ਜੀਐੱਨਡੀਯੂ ਨਾਨ-ਟੀਚਿੰਗ ਚੋਣਾਂ ’ਚ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਦੀ ਹੋਈ ਜਿੱਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਚੋਣਾਂ ਵਿਚ ਯੂਨੀਵਰਸਿਟੀ ਕਰਮਚਾਰੀ
Publish Date: Fri, 16 Oct 2026 04:12 PM (IST)
Updated Date: Fri, 16 Oct 2026 04:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਚੋਣਾਂ ਵਿਚ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ‘ਉੱਡਦਾ ਬਾਜ਼’ ਨੇ ਜਿੱਤ ਦਰਜ ਕੀਤੀ ਹੈ। ਹਰਦੀਪ ਸਿੰਘ ਨਾਗਰਾ ਦੂਜੀ ਵਾਰ ਪ੍ਰਧਾਨ ਚੁਣੇ ਗਏ। 860 ਵੋਟਰਾਂ ਵਿਚੋਂ 807 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਦਿਆਂ ਦੂਜੀ ਵਾਰ ਫਰੰਟ ਨੂੰ ਜਿੱਤ ਦਿਵਾਈ। ਨਤੀਜੇ ਦਾ ਐਲਾਨ ਹੁੰਦਿਆ ਨਵ-ਨਿਯੁਕਤ ਪ੍ਰਧਾਨ ਹਰਦੀਪ ਸਿੰਘ ਨੂੰ ਸਮਰਥਕਾਂ ਨੇ ਮੋਢਿਆਂ ’ਤੇ ਚੁੱਕ ਕੇ ਪੂਰੇ ਕੈਂਪਸ ਦਾ ਚੱਕਰ ਲਗਵਾਇਆ ਤੇ ਯੂਨੀਵਰਸਿਟੀ ਦੇ ਸਾਹਮਣੇ ਆਤਿਸ਼ਬਾਜ਼ੀ ਕੀਤੀ। ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਇਸ ਦੌਰਾਨ ਜੀਐਨਡੀਯੂ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਉਮੀਦਵਾਰ ਰਜਨੀਸ਼ ਭਾਰਦਵਾਜ ਨੂੰ 197 ਵੋਟਾਂ ਦੇ ਫਰਕ ਨਾਲ ਹਰਾਇਆ। ਪ੍ਰਧਾਨ ਬਣੇ ਨਾਗਰਾ ਨੂੰ ਜਿੱਥੇ 490 ਵੋਟਾਂ ਪਈਆਂ ਉਥੇ ਭਾਰਦਵਾਜ ਨੂੰ 293 ਵੋਟਾਂ ਮਿਲੀਆਂ। ਸੀਨੀਅਰ ਉਪ-ਪ੍ਰਧਾਨ ਪ੍ਰਗਟ ਸਿੰਘ ਨੂੰ ਇਸ ਦੌਰਾਨ 493 ਅਤੇ ਗੁਲਾਬ ਦੇ ਫੁੱਲ ਚੋਣ ਨਿਸ਼ਾਨ ਵਾਲੇ ਉਮੀਦਵਾਰ ਕੁਲਜਿੰਦਰ ਸਿੰਘ ਬੱਲ ਨੂੰ 297 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਉਪ-ਪ੍ਰਧਾਨ ਰੇਸ਼ਮ ਸਿੰਘ ਨੂੰ 381 ਵੋਟਾਂ ਮਿਲੀਆਂ ਜਦਕਿ ਗੁਰਮੀਤ ਸਿੰਘ ਬਾਠ 409 ਵੋਟਾਂ ਲੈ ਕੇ ਜੇਤੂ ਰਹੇ। ਇਸ ਦੇ ਨਾਲ ਹੀ ਉੱਡਦਾ ਬਾਜ਼ ਦੇ ਸਕੱਤਰ ਉਮੀਦਵਾਰ ਰਜਿੰਦਰ ਸਿੰਘ ਨੂੰ 521, ਸੰਯੁਕਤ ਸਕੱਤਰ ਗੁਰਪ੍ਰੀਤ ਸਿੰਘ ਦਰਦੀ ਨੂੰ 486, ਸਕੱਤਰ ਪਬਲਿਕ ਰਿਲੇਸ਼ਨ ਚਰਨਜੀਤ ਸਿੰਘ ਨੂੰ 429 ਅਤੇ ਖਜ਼ਾਨਚੀ ਹਰਦੀਪ ਸਿੰਘ ਨੂੰ 471 ਵੋਟਾਂ ਨਾਲ ਜਿੱਤ ਮਿਲੀ। ਕਾਰਜਕਾਰੀ ਮੈਂਬਰਾਂ ਵਿਚ ਉੱਡਦਾ ਬਾਜ਼ ਦੇ ਸਾਰੇ ਮੈਂਬਰਾਂ ਨੂੰ ਜਿੱਤ ਮਿਲੀ। ਇਸ ਦੌਰਾਨ ਸਤਨਾਮ ਸਿੰਘ ਨੂੰ 484, ਹਿੰਦਰ ਕੁਮਾਰ ਸ਼ਰਮਾ ਨੂੰ 482, ਹਰੀ ਕਿਸ਼ੋਰ ਮੰਡਲ ਨੂੰ 446, ਕਰਨ ਕਲਿਆਣੀ ਨੂੰ 474, ਕਾਲਾ ਨੂੰ 461, ਨਰੇਸ਼ ਕੁਮਾਰ ਨੂੰ 483, ਭੋਮਾ ਰਾਮ ਨੂੰ 517, ਮੋਹਨਦੀਪ ਸਿੰਘ ਨੂੰ 483, ਮਨਜਿੰਦਰ ਸਿੰਘ ਨੂੰ 470, ਰਛਪਾਲ ਸਿੰਘ ਗਿੱਲ ਨੇ 484 ਵੋਟਾਂ ਲੈ ਕੇ ਮੈਂਬਰ ਵਜੋਂ ਜਿੱਤ ਦਰਜ ਕੀਤੀ ਹੈ।