ਖਾਲਸਾ ਕਾਲਜ ਵੈਟਰਨਰੀ ਵਿਖੇ ਵਾਈਟ ਕੋਟ ਸਮਾਗਮ ਕਰਵਾਇਆ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਬੈਚਲਰ ਆਫ਼ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ (ਬੀਵੀਐੱਸਸੀ ਐਂਡ ਏਐੱਚ) ਦੇ ਪਹਿਲੇ ਸਾਲ ֹਚ ਨਵੇਂ ਦਾਖ਼ਲ ਹੋਏ ਵਿਿਦਆਰਥੀਆਂ ਲਈ
Publish Date: Tue, 17 Nov 2026 06:29 PM (IST)
Updated Date: Tue, 17 Nov 2026 06:30 PM (IST)
ਵਾਈਟ ਕੋਟ ਵਿਸ਼ਵਾਸ, ਦਇਆ ਅਤੇ ਪੇਸ਼ੇਵਰ ਜ਼ਿੰਮੇਵਾਰੀ ਦਾ ਪ੍ਰਤੀਕ : ਡਾ. ਹਰੀਸ਼ ਵਰਮਾ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਬੈਚਲਰ ਆਫ਼ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ (ਬੀਵੀਐੱਸਸੀ ਐਂਡ ਏਐੱਚ) ਦੇ ਪਹਿਲੇ ਸਾਲ ֹਚ ਨਵੇਂ ਦਾਖ਼ਲ ਹੋਏ ਵਿਿਦਆਰਥੀਆਂ ਲਈ ‘ਵਾਈਟ ਕੋਟ’ ਸਮਾਰੋਹ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਅਗਵਾਈ ਹੇਠ ਕਰਵਾਇਆ ਇਹ ਸਮਾਰੋਹ ਵਿਿਦਆਰਥੀਆਂ ਦੇ ਵੈਟਰਨਰੀ ਕਿੱਤੇ ’ਚ ਪ੍ਰਵੇਸ਼ ਦੀ ਸ਼ੁਰੂਆਤ ਦਾ ਪ੍ਰਤੀਕ ਸੀ। ਇਸ ਮੌਕੇ ਵਿਿਦਆਰਥੀਆਂ ਨੂੰ ਦਇਆ, ਇਮਾਨਦਾਰੀ, ਅਨੁਸ਼ਾਸਨ, ਪੇਸ਼ੇਵਰ ਨੈਤਿਕਤਾ ਅਤੇ ਪਸ਼ੂ ਭਲਾਈ ਪ੍ਰਤੀ ਸਮਰਪਣ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਪ੍ਰਿੰ: ਡਾ. ਵਰਮਾ ਨੇ ਨਵੇਂ ਵਿਿਦਆਰਥੀਆਂ ਨੂੰ ਅਕਾਦਮਿਕ ਖੇਤਰ ’ਚ ਉੱਤਮਤਾ ਹਾਸਲ ਕਰਨ, ਪੇਸ਼ੇਵਰ ਅਨੁਸ਼ਾਸਨ ਬਣਾਈ ਰੱਖਣ ਅਤੇ ਵੈਟਰਨਰੀ ਕਿੱਤੇ ਦੇ ਮਾਣ—ਸਨਮਾਨ ਅਤੇ ਕਦਰਾਂ—ਕੀਮਤਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਵਿਿਦਆਰਥੀਆਂ ਨੂੰ ਆਪਣੀ ਪੜ੍ਹਾਈ ਅਤੇ ਪੇਸ਼ੇਵਰ ਜੀਵਨ ’ਚ ਪੂਰੀ ਲਗਨ, ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਵਾਈਟ ਕੋਟ ਦੀ ਪਵਿੱਤਰਤਾ ਅਤੇ ਮਾਣ ਨੂੰ ਕਾਇਮ ਰੱਖਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਦੇ ਸਨਮਾਨ ਨੂੰ ਕਦੇ ਵੀ ਘੱਟਣ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਪਣੇ ਗਿਆਨ ’ਤੇ ਵਿਸ਼ਵਾਸ ਰੱਖੋ ਅਤੇ ਹਰੇਕ ਕੰਮ ਪੂਰੀ ਇਮਾਨਦਾਰੀ ਨਾਲ ਕਰੋ। ਉਨ੍ਹਾਂ ਕਿਹਾ ਕਿ ਇਹ ਪਹਿਲਾ ਪਵਿੱਤਰ ਪੇਸ਼ੇਵਰ ਸਮਾਰੋਹ ਹੈ, ਜਿਸ ਦੀ ਸੰਪੂਰਨਤਾ ਪੰਜ ਸਾਲ ਛੇ ਮਹੀਨਿਆਂ ਬਾਅਦ ਡਿਗਰੀ ਪੂਰੀ ਹੋਣ ’ਤੇ ਸਹੁੰ ਚੁੱਕ ਸਮਾਰੋਹ ਨਾਲ ਹੋਵੇਗੀ। ਇਸ ਮੌਕੇ ਵਿਭਾਗ ਮੁਖੀ ਡਾ. ਅਵਿਨਾਸ਼ ਪਾਟਿਲ ਅਤੇ ਪਹਿਲੇ ਸਾਲ ਦੇ ਵਿਿਦਆਰਥੀਆਂ ਦੇ ਕਲਾਸ ਇੰਚਾਰਜ ਨੇ ਕਿਹਾ ਕਿ ਵਾਈਟ ਕੋਟ ਸਿਰਫ਼ ਇਕ ਪੇਸ਼ੇਵਰ ਪਹਿਰਾਵਾ ਨਹੀਂ, ਸਗੋਂ ਵਿਸ਼ਵਾਸ, ਮਾਣ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ।ਉਨ੍ਹਾਂ ਵਿਿਦਆਰਥੀਆਂ ਨੂੰ ਇਸ ਕੋਟ ਦੇ ਅਸਲ ਮਹੱਤਵ ਨੂੰ ਸਮਝਣ ਅਤੇ ਪ੍ਰਮਾਤਮਾ, ਪਸ਼ੂਆਂ, ਪਸ਼ੂ ਮਾਲਕਾਂ ਅਤੇ ਸਮਾਜ ਵੱਲੋਂ ਉਨ੍ਹਾਂ ’ਤੇ ਕੀਤੇ ਗਏ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਸਥਾਰ ਸਿੱਖਿਆ ਵਿਭਾਗ ਮੁਖੀ ਡਾ. ਐੱਸਕੇ ਕੰਸਲ ਨੇ ਕਿਹਾ ਕਿ ਪਸ਼ੂ ਆਪਣੇ ਦਰਦ ਅਤੇ ਤਕਲੀਫ਼ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਦੀ ਦੇਖਭਾਲ, ਸੁਰੱਖਿਆ ਅਤੇ ਤੰਦਾਂਸਤੀ ਦੀ ਜ਼ਿੰਮੇਵਾਰੀ ਵੈਟਰਨਰੀ ਡਾਕਟਰਾਂ ’ਤੇ ਹੁੰਦੀ ਹੈ।ਇਸ ਮੌਕੇ ਫਿਜ਼ੀਓਲੋਜੀ ਵਿਭਾਗ ਮੁਖੀ ਡਾ. ਨਰੇਸ਼ ਕੁਮਾਰ ਨੇ ਕਿਹਾ ਕਿ ਵਾਈਟ ਕੋਟ ਸਿਰਫ਼ ਪਹਿਚਾਣ ਦਾ ਪਹਿਰਾਵਾ ਨਹੀਂ, ਸਗੋਂ ਅਜਿਹੀ ਜ਼ਿੰਮੇਵਾਰੀ ਹੈ, ਜਿਸ ਨੂੰ ਪੂਰੇ ਪੇਸ਼ੇਵਰ ਜੀਵਨ ਦੌਰਾਨ ਨਿਭਾਉਣਾ ਲਾਜ਼ਮੀ ਹੈ। ਇਸ ਮੌਕੇ ਡਾ. ਹਰਲੀਨ ਕੌਰ ਨੇ ਮੰਚ ਸੰਚਾਲਨ ਦੌਰਾਨ ਧੰਨਵਾਦ ਮਤਾ ਪੇਸ਼ ਕੀਤਾ।ਇਸ ਮੌਕੇ ਡਾ. ਮਨਬੀਰ ਸਿੰਘ, ਡਾ. ਨੀਲੋਫ਼ਰ, ਡਾ. ਆਸ਼ੂਤੋਸ਼, ਡਾ. ਸੁਸ਼ਮਿਤਾ ਤਿਵਾੜੀ, ਡਾ. ਵੈਸ਼ਾਲੀ, ਡਾ. ਗੁਰਜੀਤ ਕੌਰ, ਡਾ. ਸਿਮਰਨਜੋਤ ਕੌਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।