- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਇਜਲਾਸ 12 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਸ਼ਾਮਿਲ ਹੋਣ ਲਈ ਮੈਂਬਰਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੀ ਕੱਲ ਪਾਰਟੀ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਪਾਸੋਂ ਜਨਰਲ ਇਜਲਾਸ ਵਿੱਚ ਹੋਣ ਵਾਲੀ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਉਮੀਦਵਾਰ ਐਲਾਨਣ ਲਈ ਅਧਿਕਾਰ ਹਾਸਲ ਕਰ ਲਏ ਸਨ।

ਅੰਮ੍ਰਿਤਪਾਲ ਸਿੰਘ , ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਇਜਲਾਸ 12 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਸ਼ਾਮਿਲ ਹੋਣ ਲਈ ਮੈਂਬਰਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੀ ਕੱਲ ਪਾਰਟੀ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਪਾਸੋਂ ਜਨਰਲ ਇਜਲਾਸ ਵਿੱਚ ਹੋਣ ਵਾਲੀ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਉਮੀਦਵਾਰ ਐਲਾਨਣ ਲਈ ਅਧਿਕਾਰ ਹਾਸਲ ਕਰ ਲਏ ਸਨ।
ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਉਮੀਦਵਾਰ ਦੇ ਨਾਮ ਦਾ ਐਲਾਨ ਹੁਣ ਤੱਕ ਪਾਰਟੀ ਵੱਲੋਂ ਨਹੀਂ ਕੀਤਾ ਗਿਆ। ਹੁਣ ਇਹ ਐਲਾਨ ਕੁਝ ਸਾਲ ਪਹਿਲੋਂ ਤੋਂ ਚੱਲਦੀ ਆ ਰਹੀ ਪਰੰਪਰਾ ਅਨੁਸਾਰ ਚਲਦੇ ਜਨਰਲ ਇਜਲਾਸ ਦਰਮਿਆਨ ਕੀਤਾ ਜਾਵੇਗਾ । ਸ਼੍ਰੋਮਣੀ ਕਮੇਟੀ ਤੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਇਹ ਜਨਰਲ ਇਜਲਾਸ ਦੀ ਸ਼ੁਰੂਆਤ ਹੋਵੇਗੀ ਅਤੇ ਜਿਸ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਸਮੇਂ ਮਜਬੂਤ ਧਿਰ ਵਜੋਂ ਇਸ ਜਲਾਸ ਵਿੱਚ ਹਿੱਸਾ ਲੈ ਰਹੀ ਹੈ ਅਤੇ ਉਪਰੋਕਤ ਅਹੁਦਿਆਂ ਤੇ ਪਾਰਟੀ ਦੇ ਖੜੇ ਹੋਣ ਵਾਲੇ ਉਮੀਦਵਾਰਾਂ ਦੀ ਜਿੱਤ ਨੂੰ ਨਿਸ਼ਚਿਤ ਕਰਨ ਲਈ ਆਪਣੀ ਰਣਨੀਤੀ ਤੈਅ ਕਰ ਚੁੱਕੀ ਹੈ। ਹੁਣ ਪੰਥ ਦੀਆਂ ਨਜ਼ਰਾਂ ਇਨਾਂ ਅਹੁਦਿਆਂ ਤੇ ਪਾਰਟੀ ਵੱਲੋਂ ਖੜੇ ਕੀਤੇ ਜਾਣ ਵਾਲੇ ਉਮੀਦਵਾਰਾਂ ਦੇ ਨਾਵਾਂ ਤੇ ਟਿੱਕੀਆਂ ਹੋਈਆਂ ਹਨ ।
ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਕਮੇਟੀ ਦਾ ਜਰਨਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 12 ਵਜੇ ਆਰੰਭ ਹੋਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੋਣ ਵਾਲੇ ਜਨਰਲ ਇਜਲਾਸ ਵਿੱਚ ਅਰਦਾਸ ਉਪਰੰਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਾਰਵਾਈ ਨੂੰ ਆਰੰਭ ਕਰਦੇ ਹੋਏ ਸ਼ੋਕ ਮਤੇ ਪੜਨਗੇ ।
ਜਿਸ ਤੋਂ ਉਪਰੰਤ ਜਨਰਲ ਇਜਲਾਸ ਵਿੱਚ ਅਹੁਦੇਦਾਰਾਂ ਦੀ ਚੋਣ ਲਈ ਮੈਂਬਰਾਂ ਨੂੰ ਭੇਜੇ ਗਏ ਸੱਦਾ ਪੱਤਰ ਦੀ ਪ੍ਰਕਿਰਿਆ ਸਕੱਤਰ ਵੱਲੋਂ ਆਰੰਭ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨਗੀ ਦੇ ਉਮੀਦਵਾਰ ਲਈ ਨਾਮ ਪੇਸ਼ ਕੀਤਾ ਜਾਏਗਾ ਜੇਕਰ ਕੋਈ ਕਿਸੇ ਹੋਰ ਪਾਰਟੀ ਜਾਂ ਵਿਰੋਧੀ ਧਿਰ ਦਾ ਉਮੀਦਵਾਰ ਹੋਵੇਗਾ ਤਾਂ ਉਸਦੇ ਨਾਮ ਦੀ ਵੀ ਪੇਸ਼ਕਸ਼ ਵਿਰੋਧੀ ਧਿਰ ਵੱਲੋਂ ਕੀਤੀ ਜਾਵੇਗੀ। ਜੇਕਰ ਵਿਰੋਧੀ ਧਿਰ ਵੱਲੋਂ ਕਿਸੇ ਵੀ ਨਾਮ ਦੀ ਕੋਈ ਪੇਸ਼ਕਸ਼ ਨਾ ਹੋਈ ਤਾਂ ਸਰਬ ਸੰਮਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਵੀ ਜਿੱਤ ਹੋਵੇਗੀ । ਉਪਰੰਤ ਬਾਕੀ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੋਵੇਗੀ ।
ਸੰਵਿਧਾਨ ਦੇ ਮੁਤਾਬਿਕ ਮੁਕੰਮਲ ਹੁੰਦੀ ਹੈ ਚੋਣ ਪ੍ਰਕਿਰਿਆ -ਡਾ ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਵਿਧੀ ਵਿਧਾਨ ਅਨੁਸਾਰ ਹੁੰਦਾ ਹੈ। ਉਹਨਾਂ ਕਿਹਾ ਕਿ ਸਾਰੀ ਪ੍ਰਕਿਰਿਆ ਸੰਵਿਧਾਨ ਦੇ ਮੁਤਾਬਿਕ ਮੁਕੰਮਲ ਕੀਤੀ ਜਾਂਦੀ ਹੈ। ਪਾਰਟੀ ਆਪਣੇ ਉਮੀਦਵਾਰਾਂ ਦਾ ਨਾਮ ਪੇਸ਼ ਕਰੇਗੀ ਜੇਕਰ ਕੋਈ ਇਸੇ ਵਿਰੋਧੀ ਧਿਰ ਵੱਲੋਂ ਕੋਈ ਨਾਮ ਦੀ ਪੇਸ਼ਕਸ਼ ਹੋਵੇਗੀ ਤਾਂ ਚੋਣ ਪ੍ਰਕਿਰਿਆ ਆਰੰਭ ਹੋਵੇਗੀ। ਨਹੀਂ ਤਾਂ ਜੈਕਾਰਿਆਂ ਦੀ ਗੂੰਜ ਵਿੱਚ ਚੋਣ ਮੁਕੰਮਲ ਹੁੰਦੀ ਹੈ । ਉਹਨਾਂ ਕਰਕੇ ਮੈਂਬਰ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਆਪਣੇ ਉਮੀਦਵਾਰਾਂ ਦਾ ਨਾਮ ਪੇਸ਼ ਕਰਨਗੇ ਜਿਸ ਤੇ ਸੰਬੰਧਿਤ ਨਾਮ ਉਪਰ ਹੋਰਨਾ ਮੈਂਬਰਾਂ ਵੱਲੋਂ ਤਾਈਦ ਤੇ ਤਾਈਦ ਮਜੀਦ ਕੀਤੀ ਜਾਵੇਗੀ ।ਜੇਕਰ ਕੋਈ ਹੋਰ ਚੋਣ ਵਿੱਚ ਹਿੱਸਾ ਲੈਣਾ ਚਾਹਵੇਗਾ ਤਾਂ ਉਸ ਲਈ ਵੀ ਇਸੇ ਤਰ੍ਹਾਂ ਪ੍ਰਕਿਰਿਆ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੈਂਬਰਾਂ ਦੀ ਰਾਏ ਹਾਸਿਲ ਕੀਤੀ ਹੈ ਅਤੇ ਕੰਮ ਕਾਜ ਵਿੱਚ ਕਮੀਆਂ ਅਤੇ ਸੁਧਾਰ ਸਬੰਧੀ ਵੀ ਰਾਏ ਹਾਸਿਲ ਕੀਤੀ ਹੈ ਹੁਣ ਜੋ ਵੀ ਮੈਂਬਰਾਂ ਦੀ ਰਾਏ ਹੋਈ ਹੈ ਉਸ ਅਨੁਸਾਰ ਹੀ ਅਹੁਦੇਦਾਰਾਂ ਦੇ ਲਈ ਪਾਰਟੀ ਆਪਣੇ ਉਮੀਦਵਾਰਾਂ ਦਾ ਨਾਮ ਪੇਸ਼ ਕਰੇਗੀ ।