ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ’ਚ "ਜੀਵਨ ਜੁਗਤਿ ਸਮਾਗਮ-2026" ਦੀ ਲੜੀ 12 ਸਤੰਬਰ ਤੱਕ ਚਲੇਗੀ ਨਿਰੰਤਰ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਸਲਾਨਾ "ਜੀਵਨ ਜੁਗਤਿ ਸਮਾਗਮ-2026" ਦੀ ਲੜੀ 12 ਸਤੰਬਰ ਤੱਕ ਪਿਛਲੇ 44 ਸਾਲਾਂ ਤੋਂ ਗੁਰਬਾਣੀ ਦੇ ਪ੍ਰਚਾਰ ਲਈ ਤੱਤਪਰ ਧਾਰਮਿਕ
Publish Date: Wed, 12 Aug 2026 06:05 PM (IST)
Updated Date: Wed, 12 Aug 2026 06:08 PM (IST)
12 ਸਤੰਬਰ ਦਿਨ ਨੂੰ ਪੁਰਾਤਨ ਮਰਿਯਾਦਾ ਅਨੁਸਾਰ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸਵੇਰੇ 7 ਵਜੇ ਅਰੰਭ ਹੋਵੇਗਾ ਆਰੰਭ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਸਲਾਨਾ ਜੀਵਨ ਜੁਗਤਿ ਸਮਾਗਮ-2026 ਦੀ ਲੜੀ 12 ਸਤੰਬਰ ਤੱਕ ਪਿਛਲੇ 44 ਸਾਲਾਂ ਤੋਂ ਗੁਰਬਾਣੀ ਦੇ ਪ੍ਰਚਾਰ ਲਈ ਤੱਤਪਰ ਧਾਰਮਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ਼ਹਿਰ ਦੀਆਂ ਸਮੂ੍ਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਚਾਲੀ ਜਾ ਰਹੀ ਹੈ। ਉਪਰੋਕਤ ਜਾਣਕਾਰੀ ਦਿੰਦਿਆ ਭਾਈ ਜਸਬੀਰ ਸਿੰਘ, ਭਾਈ ਸਤਿੰਦਰ ਸਿੰਘ ਚਾਵਲਾ, ਭਾਈ ਦਵਿੰਦਰ ਸਿੰਘ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ 15 ਅਗਸਤ ਸ਼ਾਮ 6 ਤੋਂ 9 ਵਜੇ ਦਾ ਸਮਾਗਮ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਗਾਰਡਨ ਇਨਕਲੇਵ ਬਾਈਪਾਸ, 16 ਅਗਸਤ ਸ਼ਾਮ ਦਾ ਸਮਾਗਮ ਸੰਤ ਐਵੀਨਿਊ, 17 ਅਗਸਤ ਦਿਨ ਸ਼ਾਮ ਦਾ ਸਮਾਗਮ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਹੋਵੇਗਾ। ਇਸੇ ਤਰ੍ਹਾਂ ਸਵੇਰ ਅਤੇ ਸ਼ਾਮ ਦੇ ਸਮਾਗਮ 11 ਸਤੰਬਰ ਤੱਕ ਚਲਣਗੇ ਜਿਸ ਵਿਚ ਸਿੰਘ ਸਾਹਿਬਾਨ, ਸੰਤ ਮਹਾਂਪੁਰਖ, ਪ੍ਰਸਿੱਧ ਕੀਰਤਨੀ ਜੱਥੇ ਅਤੇ ਕਥਾਵਾਚਕ ਹਾਜ਼ਰੀਆਂ ਭਰਨਗੇ। 12 ਸਤੰਬਰ ਦਿਨ ਨੂੰ ਪੁਰਾਤਨ ਮਰਿਯਾਦਾ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸਵੇਰੇ 7 ਵਜੇ ਅਰੰਭ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਦਿਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਰਤਨ ਦਰਬਾਰ ਹੋਵੇਗਾ। ਇਸ ਮੌਕੇ ਜਸਬੀਰ ਸਿੰਘ, ਗੁਰਬਖਸ਼ ਸਿੰਘ ਬੱਗਾ, ਸ਼ਰਨਜੀਤ ਸਿੰਘ ਡੀਈਸੀ ਫੈਨ ਵਾਲੇ, ਖੁਰਿੰਦਰ ਸਿੰਘ ਨਰੂਲਾ, ਜਗਦੀਸ਼ ਸਿੰਘ ਵਾਲੀਆ, ਜੁਗਿੰਦਰ ਸਿੰਘ ਟੰਡਨ, ਜਵਾਹਰਲਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਜਗਦੀਸ਼ ਸਿੰਘ ਬਾਰਦਾਨੇ ਵਾਲੇ, ਚਰਨਜੀਤ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ, ਭੁਪਿੰਦਰ ਸਿੰਘ, ਸਰਿੰਦਰ ਸਿੰਘ ਆਦਿ ਮੌਜੂਦ ਸਨ।