ਤਿਉਹਾਰਾਂ ਦੇ ਦਿਨਾਂ ‘ਚ ਸਿਹਤ ਵਿਭਾਗ ਦੁਕਾਨਾਂ ਦੀ ਵੱਡੇ ਪੱਧਰ ’ਤੇ ਕਰੇ ਚੈਕਿੰਗ ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸਿਹਤ ਵਿਭਾਗ ਨੂੰ ਤਿਉਹਾਰਾਂ ਦੇ ਮੌਕੇ ਹੀ ਖਾਣ-ਪੀਣ ਦਾ ਮਿਲਾਵਟੀ ਖਾਣ-ਪੀਣ ਦਾ ਸਮਾਨ ਵਿਖਾਈ ਦਿੰਦਾ ਹੈ, ਬਾਕੀ ਸਾਰਾ ਸਾਲ ਉਹ ਕੁੰਭਕਰਨ ਦੀ ਨੀਂਦ ਸੁੱਤੇ ਰਹਿੰਦੇ ਹਨ।
Publish Date: Fri, 23 Oct 2026 04:18 PM (IST)
Updated Date: Fri, 23 Oct 2026 04:19 PM (IST)
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸਿਹਤ ਵਿਭਾਗ ਨੂੰ ਤਿਉਹਾਰਾਂ ਦੇ ਮੌਕੇ ਹੀ ਖਾਣ-ਪੀਣ ਦਾ ਮਿਲਾਵਟੀ ਖਾਣ-ਪੀਣ ਦਾ ਸਮਾਨ ਵਿਖਾਈ ਦਿੰਦਾ ਹੈ, ਬਾਕੀ ਸਾਰਾ ਸਾਲ ਉਹ ਕੁੰਭਕਰਨ ਦੀ ਨੀਂਦ ਸੁੱਤੇ ਰਹਿੰਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਸੰਘਰਸ਼ ਕਮੇਟੀ ਦੇ ਬਾਬਾ ਨੱਥਾ ਸਿੰਘ ਨੇ ਕਰਦਿਆ ਕਿਹਾ ਕਿ ਜੰਡਿਆਲਾ ਗੁਰੂ ਸ਼ਹਿਰ ਵਿਖੇ ਮਸ਼ਹੂਰ ਹਲਵਾਈਆਂ ਦੀਆਂ ਦੁਕਾਨਾਂ ਤੋਂ ਪਹਿਲਾ ਵੀ ਕੁਇਟਲਾਂ ਦੇ ਹਿਸਾਬ ਨਾਲ ਨਕਲੀ ਖੋਆ ਆਦਿ ਫੜਿਆ ਗਿਆ ਸੀ, ਪਰ ਇਹ ਸਭ ਕੁਝ ਮਿਲੀਭੁਗਤ ਨਾਲ ਚੱਲ ਰਿਹਾ ਹੈ ਕੁਇਟਲਾਂ ਨਕਲੀ ਪਨੀਰ ਤੇ ਖੋਏ ਵਾਲਿਆਂ ਖਿਲਾਫ ਸਿਹਤ ਵਿਭਾਗ ਕੋਈ ਵੀ ਸਖਤ ਕਾਰਵਾਈ ਨਹੀਂ ਕਰ ਸਕੀ। ਜਿਸ ਦੇ ਸਿੱਟੇ ਵੱਜੋਂ ਹਲਵਾਈ ਬਿਨਾਂ ਡਰ ਦੇ ਮਿਲਾਵਟੀ ਚੀਜ਼ਾਂ ਬੇਝਿਜਕ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਮਠਿਆਈਆਂ ਦੇ ਭਾਅ ਵੀ ਅਸਮਾਨੀ ਹਨ ਅਤੇ ਮਿਲਾਵਟ ਵੀ ਵੱਡੇ ਪੱਧਰ ‘ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਿੱਤ ਦਿਨ ਹੀ ਸ਼ੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਸੁਣਨ ਨੂੰ ਮਿਲ ਰਿਹਾ ਕਿ ਕਿਸੇ ਨਾ ਕਿਸੇ ਸ਼ਹਿਰ ਕੁਇਟਲਾਂ ਦੇ ਹਿਸਾਬ ਨਾਲ ਮਿਲਾਵਟੀ ਮਠਿਆਈਆਂ, ਦੁੱਧ ਤੋਂ ਬਣੇ ਪਦਾਰਥ ਫੜ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਲੋਕਾਂ ਦੇ ਘਰਾਂ ਵਿਚ ਇਕ ਦੋ ਪਛੂ ਹੁੰਦੇ ਸਨ, ਪਰ ਅੱਜ ਕੱਲ੍ਹ ਤਾਂ ਉਹ ਵੀ ਨਹੀਂ ਰਹੇ, ਫਿਰ ਤਿਉਹਾਰਾਂ ਦੇ ਦਿਨਾਂ ਅੰਦਰ ਦੁੱਧ ਕਿੱਥੋਂ ਆਉਦਾ ਹੈ। ਜਦ ਕਿ ਪਿੰਡਾਂ ਅਤੇ ਸ਼ਹਿਰਾਂ ਅੰਦਰ ਮੱਝਾਂ, ਗਾਵਾਂ ਤਾਂ ਰਹਿ ਨਹੀਂ ਗਈਆਂ, ਲਗਭਗ ਸਾਰੀਆਂ ਦੁੱਧ ਤੋਂ ਬਣਨ ਵਾਲੀਆਂ ਮਠਿਆਈਆਂ ਮਿਲਾਵਟੀ ਤਿਆਰ ਹੋ ਰਹੀਆਂ ਹਨ ਤੇ ਲੋਕਾਂ ਨੂੰ ਮਿਲਾਵਟੀ ਚੀਜ਼ਾਂ ਖੁਆ ਕੇ ਬਿਮਾਰ ਹੋਣ ਲਈ ਮਜ਼ਬੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਦੇ ਕੁਝ ਹਲਵਾਈਆਂ ਦੀ ਸਰਕਾਰੇ, ਦਰਬਾਰੇ ਪਹੁੰਚ ਹੋਣ ਕਰਕੇ ਕੋਈ ਸਿਹਤ ਵਿਭਾਗ ਦੀ ਟੀਮ ਚੈਕਿੰਗ ਕਰਨ ਤੋਂ ਗੁਰੇਜ਼ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਨੂੰ ਅਪੀਲ ਕਰਦਿਆ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿਚ ਖਾਸ ਤੌਰ ‘ਤੇ ਜੰਡਿਆਲਾ ਗੁਰੂ ਵਿਖੇ ਦੁਕਾਨਾਂ ਦੇ ਵੱਧ ਤੋਂ ਵੱਧ ਸੈਂਪਲ ਭਰੇ ਜਾਣ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਕੇ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕੀਏ।