ਸਟਾਲਵਾਰਟਸ ਸਕੂਲ ’ਚ ਸਟੈੱਮ ਸਿੱਖਿਆ ’ਤੇ ਦੋ ਰੋਜ਼ਾ ਵਰਕਸ਼ਾਪ ਲੱਗੀ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਟਾਲਵਾਰਟਸ ਵਰਲਡ ਸਕੂਲ ਵਿਚ ਸੀਬੀਐਸਈ ਦੇ ਤਹਿਤ ਸਟੈੱਮ ਸਿੱਖਿਆ 'ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਸਟੈੱਮ (ਵਿਿਗਆਨ, ਤਕਨਾਲੋਜੀ,
Publish Date: Thu, 17 Sep 2026 04:19 PM (IST)
Updated Date: Thu, 17 Sep 2026 04:20 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਟਾਲਵਾਰਟਸ ਵਰਲਡ ਸਕੂਲ ਵਿਚ ਸੀਬੀਐਸਈ ਦੇ ਤਹਿਤ ਸਟੈੱਮ ਸਿੱਖਿਆ ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਸਟੈੱਮ (ਵਿਿਗਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਆਧਾਰਿਤ ਸਿੱਖਿਆ-ਪ੍ਰਣਾਲੀ ਨਾਲ ਜਾਣੂ ਕਰਵਾਉਣਾ ਅਤੇ ਜਮਾਤ ਵਿਚ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਲੋੜੀਂਦੇ ਹੁਨਰ ਵਿਕਸਿਤ ਕਰਨਾ ਸੀ। ਵਰਕਸ਼ਾਪ ਦੇ ਰਿਸੋਰਸ ਪਰਸਨ ਵੰਦਨਾ ਚੋਪੜਾ ਅਤੇ ਰਸਿਕ ਗੁਪਤਾ ਨੇ ਅਧਿਆਪਕਾਂ ਨਾਲ ਸਟੈੱਮ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਸਟੈੱਮ ਸਿਰਫ਼ ਚਾਰ ਵਿਿਸ਼ਆਂ ਦਾ ਸੁਮੇਲ ਨਹੀਂ, ਸਗੋਂ ਵਿਿਦਆਰਥੀਆਂ ਵਿੱਚ ਤਰਕਸ਼ੀਲ ਸੋਚ, ਸਮੱਸਿਆ-ਹੱਲ, ਸਿਰਜਣਾਤਮਕਤਾ, ਨਵੀਨਤਾ, ਸਹਿਯੋਗ ਅਤੇ ਵਿਹਾਰਕ ਸੋਚ ਵਿਕਸਿਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਦੋ ਰੋਜ਼ਾ ਵਰਕਸ਼ਾਪ ਦੌਰਾਨ ਵੱਖ-ਵੱਖ ਕਿਸਮਾਂ ਦੀਆਂ ਮੁਲਾਂਕਣ ਅਤੇ ਮਾਪ-ਤੋਲ ਦੀਆਂ ਰਣਨੀਤੀਆਂ ਤੇ ਵੀ ਚਰਚਾ ਕੀਤੀ ਗਈ। ਅਧਿਆਪਕਾਂ ਨੂੰ ਸਮਝਾਇਆ ਗਿਆ ਕਿ ਵਿਿਦਆਰਥੀਆਂ ਦੀ ਸਿਰਫ਼ ਵਿਸ਼ੇ-ਸੰਬੰਧੀ ਜਾਣਕਾਰੀ ਦਾ ਆਂਕਲਣ ਕਰਨ ਦੀ ਬਜਾਏ ਉਨ੍ਹਾਂ ਦੀ ਸੋਚਣ, ਸਵਾਲ ਪੁੱਛਣ, ਪ੍ਰਯੋਗ ਕਰਨ, ਹੱਲ ਲੱਭਣ ਅਤੇ ਟੀਮ ਵਿਚ ਕੰਮ ਕਰਨ ਦੀ ਸਮਰੱਥਾ ਦਾ ਵੀ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਗਤੀਵਿਧੀ-ਆਧਾਰਿਤ, ਪ੍ਰੋਜੈਕਟ-ਆਧਾਰਿਤ ਅਤੇ ਅਸਲ ਜੀਵਨ ਦੀਆਂ ਸਮੱਸਿਆਵਾਂ ਨਾਲ ਜੁੜੇ ਕੰਮਾਂ ਨੂੰ ਸਿੱਖਿਆ ਦਾ ਹਿੱਸਾ ਬਣਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਇਹ ਵੀ ਸਿਖਾਇਆ ਗਿਆ ਕਿ ਵਿਿਦਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿਚ ਸਰਗਰਮੀ ਨਾਲ ਸ਼ਾਮਲ ਕਰਕੇ ਉਨ੍ਹਾਂ ਨੂੰ ਸਿੱਖਣ ਦਾ ਮਾਧਿਅਮ ਕਿਵੇਂ ਬਣਾਇਆ ਜਾ ਸਕਦਾ ਹੈ। ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਵਿਿਸ਼ਆਂ ਦੀਆਂ ਧਾਰਨਾਵਾਂ ਨੂੰ ਸਰਲ, ਰੌਚਕ ਅਤੇ ਵਿਹਾਰਕ ਢੰਗ ਨਾਲ ਸਮਝਾਉਣ ਦੀਆਂ ਵਿਧੀਆਂ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਅਧਿਆਪਕਾਂ ਨੇ ਖ਼ੁਦ ਵੀ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਨਵੇਂ ਅਨੁਭਵ ਪ੍ਰਾਪਤ ਕੀਤੇ ਅਤੇ ਇਹ ਸਿੱਖਿਆ ਕਿ ਜਮਾਤ ਵਿਚ ਗਤੀਵਿਧੀਆਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਦਿਆਂ ਵਿਿਦਆਰਥੀਆਂ ਵਿਚ ਉਤਸੁਕਤਾ, ਭਾਗੀਦਾਰੀ ਅਤੇ ਸਿੱਖਣ ਦੀ ਰੁਚੀ ਕਿਵੇਂ ਵਿਕਸਿਤ ਕੀਤੀ ਜਾ ਸਕਦੀ ਹੈ। ਰਿਸੋਰਸ ਪਰਸਨ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਟੈੱਮ ਸਿੱਖਿਆ ਨੂੰ ਸਿਰਫ਼ ਵਾਧੂ ਗਤੀਵਿਧੀ ਵਜੋਂ ਨਾ ਵੇਖ ਕੇ ਰੋਜ਼ਾਨਾ ਸਿੱਖਿਆ-ਸਿੱਖਣ ਪ੍ਰਕਿਿਰਆ ਦਾ ਅਨਿੱਖੜਵਾਂ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਸ ਨਾਲ ਵਿਿਦਆਰਥੀ ਕਿਤਾਬੀ ਗਿਆਨ ਨੂੰ ਅਸਲ ਜੀਵਨ ਦੀਆਂ ਸਥਿਤੀਆਂ ਨਾਲ ਜੋੜ ਕੇ ਸਿੱਖ ਸਕਣਗੇ। ਵਿਿਦਆਲਿਆ ਦੀ ਤਰਫ਼ੋਂ ਵਰਕਸ਼ਾਪ ਨੂੰ ਅਧਿਆਪਕਾਂ ਲਈ ਬਹੁਤ ਗਿਆਨਵਰਧਕ ਅਤੇ ਉਪਯੋਗੀ ਦੱਸਿਆ ਗਿਆ। ਇਸ ਮੌਕੇ ਵਿਿਦਆਲਿਆ ਪ੍ਰਬੰਧਨ ਤੇ ਅਧਿਆਪਕਾਂ ਨੇ ਛਭਸ਼ਓ ਦੁਆਰਾ ਆਯੋਜਿਤ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਸਟੈੱਮ ਆਧਾਰਿਤ ਸਿੱਖਿਆ ਨੂੰ ਜਮਾਤ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਉਣ ਦਾ ਸੰਕਲਪ ਲਿਆ।