ਤਾਂਬੇ ਤੇ ਪਿੱਤਲ ਦੇ ਭਾਅ ਡਿੱਗਣ ਦਾ ਅਸਰ ਹੱਥ ਨਾਲ ਭਾਂਡੇ ਤਿਆਰ ਕਰਨ ਵਾਲੀ ਏਸ਼ੀਆ ਦੀ ਮੰਡੀ ’ਤੇ ਪਿਆ ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਏਸ਼ੀਆ ਦੀ ਪ੍ਰਸਿੱਧ ਤਾਂਬੇ, ਪਿੱਤਲ ਦੇ ਬਰਤਨ ਹੱਥ ਨਾਲ ਤਿਆਰ ਕਰਨ ਵਾਲੀ ਮੰਡੀ ਜੰਡਿਆਲਾ ਗੁਰੂ ਦੀ ਮਾਰਕੀਟ ’ਚ ਅੱਜ-ਕੱਲ੍ਹ ਸੁੰਨਸਾਨ ਛਾਈ ਹੋਈ ਹੈ। ਜੰਡਿਆਲਾ ਗੁਰੂ ਮੰਡੀ ਵਿਚ ਪਿੱਤਲ ਤਾਂਬੇ ਦੀ ਕਾਫੀ
Publish Date: Thu, 19 Nov 2026 04:41 PM (IST)
Updated Date: Thu, 19 Nov 2026 04:42 PM (IST)
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਏਸ਼ੀਆ ਦੀ ਪ੍ਰਸਿੱਧ ਤਾਂਬੇ, ਪਿੱਤਲ ਦੇ ਬਰਤਨ ਹੱਥ ਨਾਲ ਤਿਆਰ ਕਰਨ ਵਾਲੀ ਮੰਡੀ ਜੰਡਿਆਲਾ ਗੁਰੂ ਦੀ ਮਾਰਕੀਟ ’ਚ ਅੱਜ-ਕੱਲ੍ਹ ਸੁੰਨਸਾਨ ਛਾਈ ਹੋਈ ਹੈ। ਜੰਡਿਆਲਾ ਗੁਰੂ ਮੰਡੀ ਵਿਚ ਪਿੱਤਲ ਤਾਂਬੇ ਦੀ ਕਾਫੀ ਜਿਆਦਾ ਖਪਤ ਹੁੰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਪਿੱਤਲ ਅਤੇ ਤਾਂਬੇ ਤੇ ਸਕਰੈਪ ਦੇ ਰੇਟਾਂ ਚ ਭਾਰੀ ਗਿਰਾਵਟ ਆਉਂਣ ਕਾਰਨ ਸਕਰੈਪ ਅਤੇ ਬਰਤਨਾਂ ਦਾ ਕੰਮ ਕਰਨ ਵਾਲੇ ਵਪਾਰੀਆਂ ਤੇ ਮਜ਼ਦੂਰਾਂ ਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਰੋਜ਼ਾਨਾ ਲਗਾਤਾਰ ਘੱਟ ਰਹੇ ਰੇਟਾਂ ਵਿਚ ਤਾਂਬੇ ਦੀ ਸਕਰੈਪ ਦੇ ਰੇਟ ਪਿਛਲੇ 10 ਦਿਨਾਂ ਵਿਚ ਕਰੀਬ 170 ਰੁਪਏ ਕਿਲੋ ਅਤੇ ਪਿੱਤਲ ਦੇ ਕਰੀਬ 100 ਰੁਪਏ ਘੱਟ ਗਏ ਹਨ। ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਬਰਤਨ ਬਾਜ਼ਾਰ ਯੂਨੀਅਨ ਤੋਂ ਇਲਾਵਾ ਵੱਖ-ਵੱਖ ਵਪਾਰੀਆਂ ਬ੍ਰਿਜ ਲਾਲ, ਰੀਸ਼ੂ, ਹੀਰਾ ਲਾਲ, ਕਰਨ, ਇੰਦਰਜੀਤ, ਰਘਬੀਰ ਸਿੰਘ, ਪਰਮਦੀਪ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਰਕੇਸ਼, ਰਿਕੀ, ਰਾਜੂ, ਮਦਨ, ਸੁਭਾਸ਼ ਕੁਮਾਰ, ਆਸ਼ੂ, ਅਸ਼ਵਨੀ, ਸਾਗਰ ਆਦਿ ਨੇ ਦਸਿਆ ਕਿ ਜਿਹੜਾ ਮਾਲ ਪਹਿਲਾਂ ਮਹਿੰਗੇ ਭਾਅ ਖ੍ਰੀਦਿਆ ਸੀ, ਅੱਜ ਉਹੀ ਮਾਲ ਘੱਟ ਰੇਟ ਤੇ ਵੇਚਣਾ ਪੈ ਰਿਹਾ ਹੈ। ਜਿਸ ਕਾਰਨ ਵਪਾਰੀਆਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਰੇਟ ਡਿੱਗਣ ਨਾਲ ਮਾਰਕੀਟ ਚ ਕੰਮ ਲਗਭਗ ਠੱਪ ਹੋ ਗਿਆ ਹੈ। ਨਾ ਕੋਈ ਖਰੀਦ ਰਿਹਾ ਹੈ, ਨਾ ਕੋਈ ਵੇਚ ਰਿਹਾ ਹੈ। ਸਾਰੇ ਹੀ ਰੇਟ ਵੱਧਣ ਦੀ ਉਡੀਕ ਚ ਬੈਠੇ ਹਨ। ਇਸ ਨਾਲ ਮਜ਼ਦੂਰ ਵਰਗ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹਨ, ਜੋ ਕਿ ਪਹਿਲਾਂ ਬਾਹਰੋਂ ਮੰਡੀਆਂ ਵਿਚੋਂ ਸਕਰੈਪ ਇਕੱਠੀ ਕਰਕੇ ਜੰਡਿਆਲਾ ਜਾਂ ਫਿਰ ਅੰਮ੍ਰਿਤਸਰ ਵੇਚਦੇ ਸਨ, ਇਸ ਕਰਕੇ ਕੰਮ ਬੰਦ ਹੋਣ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਤੇ ਸਿੱਧਾ ਅਸਰ ਪੈ ਰਿਹਾ ਹੈ। ਹੱਥ ਨਾਲ ਬਰਤਨ ਤਿਆਰ ਕਰਨ ਵਾਲੇ ਕਾਰੀਗਰਾਂ ਨੂੰ ਵੀ ਮਾਲਕਾਂ ਕੋਲੋਂ ਮਾਲ ਨਹੀਂ ਮਿਲ ਰਿਹਾ। ਹੁਣ ਸਭ ਦੀ ਨਜ਼ਰ ਬਾਜ਼ਾਰ ਤੇ ਟਿਕੀ ਹੋਈ ਹੈ ਕਿ ਕਦੋਂ ਰੇਟ ਫਿਰ ਤੋਂ ਸੰਭਲਣਗੇ ਅਤੇ ਕੰਮਕਾਰ ਦੀ ਰਫਤਾਰ ਵਾਪਸ ਆਵੇਗੀ।