28 ਸਾਲ ਪੁਰਾਣੀ ਮਾਰਕੀਟ ’ਚ ਬਿਲਡਿੰਗ ਦੇ ਵਿਚਕਾਰ ਗੈਪ ’ਚੋਂ ਟਪਕਦਾ ਹੈ ਪਾਣੀ, ਦੁਕਾਨਾਂ ਦੀ ਵਿਕਰੀ ਦੇ ਸਮੇਂ ਕੀਤੇ ਵਾਅਦੇ ਪੂਰੇ ਹੋਣ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਸਥਿਤ ਨਹਿਰੂ ਸ਼ਾਪਿੰਗ ਕੰਪਲੈਕਸ ਮਾਰਕੀਟ ਦੀ ਰੇਨੋਵੇਸ਼ਨ 'ਤੇ ਨਗਰ ਸੁਧਾਰ ਟਰੱਸਟ 1 ਕਰੋੜ ਰੁਪਏ ਖਰਚ ਕਰਨ
Publish Date: Mon, 21 Sep 2026 06:48 PM (IST)
Updated Date: Mon, 21 Sep 2026 06:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਸਥਿਤ ਨਹਿਰੂ ਸ਼ਾਪਿੰਗ ਕੰਪਲੈਕਸ ਮਾਰਕੀਟ ਦੀ ਰੇਨੋਵੇਸ਼ਨ ਤੇ ਨਗਰ ਸੁਧਾਰ ਟਰੱਸਟ 1 ਕਰੋੜ ਰੁਪਏ ਖਰਚ ਕਰਨ ਜਾ ਰਿਹਾ ਹੈ। ਇਸ ਵਿਚ ਮਲਟੀਲੈਵਲ ਪਾਰਕਿੰਗ, ਬਿਲਡਿੰਗ, ਬਾਥਰੂਮ ਰੇਨੋਵੇਟ ਕੀਤੇ ਜਾਣਗੇ। ਮਾਰਕੀਟ ਵਿਚ ਚਾਰ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਲਗਾਏ ਜਾਣਗੇ। ਇਸ ਲਈ ਲਗਾਇਆ ਗਿਆ ਟੈਂਡਰ 24 ਸਤੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਜਿਸ ਵਿਚ ਟੈਂਡਰ ਪ੍ਰਕਿਿਰਆ ਦੀਆਂ ਜ਼ਰੂਰੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਵਰਕ ਆਰਡਰ ਜਾਰੀ ਹੋਣਗੇ। ਟਰੱਸਟ ਨੇ ਇਹ ਸਾਰੇ ਕੰਮ ਤਿੰਨ ਮਹੀਨਿਆਂ ਵਿਚ ਪੂਰੇ ਕਰਵਾਉਣ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਟਰੱਸਟ ਨੇ ਹੋਰ ਯੋਜਨਾਵਾਂ ਮਾਲ ਮੰਡੀ ਸਕੀਮ, ਗੁਰੂ ਤੇਗ ਬਹਾਦਰ ਸਕੀਮ, ਭਾਈ ਗੁਰਦਾਸ ਜੀ ਨਗਰ ਸਕੀਮ ਦੇ ਵਿਕਾਸ ਤੇ ਵੀ ਦੋ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ, ਜਿਸ ਵਿਚ ਸ਼ੁੱਕਰਵਾਰ ਨੂੰ ਟੈਂਡਰ ਖੁੱਲ੍ਹਣਗੇ। ਦੂਜੇ ਪਾਸੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮਾਰਕੀਟ ਵਿਚ ਕਾਰੋਬਾਰੀਆਂ ਤੋਂ ਪੁੱਛ ਕੇ ਵਿਕਾਸ ਕਰਵਾਇਆ ਜਾਣਾ ਚਾਹੀਦਾ ਹੈ। ਇਸ ਨਾਲ ਮਾਰਕੀਟ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕੰਮ ਹੋਵੇਗਾ, ਉੱਥੇ ਮਾਰਕੀਟ ਨੂੰ ਰੈਗੂਲਰ ਮੇਂਟੇਨ ਕਰਨਾ ਵੀ ਜ਼ਰੂਰੀ ਹੈ। ਸੀਸੀਟੀਵੀ ਕੈਮਰੇ ਵੀ ਲੱਗਣੇ ਚਾਹੀਦੇ ਹਨ : ਵਿਕਾਸ ਨਾਰੰਗ ਨਹਿਰੂ ਸ਼ਾਪਿੰਗ ਕੰਪਲੈਕਸ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਨਾਰੰਗ ਦੇ ਮੁਤਾਬਕ ਨਗਰ ਸੁਧਾਰ ਟਰੱਸਟ ਦੇ ਅਫਸਰਾਂ ਨਾਲ ਤਿੰਨ ਤੋਂ ਚਾਰ ਮੀਟਿੰਗਾਂ ਹੋਈਆਂ ਹਨ, ਜਿਸ ਵਿਚ ਮਾਰਕੀਟ ਦੀਆਂ ਜ਼ਰੂਰਤਾਂ ਬਾਰੇ ਦੱਸਿਆ ਗਿਆ ਹੈ। 400 ਦੇ ਕਰੀਬ ਦੁਕਾਨਾਂ ਵਾਲੀ ਮਾਰਕੀਟ ਵਿਚ ਪੌਣੇ ਦੋ ਸੌ ਦੇ ਕਰੀਬ ਦੁਕਾਨਾਂ ਚੱਲ ਰਹੀਆਂ ਹਨ। ਪਾਸ਼ ਇਲਾਕੇ ਵਿਚ ਬਣਾਈ ਗਈ ਮਾਰਕੀਟ ਦੀ ਮੇਂਟੀਨੈਂਸ ਹੋਣਾ ਜ਼ਰੂਰੀ ਹੈ। ਮਾਰਕੀਟ ਵਿਚ ਇੱਕ ਲਿਫਟ ਲੱਗੀ ਹੈ, ਜੋ ਕਿ ਅਕਸਰ ਬੰਦ ਰਹਿੰਦੀ ਹੈ। ਇਸ ਤੇ ਪਿੱਛੇ ਡੇਢ ਲੱਖ ਰੁਪਏ ਖਰਚ ਕੀਤੇ ਗਏ ਸਨ ਪਰ ਫਿਰ ਤੋਂ ਬੰਦ ਹੋ ਗਈ। ਮਾਰਕੀਟ ਵਿਚ ਇੱਕ ਤੋਂ ਲੈ ਕੇ 30 ਨੰਬਰ ਦੁਕਾਨ ਤੱਕ ਫਰੰਟ ਤੇ ਰੇਨ ਵਾਟਰ ਡਰੇਨੇਜ ਸਿਸਟਮ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਇਸ ਵਿਚ ਡਰੇਨੇਜ ਸਿਸਟਮ ਖਰਾਬ ਹੋਣ ਕਾਰਨ ਛੱਤ ਤੇ ਪਾਣੀ ਖੜ੍ਹਾ ਰਹਿੰਦਾ ਹੈ। ਉੱਥੇ ਬਿਲਡਿੰਗ ਵਿਚ ਜਿੱਥੇ ਵੀ ਗੈਪ ਹੈ, ਉੱਥੇ ਦੁਕਾਨਾਂ ਵਿਚ ਪਾਣੀ ਚਲਾ ਜਾਂਦਾ ਹੈ, ਅਜਿਹੀ ਸਮੱਸਿਆ ਹਰ 9 ਦੁਕਾਨਾਂ ਬਾਅਦ ਆ ਰਹੀ ਹੈ। ਟਰੱਸਟ ਤੋਂ ਮੰਗ ਕੀਤੀ ਹੈ ਕਿ ਪਾਰਕਿੰਗ ਵਿਚ ਬੂਮ ਬੈਰੀਅਰ ਲਗਾਏ ਜਾਣ। ਮਲਟੀਸਟੋਰੀ ਪਾਰਕਿੰਗ ਵਿਚ ਲਾਈਟਾਂ ਲਗਾਉਣ ਅਤੇ ਪੇਂਟ ਕਰਵਾਉਣ ਦੀ ਵੀ ਮੰਗ ਰੱਖੀ ਗਈ ਹੈ। ਇਸ ਮਾਰਕੀਟ ਨੂੰ ਲੈ ਕੇ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਨਹੀਂ ਕੀਤੇ ਗਏ। ਇਸ ਵਿਚ ਸੀਸੀਟੀਵੀ ਕੈਮਰੇ ਵੀ ਲੱਗਣੇ ਚਾਹੀਦੇ ਹਨ ਮਾਰਕੀਟ ਦੀ ਜ਼ਰੂਰਤ ਮੁਤਾਬਕ ਹੋਵੇ ਵਿਕਾਸ : ਜਗਮੋਹਨ ਮਾਰਕੀਟ ਵਿਚ ਕੋਈ ਵੀ ਵਿਕਾਸ ਕਾਰਜ ਜ਼ਰੂਰਤ ਦੇ ਮੁਤਾਬਕ ਕਰਵਾਏ ਜਾਣੇ ਚਾਹੀਦੇ ਹਨ। ਇਸ ਵਿਚ ਮੇਂਟੀਨੈਂਸ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਪਾਰਕਿੰਗ ਦਾ ਠੇਕਾ ਇੱਕ ਸਾਲ ਦੀ ਬਜਾਏ 5 ਜਾਂ 7 ਸਾਲ ਲਈ ਦਿੱਤਾ ਜਾਵੇ ਤਾਂ ਠੇਕੇਦਾਰ ਵੀ ਉਸ ਨੂੰ ਚੰਗੀ ਤਰ੍ਹਾਂ ਮੇਂਟੇਨ ਕਰਕੇ ਰੱਖੇਗਾ। ਕਾਰੋਬਾਰੀਆਂ ਨੇ ਮਹਿੰਗੀਆਂ ਦੁਕਾਨਾਂ ਲਈਆਂ ਹਨ, ਅਜਿਹੇ ਵਿਚ ਮਾਰਕੀਟ ਵਿਚ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਹੀ ਮੇਂਟੀਨੈਂਸ ਰੈਗੂਲਰ ਹੋਣੀ ਚਾਹੀਦੀ ਹੈ। ਇਹ ਮਾਰਕੀਟ ਕਰੀਬ 28 ਸਾਲ ਪੁਰਾਣੀ ਹੈ, ਡਰੇਨੇਜ ਦੀਆਂ ਪਾਈਪਾਂ ਖਰਾਬ ਹੋ ਚੁੱਕੀਆਂ ਹਨ। ਉੱਥੇ ਬਿਲਡਿੰਗ ਵਿੱਚ ਜਿੱਥੇ-ਜਿੱਥੇ ਵੀ ਗੈਪ ਹੈ, ਉੱਥੋਂ ਪਾਣੀ ਟਪਕਦਾ ਹੈ। ਇਨ੍ਹਾਂ ਸਮੱਸਿਆਵਾਂ ਦਾ ਹੱਲ ਹੋਣਾ ਜ਼ਰੂਰੀ ਹੈ। ਮਾਰਕੀਟ ਦੀ ਜ਼ਰੂਰਤ ਦੇ ਮੁਤਾਬਕ ਕਰਾਵਾਂਗੇ ਵਿਕਾਸ : ਐੱਸਈ ਨਗਰ ਸੁਧਾਰ ਟਰੱਸਟ ਵੱਲੋਂ ਮਾਰਕੀਟ ਜਾਂ ਇਲਾਕੇ ਵਾਲਿਆਂ ਦੀਆਂ ਜ਼ਰੂਰਤਾਂ ਪੁੱਛ ਕੇ ਵਿਕਾਸ ਕਰਵਾਇਆ ਜਾ ਰਿਹਾ ਹੈ। ਨਹਿਰੂ ਸ਼ਾਪਿੰਗ ਕੰਪਲੈਕਸ ਦੇ ਕਾਰੋਬਾਰੀਆਂ ਵੱਲੋਂ ਜੋ ਜ਼ਰੂਰਤਾਂ ਧਿਆਨ ਵਿਚ ਲਿਆਂਦੀਆਂ ਜਾਣਗੀਆਂ, ਉਸ ਮੁਤਾਬਕ ਕੰਮ ਕਰਵਾਵਾਂਗੇ। ਉੱਥੇ ਟੈਂਡਰ ਖੁੱਲ੍ਹਣ ਤੋਂ ਬਾਅਦ ਮਾਰਕੀਟ ਵਿਚ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਜਾਣਗੇ।