ਵਿਭਾਗ ਦਾ ਸਲੋ ਸਰਵਰ ਤੇ ਪੁਰਾਣੀਆਂ ਮਸ਼ੀਨਾਂ ਬਣ ਰਹੀਆਂ ਸਿਰਦਰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਕਾਰੀ ਰਾਸ਼ਨ ਡਿਪੂਆਂ 'ਤੇ ਮੁਫ਼ਤ ਕਣਕ ਅਤੇ ਰਾਸ਼ਨ ਲੈਣ ਆ ਰਹੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪੂ ਹੋਲਡਰਾਂ ਕੋਲ ਮੌਜੂਦ ਈ-ਪੋਸ ਬਾਇਓਮੀਟ੍ਰਿਕ ਮਸ਼ੀਨਾਂ ਅਤੇ ਸਰਵਰ ਵਿਚ
Publish Date: Thu, 10 Sep 2026 06:33 PM (IST)
Updated Date: Thu, 10 Sep 2026 06:34 PM (IST)
ਡਿਪੂਆਂ ਤੇ ਕਣਕ ਤੇ ਰਾਸ਼ਨ ਲੈਣ ਆ ਰਹੇ ਲੋਕ ਹੋ ਰਹੇ ਪ੍ਰੇਸ਼ਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਕਾਰੀ ਰਾਸ਼ਨ ਡਿਪੂਆਂ ਤੇ ਮੁਫ਼ਤ ਕਣਕ ਅਤੇ ਰਾਸ਼ਨ ਲੈਣ ਆ ਰਹੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪੂ ਹੋਲਡਰਾਂ ਕੋਲ ਮੌਜੂਦ ਈ-ਪੋਸ ਬਾਇਓਮੀਟ੍ਰਿਕ ਮਸ਼ੀਨਾਂ ਅਤੇ ਸਰਵਰ ਵਿਚ ਆ ਰਹੀਆਂ ਤਕਨੀਕੀ ਖ਼ਰਾਬੀਆਂ ਕਾਰਨ ਗ਼ਰੀਬ ਅਤੇ ਮਜ਼ਦੂਰ ਵਰਗ ਦੇ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ। ਸਥਾਨਕ ਲੋਕਾਂ ਬਾਬਾ ਰੋਸ਼ੀ, ਸਮਾਜ ਸੇਵਕ ਗੋਤਮ, ਰਾਹੁਲ ਆਦਿ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਤਿੰਨ ਚਾਰ ਮਹੀਨਿਆਂ ਦੀ ਇੱਕੋ ਪਰਚੀ ਨਿਕਲਦੀ ਸੀ ਅਤੇ ਇਕੋ ਵਾਰ ਅੰਗੂਠਾ ਲਗਾਉਣਾ ਪੈਂਦਾ ਸੀ, ਉਸੇ ਤਰ੍ਹਾਂ ਹੀ ਇੱਕੋ ਪਰਚੀ ਨਿਕਲੇ ਤਾਂ ਕਿ ਰਾਸ਼ਨ ਲੈਣ ਸਮੇਂ ਸਮਾਂ ਘੱਟ ਲੱਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ, ਤਾਂ ਉਹ ਸਬੰਧਤ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਸਥਾਨਕ ਲੋਕਾਂ ਅਤੇ ਲਾਭਪਾਤਰੀਆਂ ਨੇ ਦੱਸਿਆ ਕਿ ਡਿਪੂਆਂ ਤੇ ਰਾਸ਼ਨ ਲੈਣ ਲਈ ਉਨ੍ਹਾਂ ਨੂੰ ਘੰਟਿਆਂਬੱਧੀ ਲੰਬੀਆਂ ਲਾਈਨਾਂ ਵਿਚ ਖੜ੍ਹਣਾ ਪੈਂਦਾ ਹੈ। ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ, ਤਾਂ ਮਸ਼ੀਨ ਤੇ ਇਕ-ਇਕ ਲਾਭਪਾਤਰੀ ਨੂੰ 4 ਤੋਂ 5 ਵਾਰ ਅੰਗੂਠਾ ਲਗਾਉਣਾ ਪੈਂਦਾ ਹੈ। ਕਈ ਵਾਰ ਸਰਵਰ ਡਾਊਨ ਹੋਣ ਕਾਰਨ ਮਸ਼ੀਨ ਫਿੰਗਰਪ੍ਰਿੰਟ ਸਵੀਕਾਰ ਹੀ ਨਹੀਂ ਕਰਦੀ, ਜਿਸ ਕਰਕੇ ਪੂਰਾ ਦਿਨ ਲਾਈਨ ਵਿਚ ਖੜ੍ਹਣ ਦੇ ਬਾਵਜੂਦ ਲੋਕਾਂ ਨੂੰ ਖਾਲੀ ਹੱਥ ਵਾਪਸ ਮੁੜਣਾ ਪੈਂਦਾ ਹੈ। ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਇਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਪਿੱਛੋਂ ਹੀ ਸਰਵਰ ਹੌਲੀ ਚੱਲਦਾ ਹੈ ਅਤੇ ਮਸ਼ੀਨਾਂ ਪੁਰਾਣੀਆਂ ਹੋਣ ਕਾਰਨ ਵਾਰ-ਵਾਰ ਸੰਪਰਕ ਟੁੱਟ ਜਾਂਦਾ ਹੈ। ਪਹਿਲਾਂ ਜਿੱਥੇ ਇੱਕ ਦਿਨ ਵਿਚ 150 ਤੋਂ 200 ਲੋਕਾਂ ਨੂੰ ਰਾਸ਼ਨ ਵੰਡ ਦਿੱਤਾ ਜਾਂਦਾ ਸੀ, ਉੱਥੇ ਹੀ ਹੁਣ ਤਕਨੀਕੀ ਦਿੱਕਤਾਂ ਕਰਕੇ ਸਿਰਫ 40-50 ਲੋਕਾਂ ਨੂੰ ਹੀ ਰਾਸ਼ਨ ਮਿਲ ਪਾਉਂਦਾ ਹੈ, ਜਿਸ ਨਾਲ ਲਾਈਨਾਂ ਲਗਾਤਾਰ ਵਧਦੀਆਂ ਜਾਂਦੀਆਂ ਹਨ। ਕੈਪਸ਼ਨ : ਡਿਪੂ ’ਤੇ ਕਣਕ ਲੈਣ ਲਈ ਖੜੇ ਲਾਭਪਾਤਰੀ।