ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਦੀ ਚੱਕੀ ’ਚ ਪਿਸ ਰਹੇ ਮੱਧ ਵਰਗੀ ਲੋਕ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਦੇਸ਼ ਅੰਦਰ ਮਹਿੰਗਾਈ ਦਿਨੋਂ ਦਿਨ ਕੌੜੀ ਵੇਲ ਵਾਂਗ ਵੱਧ ਰਹੀ ਜਾ ਰਹੀ ਹੈ। ਸਮੇਂ ਦੀਆਂ ਸਰਕਾਰਾਂ ਮਹਿੰਗਾਈ ਨੂੰ ਕੰਟਰੋਲ ਕਰਨ ਵਿਚ ਨਾਕਾਮ ਸਿੱਧ ਹੋ ਰਹੀਆਂ ਹਨ। ਆਮ ਇਨਸਾਨ ਲਈ ਮੁੱਢਲੀਆਂ ਲੋੜਾਂ ਰੋਟੀ,
Publish Date: Wed, 09 Sep 2026 04:30 PM (IST)
Updated Date: Wed, 09 Sep 2026 04:31 PM (IST)
ਲਗਾਤਾਰ ਕੌੜੀ ਵੇਲ ਵਾਂਗ ਵੱਧ ਰਹੀ ਮਹਿੰਗਾਈ ਨੂੰ ਰੋਕਣ ਦੀ ਲੋੜ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਦੇਸ਼ ਅੰਦਰ ਮਹਿੰਗਾਈ ਦਿਨੋਂ ਦਿਨ ਕੌੜੀ ਵੇਲ ਵਾਂਗ ਵੱਧ ਰਹੀ ਜਾ ਰਹੀ ਹੈ। ਸਮੇਂ ਦੀਆਂ ਸਰਕਾਰਾਂ ਮਹਿੰਗਾਈ ਨੂੰ ਕੰਟਰੋਲ ਕਰਨ ਵਿਚ ਨਾਕਾਮ ਸਿੱਧ ਹੋ ਰਹੀਆਂ ਹਨ। ਆਮ ਇਨਸਾਨ ਲਈ ਮੁੱਢਲੀਆਂ ਲੋੜਾਂ ਰੋਟੀ, ਕੱਪੜਾ ਤੇ ਮਕਾਨ ਐਲਜਬਰੇ ਦਾ ਲਵਾਲ ਬਣ ਚੁੱਕੀਆਂ ਹਨ। ਖਾਣ ਪੀਣ ਅਤੇ ਪਹਿਨਣ ਵਾਲੀਆਂ ਵਸਤੂਆਂ ਤੋਂ ਇਲਾਵਾ ਘਰ ਬਣਾਉਣ ਵਾਲਾ ਮਟੀਰੀਅਲ ਵੀ ਮਹਿੰਗਾਈ ਦੀ ਮਾਰ ਹੇਠ ਹੋਣ ਕਰਕੇ ਆਮ ਇਨਸਾਨ ਮਹਿੰਗਾਈ ਦੀ ਚੱਕੀ ਹੇਠ ਪਿਸ ਰਿਹਾ ਹੈ। ਮਹਿੰਗਾਈ ਦੇਸ਼ ਦੇ ਵਿਕਾਸ ਅਤੇ ਆਮ ਨਾਗਰਿਕ ਦੇ ਜੀਵਨ ਪੱਧਰ ਲਈ ਇੱਕ ਵੱਡੀ ਚੁਣੌਤੀ ਹੈ। ਇਸ ਤੇ ਕਾਬੂ ਪਾਉਣ ਲਈ ਸਰਕਾਰ ਅਤੇ ਜਨਤਾ ਦੋਵਾਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਜੇਕਰ ਸਮੇਂ ਸਿਰ ਸਹੀ ਆਰਥਿਕ ਨੀਤੀਆਂ ਨਾ ਅਪਣਾਈਆਂ ਗਈਆਂ, ਤਾਂ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਇਸ ਸਬੰਧੀ ‘ਪੰਜਾਬੀ ਜਾਗਰਣ’ ਨਾਲ ਵੱਖ-ਵੱਖ ਸ਼ਖ਼ਸੀਅਤਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਹਰ ਵਸਤੂ ਦਾ ਭਾਅ ਇਕ ਹੋਣਾ ਜ਼ਰੂਰੀ : ਖੇਮਕਾ ਸਮਾਜ ਸੇਵਕ ਅਨੁਜ ਖੇਮਕਾ ਦਾ ਕਹਿਣਾ ਹੈ ਕਿ 1 ਸਾਲ ਦਾਲਾਂ ਦਾ ਰੇਟ ਕਈ ਵਾਰ ਵੱਧ ਚੁੱਕਾ ਹੈ। ਪੈਟਰੋਲ ਡੀਜ਼ਲ ਵੀ ਮਹਿੰਗਾ ਹੋ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹਰੇਕ ਚੀਜ਼ ਜਾਂ ਵਸਤੂ ਦਾ ਇਕ ਭਾਅ ਲਗਾਇਆ ਜਾਵੇ। ਕਿੰਨੇ ਵਿਚ ਖਰੀਦੀ ਜਾਵੇ ਤੇ ਕਿੰਨੇ ਵਿਚ ਵੇਚੀ ਜਾਵੇ। ਉਨ੍ਹਾਂ ਕਿਹਾ ਕਿ ਘਰ ਦੇ ਸਮਾਨ ਵਾਲੀਆਂ ਘਰੇਲੂ ਵਸਤੂਆਂ ਇਕ ਸਾਲ ਵਿਚ ਕਈ ਗੁਣਾ ਮਹਿੰਗੀਆਂ ਹੋ ਚੁੱਕੀਆਂ ਹਨ। ਕਿਸਾਨ ਅਤੇ ਜ਼ਿਮੀਦਾਰ ਕਰਜ਼ੇ ਨਾਲ ਭਰਿਆ ਹੋਇਆ ਹੈ। ਪਸ਼ੂਆਂ ਦੇ ਚਾਰੇ ਲਈ ਵੰਡ ਵੀ ਮਹਿੰਗਾ ਹੋ ਚੁੱਕਾ ਹੈ। ਵੱਧਦੀ ਮਹਿੰਗਾਈ ਕਾਰਨ ਗ਼ਰੀਬ ਆਦਮੀ ਤੇ ਜ਼ਿੰਮੀਂਦਾਰ ਦਾ ਜਿਊਣਾ ਔਖਾ ਹੋ ਗਿਆ ਹੈ। ਸਰਕਾਰ ਨੂੰ ਗੈਸ ਸਿਲੰਡਰ ਸਸਤਾ ਕਰਨਾ ਚਾਹੀਦਾ : ਨਵਲ ਨਵਲ ਵਰਮਾ ਨੇ ਕਿਹਾ ਕਿ ਮਹਿੰਗਾਈ ਬਹੁਤ ਹੋ ਚੁੱਕੀ ਹੈ, ਪਰ ਸਾਨੂੰ ਮਹਿੰਗਾਈ ਦੇ ਨਾਲ ਹੀ ਚੱਲਣਾ ਪਵੇਗਾ। ਮਹਿੰਗਾਈ ਵੱਧ ਹੋਣ ਕਰਕੇ ਗ਼ਰੀਬ ਆਦਮੀ ਲਈ ਪਰਿਵਾਰ ਦਾ ਗੁਜਾਰਾ ਚਲਾਉਣਾ ਮੁਸ਼ਕਿਲ ਹੋ ਹੋ ਗਿਆ ਹੈ। ਸਰਕਾਰ ਨੂੰ ਗ਼ਰੀਬ ਆਦਮੀ ਦੀ ਰੋਟੀ ਬਾਰੇ ਸੋਚਣਾ ਚਾਹੀਦਾ ਹੈ। ਮਹਿੰਗਾਈ ਕਾਰਨ ਗ਼ਰੀਬ ਆਦਮੀ ਨੂੰ ਘਰ ਦਾ ਦਾਲ-ਫੁਲਕਾ ਪਕਾਉਣਾ ਵੀ ਔਖਾ ਹੋ ਗਿਆ ਹੈ। ਘਰ ਦੇ ਲੂਣ ਤੋਂ ਲੈ ਕੇ ਤੇਲ ਤੱਕ ਬਹੁਤ ਔਖਾ ਹੋ ਚੁੱਕਾ ਹੈ। ਗੈਸ ਸਿਲੰਡਰ ਦੇ ਨਾਲ-ਨਾਲ ਡੀਜ਼ਲ ਤੇ ਪੈਟਰੋਲ ਵੀ ਮਹਿੰਗਾ ਹੋ ਗਿਆ ਹੈ। ਸਰਕਾਰ ਨੂੰ ਡੀਜ਼ਲ ਪੈਟਰੋਲ ਤੇ ਘਰ ਦਾ ਗੈਸ ਸਲੰਡਰ ਸਸਤਾ ਕਰਨਾ ਚਾਹੀਦਾ ਹੈ। ਮਹਿੰਗਾਈ ਅੱਜ ਦੇ ਸਮੇਂ ਦੀ ਵੱਡੀ ਸਮੱਸਿਆ : ਅਸ਼ੀਸ਼ ਅਸ਼ੀਸ਼ ਖੇਮਕਾ ਨੇ ਕਿਹਾ ਕਿ ਮਹਿੰਗਾਈ ਅੱਜ ਦੇ ਸਮੇਂ ਦੀ ਇਕ ਬਹੁਤ ਵੱਡੀ ਅਤੇ ਗੰਭੀਰ ਸਮੱਸਿਆ ਹੈ, ਜੋ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਹਨ ਅਤੇ ਪੈਸੇ ਦੀ ਖਰੀਦਣ ਦੀ ਸ਼ਕਤੀ (ਵੈਲਿਊ) ਘਟਦੀ ਹੈ, ਤਾਂ ਉਸ ਸਥਿਤੀ ਨੂੰ ਮਹਿੰਗਾਈ ਕਿਹਾ ਜਾਂਦਾ ਹੈ। ਜਦੋਂ ਬਜ਼ਾਰ ਵਿਚ ਕਿਸੇ ਚੀਜ਼ ਦੀ ਮੰਗ ਵੱਧ ਜਾਂਦੀ ਹੈ ਪਰ ਉਸ ਦੀ ਪੂਰਤੀ ਘੱਟ ਹੁੰਦੀ ਹੈ, ਤਾਂ ਕੀਮਤਾਂ ਵਧਦੀਆਂ ਹਨ। ਮਹਿੰਗਾਈ ਦੇ ਮੁੱਖ ਕਾਰਨ ਮੰਗ ਅਤੇ ਸਪਲਾਈ ਵਿਚ ਅੰਤਰ ਹੈ। ਬਾਜ਼ਾਰ ’ਚ ਨਕਲੀ ਕਮੀ ਵੀ ਵਧਾਉਂਦੀ ਮਹਿੰਗਾਈ : ਨਰੇਸ਼ ਸਮਾਜ ਸੇਵਕ ਨਰੇਸ਼ ਮਹਾਜਨ ਨੇ ਕਿਹਾ ਕਿ ਕੱਚੇ ਮਾਲ, ਡੀਜ਼ਲ-ਪੈਟਰੋਲ, ਅਤੇ ਮਜ਼ਦੂਰੀ ਦੇ ਮਹਿੰਗੇ ਹੋਣ ਨਾਲ ਚੀਜ਼ਾਂ ਨੂੰ ਬਣਾਉਣ ਦੀ ਲਾਗਤ ਵਧ ਜਾਂਦੀ ਹੈ, ਜਿਸ ਦਾ ਬੋਝ ਆਮ ਜਨਤਾ ਤੇ ਪੈਂਦਾ ਹੈ। ਕੁਝ ਬੇਈਮਾਨ ਵਪਾਰੀ ਵੱਧ ਮੁਨਾਫ਼ਾ ਕਮਾਉਣ ਲਈ ਚੀਜ਼ਾਂ ਨੂੰ ਸਟੋਰ (ਜਮ੍ਹਾ) ਕਰ ਲੈਂਦੇ ਹਨ, ਜਿਸ ਨਾਲ ਬਜ਼ਾਰ ਵਿਚ ਨਕਲੀ ਕਮੀ ਪੈਦਾ ਹੋ ਜਾਂਦੀ ਹੈ। ਦੇਸ਼ ਦੀ ਵਧ ਰਹੀ ਜਨਸੰਖਿਆ ਕਾਰਨ ਚੀਜ਼ਾਂ ਦੀ ਖਪਤ ਵੱਧ ਰਹੀ ਹੈ, ਜੋ ਮਹਿੰਗਾਈ ਨੂੰ ਹਵਾ ਦਿੰਦੀ ਹੈ। ਆਮ ਲੋਕਾਂ ’ਤੇ ਪੈਂਦਾ ਵੱਧ ਪ੍ਰਭਾਵ : ਅਰੋੜਾ ਸ਼ੰਕਰ ਅਰੋੜਾ ਨੇ ਕਿਹਾ ਕਿ ਮਹਿੰਗਾਈ ਸਭ ਤੋਂ ਵੱਧ ਮਾਰ ਗਰੀਬ ਅਤੇ ਮੱਧਮ ਵਰਗ ਦੇ ਲੋਕਾਂ ਤੇ ਪਾਉਂਦੀ ਹੈ। ਉਨ੍ਹਾਂ ਦੀ ਸੀਮਤ ਆਮਦਨ ਵਿੱਚ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ। ਮਹਿੰਗਾਈ ਮੱਧ ਵਰਗੀ ਲੋਕਾਂ ਦਾ ਲੱਕ ਤੋੜ ਦਿੰਦੀ ਹੈ। ਦਾਲਾਂ, ਸਬਜ਼ੀਆਂ, ਦੁੱਧ, ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਧਣ ਨਾਲ ਆਮ ਪਰਿਵਾਰਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗੜ ਜਾਂਦਾ ਹੈ। ਘਰ ਦੇ ਖਰਚੇ ਪੂਰੇ ਨਾ ਹੋਣ ਕਾਰਨ ਇਨਸਾਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪੈਂਦਾ ਹੈ। ਕਾਲਾਬਾਜ਼ਾਰੀ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ : ਸੰਨੀ ਨੌਜਵਾਨ ਆਗੂ ਸੰਨੀ ਨੇ ਕਿਹਾ ਕਿ ਸਰਕਾਰ ਨੂੰ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਦੇਸ਼ ਵਿੱਚ ਖੇਤੀਬਾੜੀ ਅਤੇ ਉਦਯੋਗਿਕ ਉਤਪਾਦਨ ਨੂੰ ਵਧਾਇਆ ਜਾਵੇ ਤਾਂ ਜੋ ਸਪਲਾਈ ਨਿਰੰਤਰ ਬਣੀ ਰਹੇ। ਸਾਨੂੰ ਆਪਣੀਆਂ ਲੋੜਾਂ ਨੂੰ ਸੀਮਤ ਰੱਖਣਾ ਚਾਹੀਦਾ ਹੈ ਅਤੇ ਫਾਲਤੂ ਖਰਚਿਆਂ ਤੋਂ ਬਚਣਾ ਚਾਹੀਦਾ ਹੈ।