ਤਿੰਨ ਹਫਤਿਆਂ ਬਾਅਦ ਮੁੜ ਪਾਣੀ ਦੀ ਲੀਕੇਜ, ਲੋਕ ਪਰੇਸ਼ਾਨ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਹਲਕਾ ਪੂਰਬੀ ਦੇ ਇਲਾਕਾ ਕ੍ਰਿਸ਼ਨਾ ਨਗਰ ਵਾਰਡ 24 ਦੇ ਮੇਨ ਬਜ਼ਾਰ ’ਚ ਲਗਾਤਾਰ ਚੱਲ ਰਹੀ ਪਾਣੀ ਦੀ ਲੀਕੇਜ਼ ਲੋਕਾਂ ਵੱਲੋਂ ਬਾਰ-ਬਾਰ ਕਹਿਣ ਤੇ 30 ਸਤੰਬਰ ਨੂੰ ਠੀਕ ਕਰਨ ਨਾਲ
Publish Date: Mon, 26 Oct 2026 04:13 PM (IST)
Updated Date: Mon, 26 Oct 2026 04:16 PM (IST)
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਹਲਕਾ ਪੂਰਬੀ ਦੇ ਇਲਾਕਾ ਕ੍ਰਿਸ਼ਨਾ ਨਗਰ ਵਾਰਡ 24 ਦੇ ਮੇਨ ਬਜ਼ਾਰ ’ਚ ਲਗਾਤਾਰ ਚੱਲ ਰਹੀ ਪਾਣੀ ਦੀ ਲੀਕੇਜ਼ ਲੋਕਾਂ ਵੱਲੋਂ ਬਾਰ-ਬਾਰ ਕਹਿਣ ਤੇ 30 ਸਤੰਬਰ ਨੂੰ ਠੀਕ ਕਰਨ ਨਾਲ ਪੀਣ ਵਾਲੇ ਗੰਦੇ ਪਾਣੀ ਅਤੇ ਰਾਹਗੀਰਾਂ ਨੂੰ ਬਜ਼ਾਰ ’ਚ ਭਰੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਿਆ ਜੋ ਬਹੁਤੇ ਸਮੇਂ ਤੱਕ ਬਰਕਰਾਰ ਨਾ ਰਿਹਾ। ਠੇਕੇਦਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ 18 ਅਕਤੂਬਰ ਨੂੰ ਲੀਕੇਜ਼ ਫਿਰ ਉਸੇ ਜਗ੍ਹਾ ਤੋਂ ਸ਼ੁਰੂ ਹੋ ਗਈ ਜੋ ਅਜੇ ਤੱਕ ਜਾਰੀ ਹੈ। ਜਿਸ ਨੂੰ ਨਿਗਮ ਠੇਕੇਦਾਰ ਵੱਲੋਂ ਦਰੁਸਤ ਨਹੀ ਕਰਵਾਇਆ ਗਿਆ। ਆਸਪਾਸ ਦੇ ਮਜਬੂਰ ਲੋਕ ਅਤੇ ਬੱਚੇ ਗੰਦਾ ਪਾਣੀ ਪੀਣ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਉਥੇ ਉਕਤ ਸਮੱਸਿਆ ਤੋਂ ਰਾਹਗੀਰ ਵੀ ਪ੍ਰੇਸ਼ਾਨ ਹਨ। ਕੁਲਦੀਪ ਸਿੰਘ, ਯਾਦਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਹੰਸ ਰਾਜ, ਸੁਰਿੰਦਰ ਸਿੰਘ, ਤਜਿੰਦਰਪਾਲ ਸਿੰਘ ਆਦਿ ਨੇ ਕਿਹਾ ਕਿ 30 ਸਤੰਬਰ ਨੂੰ ਠੇਕੇਦਾਰ ਦੇ ਮੁਲਾਜ਼ਮ ਟਿਕਾਊ ਕੰਮ ਕਰਨ ਦੀ ਬਜਾਏ ਟਾਕੀਆਂ ਲਪੇਟ ਲੀਪਾ ਪੋਤੀ ਕਰਕੇ ਚਲੇ ਗਏ ਸਨ। ਜਿਸ ਦੀ ਸਜ਼ਾ ਇਲਾਕਾ ਵਾਸੀਆਂ ਨੂੰ ਭੁਗਤਣੀ ਪੈ ਰਹੀ ਹੈ। ਵਾਰਡ ਕੌਂਸਲਰ ਸਤਨਾਮ ਸਿੰਘ ਸਾਬਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਬਜ਼ਾਰ ’ਚ ਵਾਟਰ ਸਪਲਾਈ ਦੀ ਨਵੇਂ ਪਾਈਪ ਪਵਾ ਕੇ ਸਮੱਸਿਆ ਦਾ ਨਿਪਟਾਰਾ ਕੀਤਾ ਜਾਵੇਗਾ, ਜਿਸ ਲਈ ਐਸਟੀਮੇਟ ਤਿਆਰ ਕੀਤਾ ਜਾ ਰਿਹਾ ਹੈ। ਫਿਲਹਾਲ ਛੁਟੀਆਂ ਬਾਅਦ ਲੀਕੇਜ਼ ਠੀਕ ਕਰਵਾਈ ਜਾਵੇਗੀ।