ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਪੰਜਾਬ ਦੌਰਾ: ਬਾਬਾ ਬਕਾਲਾ ਸਾਹਿਬ ਕਾਨਫਰੰਸ ਤੇ ਉਮਰਾ ਨੰਗਲ ਵਿਖੇ 'ਕਿਸਾਨ ਚੌਪਾਲ' ਰਹੇਗੀ ਖ਼ਾਸ ਖਿੱਚ ਦਾ ਕੇਂਦਰ
ਇਸ ਦੌਰਾਨ ਉਹ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕ ਕੇ ਦੇਸ਼ ਦੀ ਚੜਦੀਕਲਾ ਦੀ ਅਰਦਾਸ ਕਰਨਗੇ।
Publish Date: Fri, 28 Aug 2026 11:22 AM (IST)
Updated Date: Fri, 28 Aug 2026 11:27 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ। ‘ਰੱਖੜ ਪੁੰਨਿਆ’ ਦੇ ਇਤਿਹਾਸਕ ਮੌਕੇ ’ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਪੰਜਾਬ ਦੇ ਇੱਕ ਦਿਨਾਂ ਦੌਰੇ ’ਤੇ ਰਹਿਣਗੇ।
ਇਸ ਦੌਰਾਨ ਉਹ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕ ਕੇ ਦੇਸ਼ ਦੀ ਚੜਦੀਕਲਾ ਦੀ ਅਰਦਾਸ ਕਰਨਗੇ।
ਭਾਰਤੀ ਜਨਤਾ ਪਾਰਟੀ ਦੀ ‘ਰੱਖੜ ਪੁੰਨਿਆ’ ਕਾਨਫਰੰਸ ’ਚ ਸੰਬੋਧਨ ਹੋਣਗੇ, ਨਾਲ ਹੀ ਬਾਬਾ ਬਕਾਲਾ ਸਾਹਿਬ ਦੇ ਪਿੰਡ ‘ਉਮਰਾ ਨੰਗਲ’ ਵਿਖੇ ਆਯੋਜਿਤ ਵਿਸ਼ੇਸ਼ ‘ਕਿਸਾਨ ਚੌਪਾਲ’ ’ਚ ਅੰਨਦਾਤਾਵਾਂ ਨਾਲ ਸਿੱਧੀ ਗੱਲਬਾਤ ਵੀ ਕਰਨਗੇ।