ਸ਼ਹਿਰ ਦੇ ਬੇਹੱਦ ਆਵਾਜਾਈ ਵਾਲੇ ਮਾਰਗ ਮਾਲ ਰੋਡ ਤੋਂ ਲਾਰੈਂਸ ਰੋਡ ਚੌਕ ਦੀ ਫੁੱਟਪਾਥ ਤੇ ਸੀਵਰੇਜ ਵਿਵਸਥਾ ਡਗਮਗਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਰ ਦੇ ਪ੍ਰਮੁੱਖ ਆਵਾਜਾਈ ਵਾਲੇ ਮਾਰਗ ਮਾਲ ਰੋਡ ਤੋਂ ਲਾਰੈਂਸ ਰੋਡ ਚੌਕ ਤੱਕ ਫੁੱਟਪਾਥ ਤੇ ਸੀਵਰੇਜ ਵਿਵਸਥਾ ਦੀ ਬਦਹਾਲੀ ਰਾਹਗੀਰਾਂ ਤੇ ਦੋਪਹੀਆ
Publish Date: Tue, 17 Nov 2026 06:42 PM (IST)
Updated Date: Tue, 17 Nov 2026 06:43 PM (IST)
ਵਿਅਸਤ ਮਾਰਗ ਦੇ ਟੁੱਟੇ ਚੈਂਬਰ ਅਤੇ ਖੁੱਲ੍ਹੇ ਮੈਨਹੋਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਸ਼ਹਿਰ ਦੇ ਵਿਅਸਤ ਮਾਰਗ ਤੇ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ ਵਿਕਾਸ ਅਤੇ ਸੁੰਦਰੀਕਰਨ ਤੇ ਉੱਠ ਰਹੇ ਸਵਾਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਰ ਦੇ ਪ੍ਰਮੁੱਖ ਆਵਾਜਾਈ ਵਾਲੇ ਮਾਰਗ ਮਾਲ ਰੋਡ ਤੋਂ ਲਾਰੈਂਸ ਰੋਡ ਚੌਕ ਤੱਕ ਫੁੱਟਪਾਥ ਤੇ ਸੀਵਰੇਜ ਵਿਵਸਥਾ ਦੀ ਬਦਹਾਲੀ ਰਾਹਗੀਰਾਂ ਤੇ ਦੋਪਹੀਆ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਸਥਿਤੀ ਇਹ ਹੈ ਕਿ ਵਿਕਾਸ ਅਤੇ ਸੁੰਦਰੀਕਰਨ ਦੇ ਦਾਅਵਿਆਂ ਦੇ ਵਿਚਕਾਰ ਸ਼ਹਿਰ ਦੇ ਵਿਅਸਤ ਮਾਰਗ ਤੇ ਬੁਨਿਆਦੀ ਸਹੂਲਤਾਂ ਦੀ ਅਣਦੇਖੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਹੈ। ਟੁੱਟੇ ਚੈਂਬਰ ਅਤੇ ਖੁੱਲ੍ਹੇ ਮੈਨਹੋਲ ਜਾਨਲੇਵਾ ਵੀ ਹੋ ਸਕਦੇ ਹਨ। ਫੁੱਟਪਾਥ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਕਈ ਚੈਂਬਰ ਟੁੱਟ ਚੁੱਕੇ ਹਨ। ਸਥਿਤੀ ਇਹ ਹੈ ਕਿ ਕਈ ਥਾਵਾਂ ਤੇ ਸੀਵਰੇਜ ਅਤੇ ਡਰੇਨੇਜ ਦੇ ਢੱਕਣ ਗਾਇਬ ਹਨ ਜਾਂ ਖਰਾਬ ਹਾਲਤ ਵਿਚ ਖੁੱਲ੍ਹੇ ਪਏ ਹਨ। ਮਾਲ ਰੋਡ ਤੇ ਨਰੂਲਾ ਮਾਲ ਕੱਟ ਦੇ ਠੀਕ ਅੱਗੇ ਸੜਕ ਅਤੇ ਸੀਵਰੇਜ ਦੇ ਢੱਕਣ ਬੇਹੱਦ ਖਰਾਬ ਹਾਲਤ ਵਿਚ ਹਨ, ਜੋ ਪੈਦਲ ਚੱਲਣ ਵਾਲਿਆਂ ਲਈ ਡੂੰਘੇ ਜਾਲ ਵਾਂਗ ਖ਼ਤਰਾ ਬਣੇ ਹੋਏ ਹਨ। ਮਾਰਗ ਤੇ ਸਿਰਫ਼ ਫੁੱਟਪਾਥ ਹੀ ਨਹੀਂ, ਸਗੋਂ ਮੁੱਖ ਸੜਕ ਦੀ ਹਾਲਤ ਵੀ ਖਸਤਾ ਹੈ। ਸੜਕ ਦੇ ਵਿਚਕਾਰ ਕਈ ਥਾਵਾਂ ਤੇ ਡੂੰਘੇ ਟੋਏ ਬਣ ਚੁੱਕੇ ਹਨ। ਇਸ ਤੋਂ ਇਲਾਵਾ, ਕਈ ਥਾਵਾਂ ਤੇ ਸੀਵਰੇਜ ਦੇ ਢੱਕਣ ਸੜਕ ਦੇ ਲੈਵਲ ਤੋਂ ਉੱਚੇ ਹਨ ਜਾਂ ਹੇਠਾਂ ਧੱਸੇ ਹੋਏ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਵਾਹਨ ਕੰਟਰੋਲ ਕਰਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਅਤੇ ਚਾਲਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਵਿਚ ਇਨ੍ਹਾਂ ਸੜਕਾਂ ਤੇ ਜਲਭਰਾਅ ਹੋ ਜਾਂਦਾ ਹੈ, ਜਿਸ ਨਾਲ ਪਾਣੀ ਦੇ ਹੇਠਾਂ ਲੁਕੇ ਡੂੰਘੇ ਟੋਏ ਦਿਖਾਈ ਨਹੀਂ ਦਿੰਦੇ। ਅਜਿਹੇ ਵਿਚ ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਦੇ ਅਚਾਨਕ ਫਿਸਲ ਕੇ ਡਿੱਗਣ ਨਾਲ ਜ਼ਖ਼ਮੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਦੇ ਇਨ੍ਹਾਂ ਪ੍ਰਮੁੱਖ ਅਤੇ ਵਿਅਸਤ ਮਾਰਗਾਂ ਤੋਂ ਰੋਜ਼ਾਨਾ ਪ੍ਰਸ਼ਾਸਨਿਕ ਅਧਿਕਾਰੀਆਂ, ਪ੍ਰਸ਼ਾਸਨਿਕ ਅਮਲੇ ਅਤੇ ਜਨਪ੍ਰਤੀਨਿਧੀਆਂ ਦਾ ਕਾਫ਼ਲਾ ਲੰਘਦਾ ਹੈ, ਇਸ ਦੇ ਬਾਵਜੂਦ ਇਸ ਲਚਰ ਵਿਵਸਥਾ ਅਤੇ ਬਦਹਾਲ ਬੁਨਿਆਦੀ ਸਹੂਲਤਾਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ ਹੈ। ਜਨਤਾ ਦੀ ਮੰਗ ਹੈ ਕਿ ਜਲਦੀ ਟੁੱਟੇ ਚੈਂਬਰਾਂ, ਸੀਵਰੇਜ ਦੇ ਢੱਕਣਾਂ ਅਤੇ ਸੜਕ ਦੇ ਟੋਇਆਂ ਦੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਕਿਸੇ ਹਾਦਸੇ ਨੂੰ ਟਾਲਿਆ ਜਾ ਸਕੇ। ਸੜਕ ਦੇ ਸੀਵਰੇਜ ਫੁੱਟਪਾਥ ਸਬੰਧਤ ਵਿਭਾਗ ਦੇਵੇ ਧਿਆਨ : ਰਘੁਬੀਰ ਵਾਹਨ ਚਾਲਕ ਰਘੁਬੀਰ ਸਿੰਘ ਨੇ ਕਿਹਾ ਕਿ ਸੜਕ ਤੇ ਫੁੱਟਪਾਥ ਤੇ ਟੋਏ ਅਤੇ ਉੱਚੇ-ਨੀਵੇਂ ਸੀਵਰੇਜ ਦੇ ਢੱਕਣ ਲੋਕਾਂ ਲਈ ਪਰੇਸ਼ਾਨੀ ਬਣੇ ਹੋਏ ਹਨ। ਇਨ੍ਹਾਂ ਦੀ ਬਦਹਾਲੀ ਇੱਕ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਲਾਰੈਂਸ ਰੋਡ ਸੜਕ ਦੇ ਵਿਚਕਾਰ ਸੀਵਰੇਜ ਖਰਾਬ ਹੋਣ ਕਾਰਨ ਐਕਸੀਡੈਂਟ ਹੁੰਦਿਆਂ-ਹੁੰਦਿਆਂ ਬਚੇ ਸਨ। ਇਹ ਮਾਰਗ ਸ਼ਹਿਰ ਦੇ ਪਾਸ਼ ਇਲਾਕੇ ਅਤੇ ਅੰਦਰੂਨੀ ਸ਼ਹਿਰ ਦੇ ਹਿੱਸਿਆਂ ਨੂੰ ਜੋੜਨ ਵਾਲਾ ਮਾਰਗ ਵੀ ਹੈ। ਜਨਪ੍ਰਤੀਨਿਧੀਆਂ ਅਤੇ ਸਬੰਧਤ ਵਿਭਾਗ ਤੋਂ ਗੁਜ਼ਾਰਿਸ਼ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਤੇ ਉੱਠ ਰਹੇ ਸਵਾਲ: ਜੁਗਰਾਜ ਜੁਗਰਾਜ ਸਿੰਘ ਨੇ ਕਿਹਾ ਕਿ ਬਰਸਾਤ ਦੇ ਸਮੇਂ ਸੜਕ ਅਤੇ ਫੁੱਟਪਾਥ ਦੇ ਡੂੰਘੇ ਟੋਏ ਨਾ ਦਿਖਣ ਕਾਰਨ ਪੈਦਲ ਚੱਲਣ ਵਾਲਿਆਂ ਅਤੇ ਦੋਪਹੀਆ ਵਾਹਨ ਚਾਲਕਾਂ ਦੇ ਐਕਸੀਡੈਂਟ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਇਸ ਨਾਲ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ਲਈ ਵੱਡੇ-ਵੱਡੇ ਪੋਸਟਰ ਤੇ ਬੈਨਰ ਲਗਾਏ ਜਾਂਦੇ ਹਨ, ਜੇਕਰ ਇਨ੍ਹਾਂ ਦੀ ਥਾਂ ਵਿਕਾਸ ਕਾਰਜਾਂ ਵਿੱਚ ਪੈਸਾ ਲੱਗੇ ਤਾਂ ਸ਼ਹਿਰ ਦੀ ਕਾਇਆਕਲਪ ਬਦਲ ਸਕਦੀ ਹੈ। ਖਰਾਬ ਫੁੱਟਪਾਥ ਤੇ ਖੁੱਲ੍ਹੇ ਮੈਨਹੋਲ ਹੋਣਗੇ ਸਹੀ : ਮੇਅਰ ਇਸ ਬਾਰੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ ਜਿੱਥੇ ਫੁੱਟਪਾਥ ਟੁੱਟੇ ਹਨ ਉਨ੍ਹਾਂ ਨੂੰ ਸਹੀ ਕੀਤਾ ਜਾਵੇਗਾ। ਨਾਲ ਹੀ ਜਿੱਥੇ ਮੈਨਹੋਲ ਖੁੱਲ੍ਹੇ ਹਨ ਅਤੇ ਲੈਵਲ ਉੱਪਰ-ਹੇਠਾਂ ਹੈ ਉਨ੍ਹਾਂ ਨੂੰ ਵੀ ਸਹੀ ਕਰਵਾਇਆ ਜਾਵੇਗਾ। ਨਗਰ ਨਿਗਮ ਜਨਤਾ ਦੀ ਭਲਾਈ ਲਈ ਕੰਮ ਕਰਨ ਲਈ ਵਚਨਬੱਧ ਹੈ।