ਕਾਂਗਰਸ ਮੈਨੀਫੈਸਟੋ ’ਚ ਐਫੀਲੀਏਟਿਡ ਸਕੂਲਾਂ ਦੀ ਆਵਾਜ਼ ਨੂੰ ਸਥਾਨ ਦਿੱਤਾ ਜਾਵੇ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲਾਂ ਦੀ ਨੁਮਾਇੰਦਾ ਸੰਸਥਾ ‘ਮਾਨਤਾ-ਪ੍ਰਾਪਤ ਅਤੇ ਸੰਬੰਧਿਤ ਸਕੂਲ ਐਸੋਸੀਏਸ਼ਨ (ਰਜਿਸਟਰਡ) ਰਾਸਾ ਪੰਜਾਬ ਦੇ ਵਫ਼ਦ ਨੇ
Publish Date: Sat, 12 Sep 2026 04:33 PM (IST)
Updated Date: Sat, 12 Sep 2026 04:35 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲਾਂ ਦੀ ਨੁਮਾਇੰਦਾ ਸੰਸਥਾ ‘ਮਾਨਤਾ-ਪ੍ਰਾਪਤ ਅਤੇ ਸੰਬੰਧਿਤ ਸਕੂਲ ਐਸੋਸੀਏਸ਼ਨ (ਰਜਿਸਟਰਡ) ਰਾਸਾ ਪੰਜਾਬ ਦੇ ਵਫ਼ਦ ਨੇ ਰਾਜਕੰਵਲਪ੍ਰੀਤ ਸਿੰਘ ਲੱਕੀ, ਸੀਨੀਅਰ ਵਾਈਸ ਪ੍ਰਧਾਨ ਰਾਸਾ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਜ਼ਿਲ੍ਹਾ ਅੰਮ੍ਰਿਤਸਰ ਅਤੇ ਸੁਜੀਤ ਸ਼ਰਮਾ ਬੱਬਲੂ ਜਨਰਲ ਸਕੱਤਰ ਰਾਸਾ ਦੀ ਅਗਵਾਈ ਹੇਠ ਕਾਂਗਰਸ ਮੈਨੀਫੈਸਟੋ ਕਮੇਟੀ, ਪੰਜਾਬ ਦੇ ਆਗੂਆਂ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਨੇ ਅਪੀਲ ਕੀਤੀ ਕਿ ਐਫੀਲੀਏਟਿਡ ਸਕੂਲਾਂ ਨਾਲ ਸਬੰਧਤ ਸਮੱਸਿਆਵਾਂ, ਮੰਗਾਂ ਤੇ ਭਵਿੱਖ ਦੀ ਸਿੱਖਿਆ ਨੀਤੀ ਸਬੰਧੀ ਰਾਸਾ ਪੰਜਾਬ ਦੀਆਂ ਸਿਫ਼ਾਰਸ਼ਾਂ ਨੂੰ ਕਾਂਗਰਸ ਦੇ ਮੈਨੀਫੈਸਟੋ ਵਿਚ ਸਪੱਸ਼ਟ ਤੌਰ ’ਤੇ ਸ਼ਾਮਲ ਕੀਤਾ ਜਾਵੇ। ਰਾਸਾ ਪੰਜਾਬ ਵੱਲੋਂ ਇਹ ਮੰਗ ਪੱਤਰ ਡਾ. ਅਮਰ ਸਿੰਘ ਐਮਪੀ ਅਤੇ ਚੇਅਰਮੈਨ ਕਾਂਗਰਸ ਮੈਨੀਫੈਸਟੋ ਕਮੇਟੀ ਪੰਜਾਬ, ਗੁਰਜੀਤ ਸਿੰਘ ਔਜਲਾ ਐਮਪੀ, ਪ੍ਰਗਟ ਸਿੰਘ ਐਮਐਲਏ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ, ਹਰਦਿਆਲ ਕੰਬੋਜ ਸਾਬਕਾ ਐਮਐਲਏ ਨੂੰ ਸੌਂਪਿਆ ਗਿਆ। ਇਸ ਮੌਕੇ ਰਾਸਾ ਦੇ ਵਫ਼ਦ ਵਿਚ ਜਗਤਪਾਲ ਮਹਾਜਨ ਪ੍ਰਧਾਨ ਪੰਜਾਬ, ਸੁਖਵਿੰਦਰ ਸਿੰਘ ਭੱਲਾ ਸੀਨੀਅਰ ਵਾਈਸ ਚੇਅਰਮੈਨ, ਜਗਜੀਤ ਸਿੰਘ ਚੀਫ਼ ਐਡਵਾਈਜ਼, ਸੁਸ਼ੀਲ ਅਗਰਵਾਲ ਜ਼ਿਲ੍ਹਾ ਪ੍ਰਧਾਨ, ਸਮੀਰ ਭਾਟੀਆ ਐਕਟਿੰਗ ਪ੍ਰੈਜ਼ੀਡੈਂਟ, ਯਾਦਵਿੰਦਰ ਸਿੰਘ ਜਨਰਲ ਸਕੱਤਰ ਕਮਲਜੋਤ ਸਿੰਘ ਕੋਹਲੀ ਸੀਨੀਅਰ ਮੈਂਬਰ ਅਤੇ ਅਰੁਣ ਮਨਸੋਤਰਾ, ਸੀਨੀਅਰ ਮੈਂਬਰ ਹਾਜ਼ਰ ਸਨ। ਕਾਂਗਰਸ ਮੈਨੀਫੈਸਟੋ ਕਮੇਟੀ, ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕਰਵਾਉਣ ਵਿਚ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਰਾਸਾ ਦੀ ਸਮੁੱਚੀ ਟੀਮ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਰਾਸਾ ਆਗੂਆਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਵੱਲੋਂ ਐਫੀਲੀਏਟਿਡ ਸਕੂਲਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਸਮਝਦਿਆਂ ਕਾਂਗਰਸ ਮੈਨੀਫੈਸਟੋ ਕਮੇਟੀ ਨਾਲ ਮੀਟਿੰਗ ਕਰਵਾਉਣ ਅਤੇ ਉਨ੍ਹਾਂ ਦੀ ਆਵਾਜ਼ ਨੂੰ ਯੋਗ ਮੰਚ ਤੱਕ ਪਹੁੰਚਾਉਣ ਲਈ ਦਿੱਤਾ ਗਿਆ ਸਹਿਯੋਗ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਐਫੀਲੀਏਟਿਡ ਸਕੂਲ ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹ ਸਕੂਲ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਹਜ਼ਾਰਾਂ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਦੇ ਹਨ। ਸੰਸਥਾ ਨੇ ਕਿਹਾ ਕਿ ਰਾਸਾ ਪੰਜਾਬ ਦੀ ਨੀਂਹ ਸਾਲ 1993–94 ਵਿਚ ਰੱਖੀ ਗਈ ਸੀ ਅਤੇ ਸਵਰਗਵਾਸੀ ਪੰਡਿਤ ਕੁਲਵੰਤ ਰਾਏ ਸ਼ਰਮਾ, ਸੰਸਥਾਪਕ ਤੇ ਸਾਬਕਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ ਐਫੀਲੀਏਟਿਡ ਸਕੂਲਾਂ ਨੂੰ ਇੱਕ ਸਾਂਝੇ ਮੰਚ ’ਤੇ ਇਕੱਠਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਸੋਚ ਅਤੇ ਸਿੱਖਿਆ ਪ੍ਰਤੀ ਸਮਰਪਣ ਨੂੰ ਅੱਗੇ ਵਧਾਉਂਦਿਆਂ ਇਹ ਜਥੇਬੰਦੀ ਲਗਾਤਾਰ ਸਕੂਲਾਂ, ਅਧਿਆਪਕਾਂ, ਵਿਿਦਆਰਥੀਆਂ ਅਤੇ ਮਾਪਿਆਂ ਨਾਲ ਜੁੜੇ ਮੁੱਦੇ ਉਠਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਐਫੀਲੀਏਟਿਡ ਸਕੂਲਾਂ ਉੱਤੇ ਵੱਧ ਰਹੀਆਂ ਪ੍ਰਸ਼ਾਸਨਿਕ, ਵਿੱਤੀ ਅਤੇ ਕੰਪਲਾਇੰਸ ਸਬੰਧੀ ਜ਼ਿੰਮੇਵਾਰੀਆਂ ਕਾਰਨ ਖਾਸ ਕਰਕੇ ਛੋਟੇ ਅਤੇ ਮੱਧਮ ਦਰਜੇ ਦੇ ਸਕੂਲਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਥਾ ਨੇ ਮੰਗ ਕੀਤੀ ਕਿ ਸਿੱਖਿਆ ਨਾਲ ਸਬੰਧਤ ਕੋਈ ਵੀ ਨਵੀਂ ਨੀਤੀ ਲਾਗੂ ਕਰਨ ਤੋਂ ਪਹਿਲਾਂ ਰਾਸਾ ਪੰਜਾਬ ਸਮੇਤ ਸਕੂਲ ਐਸੋਸੀਏਸ਼ਨਾਂ ਨਾਲ ਲਾਜ਼ਮੀ ਸਲਾਹ-ਮਸ਼ਵਰਾ ਕੀਤਾ ਜਾਵੇ ਅਤੇ ਸਿੱਖਿਆ ਨੀਤੀ ਬਣਾਉਣ ਲਈ ਐਜੂਕੇਸ਼ਨ ਅਡਵਾਇਜਰੀ ਕਮੇਟੀ ਵਿਚ ਰਾਸਾ ਪੰਜਾਬ ਨੂੰ ਯੋਗ ਨੁਮਾਇੰਦਗੀ ਦਿੱਤੀ ਜਾਵੇ। ਰਾਸਾ ਪੰਜਾਬ ਦੀਆਂ ਮੁੱਖ ਮੰਗਾਂ ਵਿਚ - ਐਫੀਲੀਏਟਿਡ ਸਕੂਲਾਂ ਲਈ ਸਿੰਗਲ ਇੰਟਰਗ੍ਰੇਟਿਡ ਐਜੂਕੇਸ਼ਨ ਪੋਰਟਲ ਬਣਾਇਆ ਜਾਵੇ। ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲਾਂ ਲਈ ਵਾਜਬ ਅਤੇ ਰਿਆਇਤੀ ਬਿਜਲੀ ਦਰਾਂ ਲਾਗੂ ਕੀਤੀਆਂ ਜਾਣ। ਸਿਰਫ਼ ਸਿੱਖਿਆ ਦੇ ਉਦੇਸ਼ ਲਈ ਵਰਤੀਆਂ ਜਾ ਰਹੀਆਂ ਯੋਗ ਸਕੂਲੀ ਇਮਾਰਤਾਂ ਨੂੰ ਪ੍ਰਾਪਰਟੀ ਟੈਕਸ ਵਿਚ ਰਾਹਤ ਦਿੱਤੀ ਜਾਵੇ। ਫਾਇਰ ਐਨਓਸੀ ਦੀਆਂ ਸ਼ਰਤਾਂ ਨੂੰ ਇਮਾਰਤ ਦੀ ਉਚਾਈ, ਖੇਤਰਫਲ, ਵਿਿਦਆਰਥੀਆਂ ਦੀ ਗਿਣਤੀ ਅਤੇ ਅਸਲ ਜੋਖਮ ਦੇ ਆਧਾਰ ’ਤੇ ਵਿਿਗਆਨਕ ਅਤੇ ਵਿਹਾਰਕ ਬਣਾਇਆ ਜਾਵੇ।