ਖ਼ੁਫ਼ੀਆ ਜਾਣਕਾਰੀ ਲੀਕ ਕਰਨ ਵਾਲਾ ਤੀਜਾ ਤਸਕਰ ਗ੍ਰਿਫ਼ਤਾਰ,ਆਰਮੀ ਕੈਂਪਾਂ ਦੀਆਂ ਤਸਵੀਰਾਂ ਭੇਜਦਾ ਸੀ ਪਾਕਿਸਤਾਨ ਪੁਲਿਸ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ’ਚ ਸ਼ਾਮਲ ਗਿਰੋਹ ਦੇ ਤੀਜੇ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਤੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ’ਚ ਹੁਣ ਤੱਕ ਕੁੱਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਨੇ ਖਾਸਾ ਆਰਮੀ ਕੈਂਪ, ਪਠਾਨਕੋਟ ਛਾਉਣੀ ਤੇ ਕਈ ਹੋਰ ਫੌਜੀ ਟਿਕਾਣਿਆਂ ਦੀਆਂ ਤਸਵੀਰਾਂ ਆਈਐੱਸਆਈ ਹੈਂਡਲਰ ਨੂੰ ਭੇਜੀਆਂ ਸਨ।
Publish Date: Wed, 26 Aug 2026 09:51 AM (IST)
Updated Date: Wed, 26 Aug 2026 09:52 AM (IST)
ਪੱਤਰ ਪੇ੍ਰਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੁਲਿਸ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ’ਚ ਸ਼ਾਮਲ ਗਿਰੋਹ ਦੇ ਤੀਜੇ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਤੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ’ਚ ਹੁਣ ਤੱਕ ਕੁੱਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਨੇ ਖਾਸਾ ਆਰਮੀ ਕੈਂਪ, ਪਠਾਨਕੋਟ ਛਾਉਣੀ ਤੇ ਕਈ ਹੋਰ ਫੌਜੀ ਟਿਕਾਣਿਆਂ ਦੀਆਂ ਤਸਵੀਰਾਂ ਆਈਐੱਸਆਈ ਹੈਂਡਲਰ ਨੂੰ ਭੇਜੀਆਂ ਸਨ।
ਪੁਲਿਸ ਨੇ ਤੀਜੇ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਚੰਦਨਦੀਪ ਸਿੰਘ ਉਰਫ਼ ਚਾਂਦ ਵਜੋਂ ਕੀਤੀ ਹੈ, ਜੋ ਕਿ ਸਰਾਏ ਅਮਾਨਤ ਖਾਂ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਦਾਉਕੇ ਦਾ ਵਾਸੀ ਹੈ। ਚੰਦਨਦੀਪ ਸਿੰਘ ਵਿਰੁੱਧ ਪਹਿਲਾਂ ਸਰਾਏ ਅਮਾਨਤ ਖਾਂ ਪੁਲਿਸ ਥਾਣੇ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ’ਚ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੁਲਜ਼ਮ ਤੋਂ ਵਪਾਰਕ ਮਾਤਰਾ ’ਚ ਹੈਰੋਇਨ ਬਰਾਮਦ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ। ਪਤਾ ਲੱਗਾ ਹੈ ਕਿ ਮੁਲਜ਼ਮ 25 ਅਗਸਤ, 2025 ਨੂੰ ਜ਼ਮਾਨਤ 'ਤੇ ਰਿਹਾਅ ਹੋ ਗਿਆ ਸੀ ਤੇ ਹੈਰੋਇਨ ਦੀ ਤਸਕਰੀ ਦੁਬਾਰਾ ਸ਼ੁਰੂ ਕਰ ਦਿੱਤੀ ਸੀ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ’ਚ ਰਹਿੰਦੇ ਹੋਏ ਮੁਲਜ਼ਮ ਨੇ ਇਕ ਪਾਕਿਸਤਾਨੀ ਹੈਂਡਲਰ ਨਾਲ ਸੰਪਰਕ ਸਥਾਪਤ ਕੀਤਾ। ਉਸ ਦੇ ਕਹਿਣ 'ਤੇ ਉਸ ਨੇ ਜਾਸੂਸੀ ਕਰਨੀ ਸ਼ੁਰੂ ਕਰ ਦਿੱਤੀ। ਹੈਂਡਲਰ ਨੇ ਉਸ ਨੂੰ ਗੁਰਗਿਆਂ ਨੂੰ ਨਿਯੁਕਤ ਕਰਨ ਤੇ ਉਨ੍ਹਾਂ ਰਾਹੀਂ ਫੌਜੀ ਟਿਕਾਣਿਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ। ਚੰਦਨਦੀਪ ਸਿੰਘ ਨੇ ਬਾਅਦ ’ਚ ਖੇਮਕਰਨ ਦੇ ਵਸਨੀਕ ਅਰਮਾਨ ਸਿੰਘ ਤੇ ਸੰਨੀ ਨਾਲ ਸੰਪਰਕ ਕੀਤਾ। ਉਨ੍ਹਾਂ ਨੂੰ ਪਹਿਲਾਂ ਹੈਰੋਇਨ ਵੇਚਣ ਦਾ ਕੰਮ ਸੌਂਪਿਆ ਗਿਆ ਸੀ। ਛੇ ਮਹੀਨੇ ਪਹਿਲਾਂ ਉਨ੍ਹਾਂ ਨੂੰ ਫੌਜੀ ਟਿਕਾਣਿਆਂ 'ਤੇ ਜਾਸੂਸੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪਤਾ ਲੱਗਾ ਹੈ ਕਿ ਦੋਵਾਂ ਨੇ ਮਾਝਾ ਜ਼ੋਨ ’ਚ ਕਈ ਫੌਜੀ ਟਿਕਾਣਿਆਂ ਦਾ ਦੌਰਾ ਕੀਤਾ ਹੈ ਅਤੇ ਇੱਥੋਂ ਤੱਕ ਕਿ ਆਪਣੇ ਟਿਕਾਣੇ ਪਾਕਿਸਤਾਨ ਭੇਜ ਦਿੱਤੇ ਹਨ। ਮੁਲਜ਼ਮ ਦੇ ਪਿਛਲੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਸੁਰੱਖਿਆ ਏਜੰਸੀਆਂ ਇਕ ਸਾਲ ਪਹਿਲਾਂ ਤੋਂ ਉਨ੍ਹਾਂ ਦੇ ਕਾਲ ਲੋਕੇਸ਼ਨ ਤੇ ਕਾਲ ਡਿਟੇਲ ਪ੍ਰਾਪਤ ਕਰ ਰਹੀਆਂ ਹਨ। ਅਰਮਾਨ ਸਿੰਘ ਤੇ ਸੰਨੀ ਨੇ ਪੁਲਿਸ ਹਿਰਾਸਤ ਵਿਚ ਆਪਣੇ ਭੇਤ ਖੋਲ੍ਹ ਦਿੱਤੇ ਹਨ। ਉਨ੍ਹਾਂ ਨੂੰ ਸ਼ਨੀਵਾਰ ਰਾਤ ਨੂੰ ਖਾਸਾ ਕੈਂਪ ਨੇੜੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।