ਬੀਬੀ ਸੱਤਿਆ ਰਾਣੀ ਮਜੀਠਾ ਦੀ ਯਾਦ ’ਚ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਬੀਬੀ ਸੱਤਿਆ ਰਾਣੀ ਮਜੀਠਾ ਧਰਮ ਪਤਨੀ ਕਾਮਰੇਡ ਚਰਨਜੀਤ ਮਜੀਠਾ ਪ੍ਰਧਾਨ ਸੀਟੂ ਅੰਮ੍ਰਿਤਸਰ ਤੇ ਜ਼ਿਲ੍ਹਾ ਸਕੱਤਰ ਸੀਪੀਆਈਐਮ ਦੇ ਪਿਛਲੇ ਦਿਨੀ ਹਾਰਟ ਆਟੇਕ ਨਾਲ ਹੋਈ ਮੌਤ ਦੀ ਅੰਤਿਮ ਅਰਦਾਸ ਗੁਰਦੁਆਰਾ
Publish Date: Sat, 03 Oct 2026 04:13 PM (IST)
Updated Date: Sat, 03 Oct 2026 04:13 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਬੀਬੀ ਸੱਤਿਆ ਰਾਣੀ ਮਜੀਠਾ ਧਰਮ ਪਤਨੀ ਕਾਮਰੇਡ ਚਰਨਜੀਤ ਮਜੀਠਾ ਪ੍ਰਧਾਨ ਸੀਟੂ ਅੰਮ੍ਰਿਤਸਰ ਤੇ ਜ਼ਿਲ੍ਹਾ ਸਕੱਤਰ ਸੀਪੀਆਈਐਮ ਦੇ ਪਿਛਲੇ ਦਿਨੀ ਹਾਰਟ ਆਟੇਕ ਨਾਲ ਹੋਈ ਮੌਤ ਦੀ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਕਾਹਨ ਸਿੰਘ ਜੀ ਮਜੀਠ ਵਿਖੇ ਕੀਤੀ ਗਈ। ਘਰ ਭੋਗ ਪਾਉਣ ਉਪਰਾਂਤ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ, ਉਪਰੰਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਸੀਟੂ ਨਾਲ ਸੰਬੰਧਤ ਸਾਥੀ ਕਾਮਰੇਡ ਸੁੱਚਾ ਸਿੰਘ ਅਜਨਾਲਾ ਸੂਬਾ ਮੀਤ ਪ੍ਰਧਾਨ ਸੀਟੂ, ਕਾਮਰੇਡ ਕਿਰਪਾ ਰਾਮ,ਤਰਸੇਮ ਟਪਿਆਲਾ, ਗੁਰਦੀਪ ਸਿੰਘ ਬਾਬਾ ਬਕਾਲਾ, ਸੁਖਦੇਵ ਬਰੀਕੀ, ਸਰੋਜ ਬਾਲਾ ਸੂਬਾ ਪ੍ਰਧਾਨ, ਰਘਬੀਰ ਕੌਰ ਸੂਬਾ ਵਿੱਤ ਸਕੱਤਰ ਆਸ਼ਾ ਵਰਕਰ ਤੇ ਫਸੀਲੀਟੇਟਰ ਯੂਨੀਅਨ, ਪੂਜਾ ਰਾਣੀ, ਰੇਨੂ ਵੈਦ, ਵਿਜੇ ਕੁਮਾਰ, ਜਸਵੰਤ ਸਿੰਘ, ਪ੍ਰਤਾਪ ਸਿੰਘ ਖਾਪੜ ਖੇੜੀ, ਜਗੀਰ ਸਿੰਘ ਬੈਂਕ, ਭਗਵੰਤ ਸਿੰਘ ਪ੍ਰਧਾਨ ਨਗਰ ਨਿਗਮ, ਕੂਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਰਣਜੀਤ ਸਿੰਘ ਬੱਲ, ਸਵਿੰਦਰ ਸਿੰਘ ਮੀਰਾਂਕੋਟ, ਐਡਵੋਕੇਟ ਕੰਵਲਜੀਤ ਕੌਰ, ਮਨਦੀਪ ਕੌਰ,ਸਵਿੰਦਰ ਸੰਧੂ, ਬਖਤਾਵਰ ਸਿੰਘ, ਬਲਦੇਵ ਸਿੰਘ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਜਸਬੀਰ ਸਿੰਘ ਝਬਾਲ, ਦਰਸ਼ਨ ਸਿੰਘ, ਗੁਰਨਾਮ ਸਿੰਘ ਤਲਵੰਡੀ, ਸੁਲੱਖਣ ਸਿੰਘ, ਸਤਨਾਮ ਸਿੰਘ ਕਲੇਰ, ਚਰਨ ਸਿੰਘ ਅਤੇ ਸੀਪੀਆਈਐਮ ਦੇ ਸੂਬਾ ਸਕੱਤਰ ਮੈਂਬਰ ਮੇਜ਼ਰ ਸਿੰਘ ਭਿੱਖੀਵਿੰਡ, ਨਰਿੰਦਰ ਧੰਜਲ, ਸਮੇਤ ਸਾਰੀ ਜਿ਼ਲ੍ਹਾ ਕਮੇਟੀ ਹਾਜ਼ਰ ਸੀ। ਸ਼ਰਧਾ ਦੇਕੇੈਪਸਨ: ਬੀਬੀ ਸੱਤਿਆ ਰਾਣੀ ਮਜੀਠਾ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ ਮੌਕੇ ਕਾਮਰੇਡ ਚਰਨਜੀਤ ਮਜੀਠਾ,ਕਾਮਰੇਡ ਸੁੱਚਾ ਸਿੰਘ ਅਜਨਾਲਾ ਅਤੇ ਸੰਗਤਾਂ। ਫੁੱਲ ਕਾਮਰੇਡ ਸੁੱਚਾ ਸਿੰਘ ਅਜਨਾਲਾ, ਸੀਪੀਆਈ ਆਗੂ ਮੋਹਨ ਲਾਲ, ਤਾਰਾ ਚੰਦ ਸੈਕਟਰੀ ਬੀਐਸਪੀ, ਜਸਬੀਰ ਸਿੰਘ ਝਬਾਲ ਅਤੇ ਮੇਜਰ ਸਿੰਘ ਭਿੱਖੀ ਪਿੰਡ, ਸੰਬੋਧਨ ਕਰਦਿਆਂ ਸੱਤਿਆ ਰਾਣੀ ਨੂੰ ਸ਼ਹਿਨਸ਼ੀਲ, ਮਿਹਨਤੀ, ਗਰੀਬ ਲੋਕਾਂ ਦੇ ਕੰਮ ਆਉਣ ਵਾਲੀ ਅਤੇ ਆਪਣੇ ਪਰਿਵਾਰ ਨੂੰ ਚੰਗੀ ਸੋਚ ਦੇ ਕੇ ਸਮਾਜ ਵਿੱਚ ਵਿਚਰਨ ਦਾ ਗੁਣ ਦਿੱਤਾ। ਸਾਨੂੰ ਉਨ੍ਹਾਂ ਦਾ ਗੁਣ ਗ੍ਰਹਿਣ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ। ਅੰਤ ਵਿੱਚ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਪਰਿਵਾਰ ਵੱਲੋਂ ਆਏ ਰਿਸ਼ਤੇਦਾਰਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ।