
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ 29 ਅਗਸਤ ਤੋਂ 7 ਸਤੰਬਰ ਤੱਕ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਪਰ ਬੀਤੇ ਕੱਲ ਵਾਰਡ ਨੰਬਰ ਚਾਰ ਜੋਤੀਸਰ ਕਲੋਨੀ ਮੁਹੱਲਾ ਨਿਵਾਸੀਆਂ ਨੇ ਕਲੋਨੀ ਦੀ ਮੁੱਖ ਸੜਕ ਉੱਪਰ ਲੱਗੇ ਕੂੜੇ ਦੇ ਢੇਰ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਕਰਕੇ ਸਬੰਧਤ ਅਧਿਕਾਰੀਆਂ ਕੋਲੋਂ ਸਫਾਈ ਦੀ ਮੰਗ ਕੀਤੀ ਸੀ, ਜਿਸ ਦੇ ਤਹਿਤ ਇਹ ਖਬਰ ਵੱਖ-ਵੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਹੋ ਗਈ, ਜਿਸ ਤੋਂ ਬਾਅਦ ਹਰਕਤ ਵਿਚ ਆਉਂਦੇ ਹੋਏ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਜੋਤੀਸਰ ਕਲੋਨੀ ਵਿਚ ਲੱਗੇ ਗੰਦਗੀ ਦੇ ਵੱਡੇ ਢੇਰ ਨੂੰ ਸਾਫ ਕਰ ਦਿੱਤਾ ਗਿਆ।

ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ। ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ 29 ਅਗਸਤ ਤੋਂ 7 ਸਤੰਬਰ ਤੱਕ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਪਰ ਬੀਤੇ ਕੱਲ ਵਾਰਡ ਨੰਬਰ ਚਾਰ ਜੋਤੀਸਰ ਕਲੋਨੀ ਮੁਹੱਲਾ ਨਿਵਾਸੀਆਂ ਨੇ ਕਲੋਨੀ ਦੀ ਮੁੱਖ ਸੜਕ ਉੱਪਰ ਲੱਗੇ ਕੂੜੇ ਦੇ ਢੇਰ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਕਰਕੇ ਸਬੰਧਤ ਅਧਿਕਾਰੀਆਂ ਕੋਲੋਂ ਸਫਾਈ ਦੀ ਮੰਗ ਕੀਤੀ ਸੀ, ਜਿਸ ਦੇ ਤਹਿਤ ਇਹ ਖਬਰ ਵੱਖ-ਵੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਹੋ ਗਈ, ਜਿਸ ਤੋਂ ਬਾਅਦ ਹਰਕਤ ਵਿਚ ਆਉਂਦੇ ਹੋਏ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਜੋਤੀਸਰ ਕਲੋਨੀ ਵਿਚ ਲੱਗੇ ਗੰਦਗੀ ਦੇ ਵੱਡੇ ਢੇਰ ਨੂੰ ਸਾਫ ਕਰ ਦਿੱਤਾ ਗਿਆ।
ਜੰਡਿਆਲਾ ਗੁਰੂ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਨਗਰ ਕੌਂਸਲ ਪ੍ਰਧਾਨ ਸਤਿੰਦਰ ਸਿੰਘ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕੁਮਾਰ ਪਾਸੀ, ਮੀਤ ਪ੍ਰਧਾਨ ਅਮਨਦੀਪ ਸਿੰਘ ਵਿਰਕ, ਵਿਪਨਦੀਪ ਸਿੰਘ, ਕੌਂਸਲਰ ਰੋਬਿਨ ਪਸਾਹਣ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ, ਸੁਨੈਨਾ ਰੰਧਾਵਾ ਕੌਂਸਲਰ ਅਤੇ ਹਲਕਾ ਜੰਡਿਆਲਾ ਗੁਰੂ ਇਸਤਰੀ ਵਿੰਗ ਦੇ ਪ੍ਰਧਾਨ, ਮਨਜਿੰਦਰ ਸਿੰਘ ਭੱਟੀ ਕੌਂਸਲਰ, ਜੈ ਸ਼ਰਮਾ, ਅਵਤਾਰ ਸਿੰਘ ਕਾਲਾ ਕੌਂਸਲਰ, ਵਿਜੇ ਕੁਮਾਰ ਮੱਟੀ ਆਦਿ ਤੋਂ ਇਲਾਵਾ ਹੋਰ ਵੀ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇਸ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਸ਼ਹਿਰ ਦੇ ਹਰ ਗਲੀ ਮੁਹੱਲੇ ਬਾਜ਼ਾਰਾਂ ਵਿੱਚ ਸਫਾਈ ਵੱਡੇ ਪੱਧਰ ਤੇ ਕਰਵਾਈ ਜਾ ਰਹੀ ਹੈ।
ਇਸ ਬਾਬਤ ਮੁਹੱਲਾ ਨਿਵਾਸੀਆਂ ਵੱਲੋਂ ਸਮੂਹ ਨਗਰ ਕੌਂਸਲ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਕਲੋਨੀ ਨੂੰ ਰੋਜਾਨਾ ਸਫਾਈ ਕਰਕੇ ਸਾਫ ਸੁਥਰਾ ਰੱਖਿਆ ਜਾਵੇ।