ਚੋਰਾਂ ਨੇ ਘਰ ਦੇ ਤਾਲੇ ਤੋੜ ਕੇ 28 ਤੋਲੇ ਸੋਨਾ ਚੋਰੀ ਕੀਤਾ
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਰਈਆ ਦੇ ਨੇੜਲੇ ਪਿੰਡ ਚੀਮਾਬਾਠ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕ ਘਰ ਦੇ ਤਾਲੇ ਤੋੜ ਕੇ ਅਲਮਾਰੀ ’ਚੋਂ ਕਰੀਬ
Publish Date: Tue, 18 Aug 2026 04:11 PM (IST)
Updated Date: Tue, 18 Aug 2026 04:15 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਰਈਆ ਦੇ ਨੇੜਲੇ ਪਿੰਡ ਚੀਮਾਬਾਠ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕ ਘਰ ਦੇ ਤਾਲੇ ਤੋੜ ਕੇ ਅਲਮਾਰੀ ’ਚੋਂ ਕਰੀਬ 28 ਤੋਲੇ ਦੇ ਕਰੀਬ ਸੋਨਾ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ। ਘਰ ਦੇ ਮਾਲਕ ਜਗਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਤੇ ਉਨ੍ਹਾਂ ਦੇ ਦੋ ਭਰਾ ਬਾਹਰ ਰਹਿੰਦੇ ਹਨ। ਸਾਡਾ ਤਿੰਨਾਂ ਭਰਾਵਾਂ ਦਾ ਸਾਂਝਾ ਸੋਨਾ ਗਹਿਣੇ ਦੇ ਰੂਪ ’ਚ ਘਰ ਪਿਆ ਸੀ। ਉਸ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਪਤਨੀ ਸੁੱਤੇ ਪਏ ਸੀ। ਸਾਨੂੰ ਪਤਾ ਨਹੀਂ ਚੋਰਾਂ ਨੇ ਕੁਝ ਸੁੰਘਾ ਦਿੱਤਾ ਸੀ ਕਿ ਸਾਨੂੰ ਵਾਰਦਾਤ ਦਾ ਸਵੇਰੇ ਪਤਾ ਲੱਗਾ। ਸਾਹਮਣੇ ਸਾਡੇ ਦੂਜੇ ਘਰ ਵਿਚ ਲੱਗੇ ਕੈਮਰਿਆਂ ਤੋਂ ਪਤਾ ਲੱਗਦਾ ਹੈ ਕਿ ਚੋਰ 12-42 ਵਜੇ ਬਾਹਰ ਦਾ ਗੇਟ ਟੱਪ ਕੇ ਅੰਦਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਮੌਕੇ ’ਤੇ ਮੌਜੂਦ ਸਰਪੰਚ ਰਵਿੰਦਰ ਰਵੀ ਚੀਮਾ ਨੇ ਕਿਹਾ ਕਿ ਬੈਂਕਾਂ ਦੇ ਲਾਕਰਾਂ ਵਿਚ ਵੀ ਸਮਾਨ ਗਾਇਬ ਹੋਣ ਦੀਆਂ ਘਟਨਾਵਾਂ ਵਾਪਰਨ ਤੋਂ ਡਰੇ ਇਸ ਪਰਿਵਾਰ ਨੇ ਗਹਿਣਾ ਬੈਂਕ ਵਿਚ ਰੱਖਣ ਦੀ ਬਜਾਏ ਘਰ ਵਿਚ ਰੱਖਣ ਨੂੰ ਪਹਿਲ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਚੋਰਾਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰੇ।