ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਪ੍ਰੇਰਣਾ ਸਰੋਤ : ਮਾਨਵ ਸੋਢੀ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਲਕਸ਼ਮੀ ਨਰਾਇਣ ਡਰਾਮਾਟਿਕ ਕਲੱਬ ਪੁਰਾਣਾ ਟਾਊਨ, ਨਰਾਇਣਗੜ੍ਹ ਵੱਲੋਂ ਕਰਵਾਈ ਜਾ ਰਹੀ ਇਤਿਹਾਸਿਕ ਸ੍ਰੀ ਰਾਮਲੀਲਾ ਦੇ ਤੀਜੇ ਦਿਨ ਦੀ ਨਾਈਟ ਦਾ ਸ਼ੁਭ ਆਰੰਭ ਬੜੀ ਹੀ ਧੂੰਮਧਾਮ ਨਾਲ ਕੀਤਾ ਗਿਆ। ਤੀਸਰੀ
Publish Date: Wed, 14 Oct 2026 04:19 PM (IST)
Updated Date: Wed, 14 Oct 2026 04:21 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਲਕਸ਼ਮੀ ਨਰਾਇਣ ਡਰਾਮਾਟਿਕ ਕਲੱਬ ਪੁਰਾਣਾ ਟਾਊਨ, ਨਰਾਇਣਗੜ੍ਹ ਵੱਲੋਂ ਕਰਵਾਈ ਜਾ ਰਹੀ ਇਤਿਹਾਸਿਕ ਸ੍ਰੀ ਰਾਮਲੀਲਾ ਦੇ ਤੀਜੇ ਦਿਨ ਦੀ ਨਾਈਟ ਦਾ ਸ਼ੁਭ ਆਰੰਭ ਬੜੀ ਹੀ ਧੂੰਮਧਾਮ ਨਾਲ ਕੀਤਾ ਗਿਆ। ਤੀਸਰੀ ਨਾਈਟ ਦਾ ਰਸਮੀ ਉਦਘਾਟਨ ਮਾਂ ਚਿੰਤਪੁਰਨੀ ਲੋਕ ਕਲਿਆਣ ਸੋਸਾਇਟੀ ਦੇ ਚੇਅਰਮੈਨ ਮਾਨਵ ਸੋਢੀ ਅਤੇ ਪ੍ਰਧਾਨ ਰਿੰਕਾ ਵੱਲੋਂ ਰਸਮੀ ਤੌਰ ’ਤੇ ਰੀਬਨ ਕੱਟ ਕੇ ਕੀਤਾ ਤੇ ਕਲਾਕਾਰਾਂ ਦੀ ਹੌਂਸਲਾ ਅਫਜਾਈ ਵੀ ਕੀਤੀ। ਕਲੱਬ ਦੇ ਮੁੱਖ ਪ੍ਰਬੰਧਕ ਰਾਜਾ, ਗੋਤਮ ਅਤੇ ਵਿਸ਼ੇਸ਼ ਮਹਿਮਾਨ ਅਮਨਦੀਪ ਸਿੰਘ ਨੇ ਮੁੱੱਖ ਮਹਿਮਾਨ ਚੇਅਰਮੈਨ ਮਾਨਵ ਸੋਢੀ ਅਤੇ ਪ੍ਰਧਾਨ ਰਿੰਕਾ ਤੇ ਉਨ੍ਹਾਂ ਦੀ ਪੂਰੀ ਟੀਮ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੀ ਟੀਮ ਵਿੱਕੀ, ਰਿਸ਼ੂ, ਵਿਿਪਨ ਬੇਦੀ, ਪ੍ਰਿੰਸ, ਰਿਸ਼ਬ ਅਨੇਜਾ, ਸਚਿਨ, ਮਨੀਸ਼ ਸ਼ਰਮਾ, ਰਗੂ ਅਤੇ ਪ੍ਰਭੂ ਆਦਿ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਦੌਰਾਨ ਤੇ ਤੀਜੇ ਦਿਨ ਤਾੜਕਾ ਵੱਧ ਅਤੇ ਗੁਰੂ ਵਿਿਸ਼ਸ਼ਟ ਦੀ ਲੀਲਾ ਦਾ ਸ਼ਾਨਦਾਰ ਮੰਚਨ ਕੀਤਾ ਗਿਆ, ਜਿਸ ਨੂੰ ਦੇਖਣ ਲਈ ਪੰਡਾਲ ਵਿਚ ਦਰਸ਼ਕਾਂ ਦੀ ਭੀੜ ਉਮੜੀ ਹੋਈ ਸੀ। ਕਲਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਤੇ ਚੇਅਰਮੈਨ ਮਾਨਵ ਸੋਢੀ ਨੇ ਕਿਹਾ ਕਿ ਲਕਸ਼ਮੀ ਨਰਾਇਣ ਡਰਾਮਾਟਿਕ ਕਲੱਬ ਪਿਛਲੇ ਕਈ ਸਾਲਾਂ ਤੋਂ ਸਾਡੇ ਧਾਰਮਿਕ ਵਿਰਸੇ ਨੂੰ ਸੰਭਾਲੀ ਰੱਖ ਰਿਹਾ ਹੈ। ਅਜਿਹੀਆਂ ਰਾਮਲੀਲਾਵਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੀ ਸੰਸਕ੍ਰਿਤੀ ਨਾਲ ਜੋੜਨ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜੀ ਨੇ ਹਮੇਸ਼ਾ ਸੱਚਾਈ ਅਤੇ ਧਰਮ ਦਾ ਸਾਥ ਦਿੱਤਾ। ਉਨ੍ਹਾਂ ਨੇ ਕਦੇ ਵੀ ਆਪਣੇ ਨਿੱਜੀ ਸੁਖ ਲਈ ਨੈਤਿਕਤਾ ਦਾ ਤਿਆਗ ਨਹੀਂ ਕੀਤਾ। ਆਪਣੇ ਪਿਤਾ ਰਾਜਾ ਦਸ਼ਰਥ ਦੇ ਵਚਨ ਨੂੰ ਪੂਰਾ ਕਰਨ ਲਈ, ਉਨ੍ਹਾਂ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਰਾਜ-ਪਾਠ ਤਿਆਗ ਦਿੱਤਾ ਅਤੇ 14 ਸਾਲਾਂ ਦਾ ਬਨਵਾਸ ਸਵੀਕਾਰ ਕੀਤਾ। ਇਹ ਸਿੱਖਿਆ ਸਾਨੂੰ ਮਾਤਾ-ਪਿਤਾ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਲੱਬ ਦੇ ਸਾਰੇ ਮੈਂਬਰਾਂ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਣਾ ਚਾਹੀਦਾ ਹੈ। ਇਸ ਦੌਰਾਨ ਰਾਮਲੀਲਾ ਕਲੱਬ ਦੇ ਕਲਾਕਾਰਾਂ ਵਿਚ ਰਾਜਾ, ਕਰਨ ਹਮੀਦਪੁਰਾ, ਵੰਸ਼, ਗੋਰਵ, ਵਿਸ਼ੂ, ਜਸ਼ਨ, ਸੋਰਵ, ਰਾਜੇਸ਼ ਕੁਮਾਰ, ਬਿੱਟੂ, ਵਿਸ਼ੂ, ਜਸ਼ਨ, ਕਵਿਸ਼, ਸੋਨਾ, ਅਭੀ, ਬਾਬਾ ਸਲੀਮ, ਨਿਸ਼ਾਨ, ਸੰਨੀ, ਨਰੇਸ਼ ਕੁਮਾਰ ਤੋਂ ਇਲਾਵਾ ਮੇਕਅੱਪ ਆਰਟਿਸਟ ਮੁਸਕਾਨ ਆਦਿ ਮੌਜੂਦ ਸਨ। ਪਰਦੇ ਦੀ ਸੇਵਾ ਸੋਹਣਾ ਮਸੀਹ ਨੇ ਨਿਭਾਈ।