ਨਵਰਾਤਰਿਆਂ ਦੌਰਾਨ ਵਰਤ ਰੱਖਣ ਵਾਲੇ ਆਪਣੀ ਸਿਹਤ ਦਾ ਰੱਖਣ ਧਿਆਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਵਰਾਤਰਿਆਂ ਵਿਚ ਨੌਂ ਦਿਨ ਵਰਤ ਰੱਖਣ ਵਾਲੇ ਇਸ ਦੌਰਾਨ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਅਤੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ।
Publish Date: Fri, 09 Oct 2026 04:15 PM (IST)
Updated Date: Fri, 09 Oct 2026 04:17 PM (IST)
ਸਾਨੂੰ ਚੰਗੀ ਮਾਤਰਾ ’ਚ ਪੌਸ਼ਟਿਕ ਭੋਜਨ ਲੈਣਾ ਚਾਹੀਦਾ : ਦਿਸ਼ਾ ਖੋਸਲਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਵਰਾਤਰਿਆਂ ਵਿਚ ਨੌਂ ਦਿਨ ਵਰਤ ਰੱਖਣ ਵਾਲੇ ਇਸ ਦੌਰਾਨ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਅਤੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਇਹ ਪੰਜ ਗੱਲਾਂ ਨੂੰ ਜਾਣ ਕੇ ਤੁਸੀਂ ਵਰਤ ਸਮਾਪਤ ਹੋਣ ਤੇ ਵੀ ਚੰਗੀ ਸਿਹਤ ਬਣਾਈ ਰੱਖ ਸਕਦੇ ਹੋ। ਇਹ ਪ੍ਰਗਟਾਵਾ ਟਰੈਨਕੁਇਲ ਡਾਇਟ ਕਲੀਨਿਕ ਦੇ ਫਾਊਂਡਰ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਗੱਲਬਾਤ ਕਰਦਿਆਂ ਕੀਤਾ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਵਰਤ ਦੇ ਦਿਨਾਂ ਵਿਚ ਜਾਂ ਅਸੀਂ ਬਹੁਤ ਘੱਟ ਖਾਂਦੇ ਹਾਂ ਜਾਂ ਕੁਝ ਖਾਦੇ-ਪੀਂਦੇ ਹੀ ਨਹੀਂ ਅਤੇ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਹਾਂ। ਅਜਿਹੇ ਵਿਚ ਸਾਨੂੰ ਚੰਗੀ ਮਾਤਰਾ ਵਿਚ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ। ਅਧਿਆਤਮਿਕ ਹੋਣਾ ਚੰਗੀ ਗੱਲ ਹੈ, ਪਰ ਆਪਣੇ ਸਰੀਰ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਇਸ ਲਈ ਵਰਤ ਦੇ ਦਿਨਾਂ ਵਿਚ ਖਾਣ ਦੇ ਕੁਝ ਜ਼ਰੂਰੀ ਤਰੀਕਿਆਂ ਨੂੰ ਅਪਨਾਓ। ਉਦਾਹਰਨ ਲਈ ਇਕ ਦਿਨ ਵਿਚ ਦੋ ਗਲਾਸ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਡਰਾਈ ਫਰੂਟਸ, ਫਲ, ਖੀਰ ਆਦਿ ਵੀ ਇਕ ਬਿਹਤਰ ਵਿਕਲਪ ਹੋ ਸਕਦਾ ਹੈ। ਇਸ ਤੋਂ ਇਲਾਵਾ ਗਾੜੀ ਮਿੱਠੀ ਜਾਂ ਨਮਕੀਨ ਲੱਸੀ ਵੀ ਲੈ ਸਕਦੇ ਹੋ। ਟੋਫੂ ਜਾਂ ਪਨੀਰ ਵੀ ਵਧੀਆ ਵਿਕਲਪ ਹੈ। ਬਾਕਸ ਤਲੇ ਹੋਏ ਆਲੂ ਖਾਣਾ ਸਿਹਤ ਲਈ ਫਾਇਦੇਮੰਦ ਨਹੀਂ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਦੂਸਰਾ ਟਿਪਸ ਇਹ ਹੈ ਕਿ ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਵਰਤ ਦੇ ਦੌਰਾਨ ਤਲੇ ਹੋਏ ਆਲੂ ਖਾਣਾ ਪਸੰਦ ਕਰਦੇ ਹਨ, ਪਰ ਇਹ ਤੁਹਾਡੀ ਸਿਹਤ ਲਈ ਬਹੁਤਾ ਫਾਇਦੇਮੰਦ ਨਹੀਂ ਹੈ। ਇਸ ਲਈ ਆਲੂ ਦੀ ਬਜਾਏ ਤੁਸੀਂ ਸਿਰਫ਼ ਦੂਜਾ ਵਿਕਲਪ ਚੁਣ ਸਕਦੇ ਹੋ। ਤੁਸੀਂ ਉਬਲੇ ਹੋਏ ਆਲੂ ਨੂੰ ਛੋਟੇ ਟੁਕੜਿਆਂ ਵਿਚ ਕੱਟ ਕੇ ਅਜਿਹਾ ਕਰ ਸਕਦੇ ਹੋ। ਇਸ ਨੂੰ ਟੁਕੜਿਆਂ ਵਿਚ ਕੱਟੋ, ਫਿਰ ਇਸ ਵਿਚ ਥੋੜ੍ਹੀ ਜਿਹੀ ਹਰੀ ਚਟਨੀ ਜਾਂ ਇਮਲੀ ਦੀ ਚਟਨੀ ਪਾਓ। ਨਿੰਬੂ ਰਸ, ਨਮਕ, ਕਾਲੀ ਮਿਰਚ ਆਦਿ ਪਾ ਕੇ ਚੰਗੀ ਤਰ੍ਹਾਂ ਮਿਲਾਓ। ਪਨੀਰ ਦੀਆਂ ਟਿੱਕੀਆਂ ਜਾਂ ਫਰੂਟ ਚਾਟ ਵੀ ਇਕ ਬਿਹਤਰ ਵਿਕਲਪ ਹੈ। ਆਲੂ ਅਤੇ ਮਖਾਣੇ ਨੂੰ ਕਰਿਸਪੀ ਬਣਾਉਣ ਲਈ ਇਕੱਠੇ ਥੋੜਾ ਜਿਹਾ ਤੇਲ ਪਾਓ ਅਤੇ ਮਿਕਸ ਕਰੋ। ਜੇ ਤੁਸੀਂ ਚਾਹੋ ਇਸ ਵਿਚ ਪਨੀਰ, ਟੋਫੂ ਜਾਂ ਸੋਇਆ ਸ਼ਾਮਲ ਕਰੋ। ਇਸ ਚ ਨਿੰਬੂ, ਮਸਾਲੇ ਅਤੇ ਸਿਰਕਾ ਮਿਲਾ ਕੇ ਫਿਰ ਖਾਓ। ਬਾਕਸ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਲਈ ਵੱਖ-ਵੱਖ ਤਿਆਰ ਕਰੋ ਪਕਵਾਨ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਬੱਚਿਆਂ ਦੇ ਲਈ ਕਈ ਵਾਰ ਅਜਿਹਾ ਹੁੰਦਾ ਹੈ ਕਿ ਵੱਡਿਆਂ ਨੂੰ ਦੇਖ ਚੁੱਕੇ ਬੱਚੇ ਵੀ ਵਰਤ ਰੱਖਣ ਦੀ ਜ਼ਿੱਦ ਕਰਦੇ ਹਨ ਅਤੇ ਵਰਤ ਰੱਖ ਲੈਂਦੇ ਹਨ। ਇਸ ਲਈ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਆਲੂਆਂ ਦੀ ਬਜਾਏ ਕਣਕ ਦੀ ਰੋਟੀ ਦਿਓ। ਪਨੀਰ ਅਤੇ ਕਣਕ ਦੇ ਆਟੇ ਨੂੰ ਮਿਲਾ ਕੇ ਰੋਟੀ ਬਣਾਓ ਅਤੇ ਆਲੂ, ਪਨੀਰ ਜਾਂ ਲੌਕੀ ਦੀ ਸਬਜੀ ਦੇ ਨਾਲ ਹੀ ਖੀਰੇ ਦੇ ਰਾਇਤੇ ਨਾਲ ਉਸ ਨੂੰ ਦਿਓ। ਫਰੂਟ ਸ਼ੇਕ ਜਿਵੇਂ ਐਪਲ ਸ਼ੇਕ, ਆਈਸਕ੍ਰੀਮ ਸ਼ੇਕ ਵੀ ਸਹੀ ਵਿਕਲਪ ਹਨ। ਬੱਚੇ ਫਰੂਟ ਕਰੀਮ ਬਹੁਤ ਪਸੰਦ ਕਰਦੇ ਹਨ। ਬਾਕਸ ਵਰਤ ਰੱਖਣ ਵਾਲੇ ਬਜੁਰਗਾਂ ਲਈ ਖਾਣ-ਪੀਣ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਵੱਡਿਆਂ ਅਤੇ ਬਜ਼ੁਰਗਾਂ ਲਈ ਕਈ ਵਾਰ ਅਜਿਹਾ ਹੁੰਦਾ ਹੈ ਕਿ ਬਜ਼ੁਰਗਾਂ ਪਹਿਲਾਂ ਤੋਂ ਕਰਦੇ ਆ ਰਹੇ ਆਪਣੇ ਵਰਤ ਨੂੰ ਛੱਡਣਾ ਨਹੀਂ ਚਾਹੁੰਦੇ ਹਨ। ਉਸ ਨਾਲ ਉਨ੍ਹਾਂ ਦੀ ਆਸਥਾ ਹੁੰਦੀ ਹੈ ਕਿ ਉਹ ਆਪਣੀ ਵਧਦੀ ਉਮਰ ਤੱਕ ਦੇ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰਦਾ ਹੈ। ਪਰ ਇਸ ਉਮਰ ਵਿਚ ਉਨ੍ਹਾਂ ਲਈ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੈ। ਇਹੀ ਗੱਲ ਵੱਡਿਆਂ ਤੇ ਵੀ ਲਾਗੂ ਹੁੰਦੀ ਹੈ। ਇਸ ਦੇ ਨਾਲ ਹੀ ਡਾਈਟ ਚ ਬਹੁਤ ਸਾਰਾ ਦੁੱਧ ਅਤੇ ਪਨੀਰ ਸ਼ਾਮਲ ਕਰੋ। ਇਸ ਦੇ ਨਾਲ ਸਰੀਰਕ ਕਸਰਤ ਵੀ ਜ਼ਰੂਰੀ ਹੈ। ਰਾਤ ਦੇ ਖਾਣੇ ਲਈ ਹਲਕਾ ਭੋਜਨ ਕਰੋ। ਕੈਪਸ਼ਨ : ਡਾਇਟੀਸ਼ੀਅਨ ਦਿਸ਼ਾ ਖੋਸਲਾ।