ਰਾਮ ਤਲਾਈ ਚੌਕ ’ਚ ਖੜ੍ਹੀਆਂ ਕੀਤੀਆਂ ਦੋ ਬੱਸਾਂ ਨੂੰ ਲੱਗੀ ਅੱਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਮ ਤਲਾਈ ਚੌਕ ਨੇੜੇ ਵੀਰਵਾਰ ਦੇਰ ਰਾਤ ਖੜ੍ਹੀਆਂ ਕੀਤੀਆਂ ਨਿੱਜੀ ਕੰਪਨੀ ਦੀਆਂ ਦੋ ਬੱਸਾਂ ਨੂੰ ਅਚਾਨਕ ਅੱਗ ਲੱਗ ਗਈ।
Publish Date: Fri, 02 Oct 2026 07:17 PM (IST)
Updated Date: Fri, 02 Oct 2026 07:19 PM (IST)
ਵੀਰਵਾਰ ਰਾਤ ਪੌਣੇ ਬਾਰਾਂ ਵਜੇ ਹੋਈ ਘਟਨਾ, ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਪਾਇਆ ਅੱਗ ’ਤੇ ਕਾਬੂ ਘਟਨਾ ਦੀ ਜਾਂਚ ਕਰ ਰਹੀ ਪੁਲਿਸ, ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਮ ਤਲਾਈ ਚੌਕ ਨੇੜੇ ਵੀਰਵਾਰ ਦੇਰ ਰਾਤ ਖੜ੍ਹੀਆਂ ਕੀਤੀਆਂ ਨਿੱਜੀ ਕੰਪਨੀ ਦੀਆਂ ਦੋ ਬੱਸਾਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਘਟਨਾ ਦੀ ਜਾਣਕਾਰੀ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਦਸ ਮਿੰਟ ਦੇ ਅੰਦਰ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਪਾਣੀ ਦੀਆਂ ਬੁਛਾਰਾਂ ਨਾਲ ਡੇਢ ਤੋਂ ਦੋ ਘੰਟੇ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ। ਫਿਲਹਾਲ ਘਟਨਾ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ। ਸ਼ਰਾਰਤੀ ਅਨਸਰਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਰਾਮ ਤਲਾਈ ਚੌਕ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਸ਼ਕਤੀ ਬੱਸ ਸਰਵਿਸ ਦੀਆਂ ਬੱਸਾਂ ਅਕਸਰ ਦਿਨ ਭਰ ਸਵਾਰੀਆਂ ਚੁੱਕਣ ਤੋਂ ਬਾਅਦ ਦੇਰ ਰਾਤ ਇਸੇ ਇਲਾਕੇ ਵਿਚ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ। ਰਾਤ ਪੌਣੇ ਬਾਰਾਂ ਵਜੇ ਤੋਂ ਬਾਅਦ ਕੰਪਨੀ ਦੇ ਕੈਸ਼ੀਅਰ ਬਲਤੇਜ ਸਿੰਘ ਨੇ ਜਦੋਂ ਬੱਸਾਂ ਨੂੰ ਅੱਗ ਲੱਗੀ ਦੇਖੀ ਤਾਂ ਤੁਰੰਤ ਇਸ ਦੀ ਜਾਣਕਾਰੀ ਕੰਪਨੀ ਦੇ ਮਾਲਕ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਹਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਅੱਗ ਇੱਕ ਬੱਸ ਨੂੰ ਲੱਗੀ ਅਤੇ ਦੇਖਦਿਆਂ ਹੀ ਦੇਖਦਿਆਂ ਇਹ ਅੱਗ ਕੁਝ ਹੀ ਦੂਰੀ ਤੇ ਖੜ੍ਹੀ ਦੂਜੀ ਬੱਸ ਨੂੰ ਵੀ ਲੱਗ ਗਈ। ਦੋਵੇਂ ਬੱਸਾਂ ਧੂੰਆਂ-ਧੂੰਆਂ ਕਰਕੇ ਸੜਨ ਲੱਗੀਆਂ। ਲਗਭਗ ਪੰਦਰਾਂ ਤੋਂ ਵੀਹ ਮਿੰਟ ਦੇ ਅੰਦਰ ਫਾਇਰ ਬ੍ਰਿਗੇਡ ਵਿਭਾਗ ਦੀਆਂ ਤਿੰਨ ਗੱਡੀਆਂ ਘਟਨਾ ਸਥਾਨ ਤੇ ਪਹੁੰਚ ਗਈਆਂ ਅਤੇ ਫਾਇਰ ਫਾਈਟਰਾਂ ਨੇ ਪਾਣੀ ਦੀਆਂ ਬੁਛਾਰਾਂ ਮਾਰ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਵੱਡੀ ਮੁਸ਼ੱਕਤ ਤੋਂ ਬਾਅਦ ਡੇਢ ਤੋਂ ਦੋ ਘੰਟੇ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ ਗਿਆ। ਕੰਪਨੀ ਦੇ ਕਰਮਚਾਰੀਆਂ ਨੇ ਸ਼ੱਕ ਜਤਾਇਆ ਹੈ ਕਿ ਇਸ ਘਟਨਾ ਵਿਚ ਕਿਸੇ ਸ਼ਰਾਰਤੀ ਦਾ ਹੱਥ ਹੋ ਸਕਦਾ ਹੈ। ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।