨਸ਼ੀਲਤਾ ਅਤੇ ਭਾਵਨਾਤਮਕ ਸਹਿਯੋਗ ਵੀ ਓਨਾ ਹੀ ਜ਼ਰੂਰੀ ਹੈ। ਸਤੰਬਰ ਵਿਚ ਮਨਾਏ ਜਾ ਰਹੇ ‘ਖੁਦਕੁਸ਼ੀ ਰੋਕਥਾਮ ਜਾਗਰੂਕਤਾ ਮਹੀਨੇ’ ਦੇ ਤਹਿਤ ਫਿੱਕੀ ਫਲੋ ਅੰਮ੍ਰਿਤਸਰ ਨੇ ਆਪਣੇ ‘ਬਾਤ ਕਰੋ’ ਮੁਹਿੰਮ ਨੂੰ ਵੀ ਇਸ ਪ੍ਰੋਗਰਾਮ ਨਾਲ ਜੋੜਿਆ। ‘ਬਾਤ ਕਰੋ’ ਮੁਹਿੰਮ ਦਾ ਉਦੇਸ਼ ਉਨ੍ਹਾਂ ਭਾਵਨਾਵਾਂ ਅਤੇ ਔਖੀਆਂ ਸਥਿਤੀਆਂ ਬਾਰੇ ਗੱਲਬਾਤ ਨੂੰ ਸਹਿਜ ਬਣਾਉਣਾ ਹੈ, ਜਿਨਾਂ ਬਾਰੇ ਅਕਸਰ ਲੋਕ ਚੁੱਪ ਰਹਿ ਜਾਂਦੇ ਹਨ। ਮੁਹਿੰਮ ਲਈ ਤਿਆਰ ਕੀਤੇ ਗਏ ਖਾਸ ‘ਬਾਤ ਕਰੋ’ ਗੀਤ ਅਤੇ ਸੰਵੇਦਨਸ਼ੀਲ ਕਲਾਕ੍ਰਿਤੀ ਦੇ ਜ਼ਰੀਏ ਸੰਗੀਤ ਅਤੇ ਦ੍ਰਿਸ਼ ਕਲਾ ਨੂੰ ਸੰਵਾਦ ਦਾ ਮਾਧਿਅਮ ਬਣਾਇਆ ਗਿਆ ਹੈ, ਤਾਂ ਜੋ ਮਾਨਸਿਕ ਤਣਾਅ, ਭਾਵਨਾਤਮਕ ਸੰਘਰਸ਼ ਅਤੇ ਆਰਥਿਕ ਚਿੰਤਾ ਵਰਗੇ ਵਿਸ਼ਿਆਂ ’ਤੇ ਖੁੱਲ੍ਹ ਕੇ ਗੱਲ ਕਰਨ ਦਾ ਹੌਂਸਲਾ ਪੈਦਾ ਹੋਵੇ। ਫਿੱਕੀ ਫਲੋ ਦੀ ਚੇਅਰਪਰਸਨ ਤਾਨੀਆ ਖੰਨਾ ਨੇ ਕਿਹਾ ਕਿ ਵਿੱਤੀ ਸਪੱਸ਼ਟਤਾ ਇਕ ਔਰਤ ਨੂੰ ਆਪਣੀ ਕਹਾਣੀ ਅਤੇ ਆਪਣੇ ਭਵਿੱਖ ਦੀ ਕਮਾਨ ਖੁਦ ਸੰਭਾਲਣ ਦੀ ਸ਼ਕਤੀ ਦਿੰਦੀ ਹੈ। ਜਦੋਂ ਆਰਥਿਕ ਆਤਮ-ਨਿਰਭਰਤਾ ਦੇ ਨਾਲ ਮਾਨਸਿਕ ਸਿਹਤ ਤੇ ਸੰਵੇਦਨਸ਼ੀਲ ਅਤੇ ਖੁੱਲ੍ਹੀ ਗੱਲਬਾਤ ਵੀ ਜੁੜਦੀ ਹੈ, ਤਦ ਅਸੀਂ ਅਜਿਹਾ ਸਮਾਜ ਬਣਾ ਸਕਦੇ ਹਾਂ ਜਿੱਥੇ ਔਰਤਾਂ ਸਿਰਫ਼ ਹਾਲਾਤਾਂ ਵਿੱਚੋਂ ਨਿਕਲਣ ਹੀ ਨਹੀਂ, ਸਗੋਂ ਆਤਮ-ਵਿਸ਼ਵਾਸ ਨਾਲ ਖੜ੍ਹੀਆਂ ਹੋਣ ਅਤੇ ਅੱਗੇ ਵਧਣ। ਪ੍ਰੋਗਰਾਮ ਦਾ ਸਮਾਪਨ ਔਰਤਾਂ ਨੂੰ ਇਸ ਸੱਦੇ ਨਾਲ ਹੋਇਆ ਕਿ ਉਹ ਆਪਣੇ ਆਰਥਿਕ ਜੀਵਨ ਨੂੰ ਸਮਝਣ ਤੇ ਉਸ ਦੀ ਜ਼ਿੰਮੇਵਾਰੀ ਖੁਦ ਲੈਣ, ਮਾਨਸਿਕ ਸਿਹਤ ਨਾਲ ਜੁੜੀ ਚੁੱਪ ਨੂੰ ਤੋੜਨ ਅਤੇ ਆਪਣੇ ਭਵਿੱਖ ਨਾਲ ਜੁੜੇ ਫੈਸਲੇ ਆਤਮ-ਵਿਸ਼ਵਾਸ ਅਤੇ ਸੁਚੇਤਤਾ ਨਾਲ ਕਰਨ।