ਮਜੀਠਾ ਤੇ ਆਸਪਾਸ ਪਿੰਡਾਂ ’ਚ ਲੁੱਟਾਂ-ਖੋਹਾਂ ਦਾ ਸਿਲਸਿਲਾ ਲਗਾਤਾਰ ਜਾਰੀ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਤੇ ਆਸਪਾਸ ਇਲਾਕੇ ਵਿਚ ਲੁੱਟਾਂ-ਖੋਹਾਂ, ਚੋਰੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਹੋਣਾ ਆਮ ਜਿਹੀ ਗੱਲ ਹੋ ਚੁੱਕੀ ਹੈ ਅਤੇ ਹਰ ਰੋਜ਼ ਇਨ੍ਹਾਂ
Publish Date: Wed, 23 Sep 2026 04:26 PM (IST)
Updated Date: Wed, 23 Sep 2026 04:30 PM (IST)
ਭੰਗਵਾਂ ਦੇ ਪੀੜਤ ਵਿਅਕਤੀ ਨੇ ਪੁਲਿਸ ਵੱਲੋ ਕਾਰਵਾਈ ਨਾ ਹੋਣ ’ਤੇ ਥਾਣਾ ਮਜੀਠਾ ਸਾਹਮਣੇ ਆਤਮਦਾਹ ਦੀ ਦਿੱਤੀ ਚਿਤਾਵਨੀ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਤੇ ਆਸਪਾਸ ਇਲਾਕੇ ਵਿਚ ਲੁੱਟਾਂ-ਖੋਹਾਂ, ਚੋਰੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਹੋਣਾ ਆਮ ਜਿਹੀ ਗੱਲ ਹੋ ਚੁੱਕੀ ਹੈ ਅਤੇ ਹਰ ਰੋਜ਼ ਇਨ੍ਹਾਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਪਰ ਸਥਾਨਕ ਪੁਲਿਸ ਮੂਕ ਦਰਸ਼ਕ ਬਣ ਕੇ ਕਿਸੇ ਵੱਡੀ ਵਾਰਦਾਤ ਦੀ ਇੰਤਜਾਰ ਵਿਚ ਹੈ। ਇਸੇ ਤਰ੍ਹਾਂ ਆਪਣੇ ਨਾਲ ਹੋਏ ਗੁੰਡਾਗਰਦੀ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਵਾਸੀ ਪਿੰਡ ਭੰਗਵਾਂ ਨੇ ਥਾਣਾ ਮਜੀਠਾ ਵਿਖੇ ਤੇਲ ਪਾ ਕੇ ਆਤਮਦਾਹ ਕਰਨ ਦੀ ਚਿਤਾਵਨੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ ਉਹ ਦੁਪਹਿਰ ਵਕਤ ਆਪਣੇ ਪਿੰਡ ਤੋਂ ਬਰਾਸਤਾ ਕੋਟਲਾ ਸੁਲਤਾਨ ਸਿੰਘ ਪਿੰਡ ਚੰਡੇ ਜਾ ਰਿਹਾ ਸੀ ਕਿ ਪਿੰਡ ਢਿੰਗਨੰਗਲ ਦੇ ਨਜ਼ਦੀਕ ਪਿੱਛੋਂ ਇਕ ਮੋਟਰ ਸਾਈਕਲ ’ਤੇ ਸਵਾਰ ਦੋ ਮੋਨੇ ਨੌਜਵਾਨ ਜਿਨ੍ਹਾਂ ਨੇ ਉਸ ਦਾ ਰਸਤਾ ਰੋਕ ਕੇ ਉਸ ’ਤੇ ਤੇਜ਼ਧਾਰ ਦਾਤਰ ਨਾਲ ਜਾਨਲੇਵਾ ਹਮਲਾ ਕੀਤਾ ਅਤੇ ਉਸ ਤੇ ਕਈ ਵਾਰ ਦਾਤਰ ਦੇ ਕਰਕੇ ਉਸ ਨੂੰ ਜਖਮੀ ਕਰ ਦਿੱਤਾ। ਉਸ ਨੇ ਤੁਰੰਤ ਆਪਣੇ ਆਪ ਨੂੰ ਸੰਭਾਲ ਕੇ ਮੋਟਰਸਾਈਕਲ ਭਜਾ ਲਿਆ ਤੇ ਥਾਣਾ ਮਜੀਠਾ ਵਿਖੇ ਆ ਕੇ ਲਿਖਤੀ ਦਰਖਾਸਤ ਦੇਣ ਦੀ ਕੋਸ਼ਿਸ਼ ਕੀਤੀ। ਉਸ ਦੇ ਦੱਸਣ ਅਨੁਸਾਰ ਥਾਣਾ ਵਿਖੇ ਮੌਜੂਦ ਕਰਮਚਾਰੀਆਂ ਨੇ ਉਸ ਦੀ ਦਰਖਾਸਤ ਲੈਣ ਤੋਂ ਆਨਾਕਾਨੀ ਕੀਤੀ ਜਿਆਦਾ ਜ਼ੋਰ ਦੇਣ ਤੇ ਇਕ ਮਾਮੂਲੀ ਜਿਹੀ ਦਰਖਾਸਤ ਲਿਖ ਕੇ ਰੱਖ ਲਈ। ਪਰ ਇਕ ਦਿਨ ਬੀਤ ਜਾਣ ’ਤੇ ਵੀ ਉਸ ਦਰਖਾਸਤ ’ਤੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ’ਤੇ ਉਹ ਅੱਜ ਆਪਣੇ ਨਾਲ ਪਿੰਡ ਤੋਂ ਕੁਝ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਆਇਆ, ਪਰ ਪੁਲਿਸ ਵੱਲੋਂ ਕੋਈ ਠੋਸ ਹੁੰਗਾਰਾ ਨਾ ਮਿਲਣ ਕਰਕੇ ਉਸ ਨੇ ਬਜ਼ਾਰ ਤੋਂ ਇਕ ਬੋਤਲ ਵਿਚ ਪੈਟਰੋਲ ਅਤੇ ਮਾਚਸ ਲਿਆਂਦੀ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਅਗਰ ਉਸ ਦੀ ਦਰਖਾਸਤ ’ਤੇ ਕੋਈ ਕਾਰਵਾਈ ਨਾ ਹੋਈ ਤਾਂ ਉਹ ਥਾਣਾ ਮਜੀਠਾ ਦੇ ਸਾਹਮਣੇ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ। ਉਸ ਨੇ ਮਜੀਠਾ ਦੇ ਲਾਗੇ ਹੋਰ ਵਾਰਦਾਤਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਉਸੇ ਦਿਨ ਮਜੀਠਾ ਵਿਚ ਖਾਸਾ ਪੱਤੀ ਮੁਹੱਲੇ ਵਿਚ ਦਿਨ ਦਿਹਾੜੇ ਇਕ ਵਿਅਕਤੀ ਵੱਲੋਂ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਧੂਹ ਲਈਆ ਗਈਆਂ ਅਤੇ ਔਰਤ ਨੂੰ ਜਖਮੀ ਕਰਕੇ ਭੱਜਣ ਵਿਚ ਸਫਲ ਹੋ ਗਿਆ, ਜਿਸ ਦੀ ਸਾਰੀ ਰਿਕਾਰਡਿੰਗ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਜਿਹੜੀ ਕਿ ਸ਼ਹਿਰ ਵਿਚ ਆਮ ਚਰਚਾ ਦਾ ਵਿਸ਼ਾ ਬਣੀ ਹੈ। ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਕੱਥੂਨੰਗਲ ਸੜਕ ’ਤੇ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਮਜੀਠਾ ਨੇੜੇ ਬਾਊ ਜੀਵਨ ਨਾਲ ਵੀ ਲੁੱਟ ਦੀ ਵਾਰਦਾਤ ਹੋ ਚੁੱਕੀ ਹੈ, ਜਿਸ ਵਿਚ ਲੁਟੇਰੇ ਪਿਸਤੌਲ ਦੀ ਨੋਕ ਤੇ ਉਸ ਪਾਸੋਂ ਸੋਨੇ ਦੀ ਚੇਨ, ਪਰਸ ਅਤੇ ਮੋਬਾਇਲ ਤੱਕ ਲੈ ਕੇ ਰਫੂ ਚੱਕਰ ਹੋ ਗਏ ਸਨ। ਇਨ੍ਹਾਂ ਤਮਾਮ ਵਾਰਦਾਤਾਂ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ, ਪਰ ਪੁਲਿਸ ਵੱਲੋ ਇਨ੍ਹਾਂ ਵਾਰਦਾਤਾਂ ਸਬੰਧੀ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਸਤਨਾਮ ਸਿੰਘ ਉਕਤ ਨੇ ਪੁਲਿਸ ਪ੍ਰਸਾਸਨ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਅਜਿਹੇ ਲੁਟੇਰੇ ਵਿਅਕਤੀਆਂ ਜਲਦੀ ਤੋਂ ਜਲਦੀ ਕਾਬੂ ਕਰਕੇ ਇੰਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਪਿੰਡਾਂ ਵਿਚ ਆਉਣ ਜਾਣ ਵਾਲੀਆਂ ਲੜਕੀਆਂ, ਬਚਿਆਂ ਅਤੇ ਆਮ ਵਿਅਕਤੀਆਂ ਦੀ ਜਾਨ ਤੇ ਮਾਲ ਰਾਖੀ ਹੋ ਸਕੇ। ਇਸ ਸਬੰਧ ਵਿਚ ਐਸਐਚਓ ਮਜੀਠਾ ਕਰਮਪਾਲ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਕਤ ਵਾਰਦਾਤਾਂ ਸਬੰਧੀ ਦਰਖਾਸਤਾਂ ਪ੍ਰਾਪਤ ਹੋਈਆਂ ਹਨ ਕਾਰਵਾਈ ਕੀਤੀ ਜਾ ਰਹੀ ਹੈ ਜਲਦੀ ਲੁਟੇਰੇ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ।